17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਬਿਜਲੀ ਵਿਭਾਗ ਦੇ ਅਧਿਕਾਰੀਆਂ ’ਤੇ ਨਿੱਜੀ ਜ਼ਮੀਨ ’ਚ ਕਿਸੇ ਹੋਰ ਦਾ ਮੀਟਰ ਲਗਾਉਣ ਦੇ ਦੋਸ਼

ਫ਼ਤਹਿਗੜ੍ਹ ਸਾਹਿਬ, 16 ਸਤੰਬਰ (ਬਲਜਿੰਦਰ ਸਿੰਘ)- ਨਜ਼ਦੀਕੀ ਪਿੰਡ ਮੱਠੀ ਦੇ ਵਸਨੀਕ ਜਗਜੀਤ ਸਿੰਘ ਪੁੱਤਰ ਬਚਨ ਸਿੰਘ ਨੇ ਪੰਜਾਬ ਰਾਜਪਾਲ, ਮੁੱਖ ਮੰਤਰੀ, ਡਿਪਟੀ ਕਮਿਸ਼ਨਰ ਤੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭੇਜੀ ਲਿਖਤੀ ਸ਼ਿਕਾਇਤ ਵਿਚ ਬਿਜਲੀ ਮਹਿਕਮੇ ਦੇ ਕੁੱਝ ਅਧਿਕਾਰੀਆਂ ਖ਼ਿਲਾਫ਼ ਉਸ ਦੀ ਨਿੱਜੀ ਜ਼ਮੀਨ ਵਿਚ ਕਿਸੇ ਹੋਰ ਦਾ ਮੀਟਰ ਲਗਾਉਣ ਦੇ ਗੰਭੀਰ ਦੋਸ਼ ਲਗਾਏ ਹਨ। ਸ਼ਿਕਾਇਤ ਕਰਤਾ ਨੇ ਕਿਹਾ ਕਿ ਉਸ ਦੀ ਮਾਲਕੀਅਤ ਵਾਲੀ ਜ਼ਮੀਨ ਵਿਚ ਕਿਸੇ ਹੋਰ ਵਿਅਕਤੀ ਦਾ ਬਿਜਲੀ ਮੀਟਰ ਲਗਾਇਆ ਗਿਆ ਹੈ।

Ad Position 21
No active advertisement
ਸ਼ਿਕਾਇਤ ਕਰਤਾ ਜਗਜੀਤ ਸਿੰਘ ਸਾਥੀਆਂ ਸਮੇਤ ਉਪ ਦਫ਼ਤਰ ਵਿਖੇ ਜਾਣਕਾਰੀ ਦਿੰਦੇ ਹੋਏ। ਤਸਵੀਰ: ਕਰਨ 17-09-2026
ਫ਼ਤਹਿਗੜ੍ਹ ਸਾਹਿਬ, 16 ਸਤੰਬਰ (ਬਲਜਿੰਦਰ ਸਿੰਘ)- ਨਜ਼ਦੀਕੀ ਪਿੰਡ ਮੱਠੀ ਦੇ ਵਸਨੀਕ ਜਗਜੀਤ ਸਿੰਘ ਪੁੱਤਰ ਬਚਨ ਸਿੰਘ ਨੇ ਪੰਜਾਬ ਰਾਜਪਾਲ, ਮੁੱਖ ਮੰਤਰੀ, ਡਿਪਟੀ ਕਮਿਸ਼ਨਰ ਤੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭੇਜੀ ਲਿਖਤੀ ਸ਼ਿਕਾਇਤ ਵਿਚ ਬਿਜਲੀ ਮਹਿਕਮੇ ਦੇ ਕੁੱਝ ਅਧਿਕਾਰੀਆਂ ਖ਼ਿਲਾਫ਼ ਉਸ ਦੀ ਨਿੱਜੀ ਜ਼ਮੀਨ ਵਿਚ ਕਿਸੇ ਹੋਰ ਦਾ ਮੀਟਰ ਲਗਾਉਣ ਦੇ ਗੰਭੀਰ ਦੋਸ਼ ਲਗਾਏ ਹਨ। ਸ਼ਿਕਾਇਤ ਕਰਤਾ ਨੇ ਕਿਹਾ ਕਿ ਉਸ ਦੀ ਮਾਲਕੀਅਤ ਵਾਲੀ ਜ਼ਮੀਨ ਵਿਚ ਕਿਸੇ ਹੋਰ ਵਿਅਕਤੀ ਦਾ ਬਿਜਲੀ ਮੀਟਰ ਲਗਾਇਆ ਗਿਆ ਹੈ। ਜਾਣਕਾਰੀ ਦਿੰਦਿਆਂ ਜਗਜੀਤ ਸਿੰਘ ਨੇ ਦੱਸਿਆ ਕਿ ਪੰਚਾਇਤ ਵਲੋਂ ਬਿਜਲੀ ਵਿਭਾਗ ਨੂੰ ਸਿਫ਼ਾਰਸ਼ ਕੀਤੀ ਗਈ ਸੀ ਕਿ ਸਬੰਧਿਤ ਵਿਅਕਤੀ ਦਾ ਬਿਜਲੀ ਮੀਟਰ ਲਾਲ ਲਕੀਰ ਦੇ ਅੰਦਰ ਲਗਾਇਆ ਜਾਵੇ। ਉਨ੍ਹਾਂ ਦਾ ਦੋਸ਼ ਹੈ ਕਿ ਇਸ ਦੇ ਬਾਵਜੂਦ ਬਿਜਲੀ ਵਿਭਾਗ ਦੇ ਕੁਝ ਅਧਿਕਾਰੀਆਂ ਵਲੋਂ ਉਕਤ ਮੀਟਰ ਉਸ ਦੀ ਮਾਲਕੀਅਤ ਵਾਲੀ ਜ਼ਮੀਨ ਵਿਚ ਲਗਾ ਦਿੱਤਾ ਗਿਆ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਜਦੋਂ ਉਸ ਨੂੰ ਇਸ ਸਬੰਧੀ ਜਾਣਕਾਰੀ ਮਿਲੀ ਤਾਂ ਉਸ ਨੇ ਮਾਮਲਾ ਸਬੰਧਿਤ ਬਿਜਲੀ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਅਤੇ ਆਪਣੀ ਲਿਖਤੀ ਸ਼ਿਕਾਇਤ ਵੀ ਦਿੱਤੀ। ਉਸ ਦਾ ਦੋਸ਼ ਹੈ ਕਿ ਕਈ ਵਾਰ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਦੇ ਬਾਵਜੂਦ ਉਸ ਦੀ ਸ਼ਿਕਾਇਤ ’ਤੇ ਗੰਭੀਰਤਾ ਨਾਲ ਸੁਣਵਾਈ ਨਹੀਂ ਕੀਤੀ ਗਈ। ਪੀੜਤ ਨੇ ਦਾਅਵਾ ਕੀਤਾ ਕਿ ਉਕਤ ਬਿਜਲੀ ਮੀਟਰ ਲਾਲ ਲਕੀਰ ਤੋਂ ਬਾਹਰ ਪੈਂਦੀ ਫਿਰਨੀ ਵਾਲੀ ਜਗ੍ਹਾ ’ਤੇ ਲਗਾਇਆ ਗਿਆ ਹੈ, ਜਿਸ ’ਤੇ ਉਸ ਨੇ ਆਪਣੀ ਮਾਲਕੀਅਤ ਹੋਣ ਦਾ ਦਾਅਵਾ ਕੀਤਾ ਹੈ। ਉਸ ਨੇ ਕਿਹਾ ਕਿ ਇਸ ਕਾਰਨ ਉਸ ਨੂੰ ਆਪਣੇ ਹੱਕਾਂ ਦੀ ਰੱਖਿਆ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾਉਣੇ ਪੈ ਰਹੇ ਹਨ। ਜਗਜੀਤ ਸਿੰਘ ਨੇ ਪੰਜਾਬ ਸਰਕਾਰ ਤੇ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਪੂਰੇ ਮਾਮਲੇ ਦੀ ਕਿਸੇ ਇਮਾਨਦਾਰ ਅਤੇ ਨਿਰਪੱਖ ਅਧਿਕਾਰੀ ਤੋਂ ਜਾਂਚ ਕਰਵਾਈ ਜਾਵੇ। ਉਨ੍ਹਾਂ ਮੰਗ ਕੀਤੀ ਕਿ ਜੇਕਰ ਜਾਂਚ ਦੌਰਾਨ ਕਿਸੇ ਅਧਿਕਾਰੀ ਵਲੋਂ ਨਿਯਮਾਂ ਦੀ ਉਲੰਘਣਾ ਜਾਂ ਗ਼ਲਤ ਕਾਰਵਾਈ ਸਾਹਮਣੇ ਆਉਂਦੀ ਹੈ ਤਾਂ ਉਸ ਦੇ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਇਨਸਾਫ਼ ਦਿਵਾਇਆ ਜਾਵੇ। ਇਸ ਮੌਕੇ ਜਦੋਂ ਅਮਨਦੀਪ ਸਿੰਘ ਐਕਸੀਅਨ ਬਿਜਲੀ ਬੋਰਡ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣਗੇ।
Ad Position 22
No active advertisement
ਪਿਛਲੀ ਖ਼ਬਰ ਪ੍ਰਿਯੰਕਾ ਤੇ ਰਾਹੁਲ ਗਾਂਧੀ ਨਾਲ ਡਾ. ਮਨੋਹਰ ਸਿੰਘ ਮੀਟਿੰਗ ’ਚ ਸ਼ਾਮਿਲ ਹੋਏ ਅਗਲੀ ਖ਼ਬਰ ਸਰਹਿੰਦ ਮੰਡੀ ਦੇ ਪਟਵਾਰਖ਼ਾਨੇ ’ਚੋਂ ਲੋਹੇ ਦੀਆਂ ਗਰਿੱਲਾਂ ਚੋਰੀ
Ad Position 24