ਸਰਹਿੰਦ ਮੰਡੀ ਦੇ ਪਟਵਾਰਖ਼ਾਨੇ ’ਚੋਂ ਲੋਹੇ ਦੀਆਂ ਗਰਿੱਲਾਂ ਚੋਰੀ
ਫ਼ਤਹਿਗੜ੍ਹ ਸਾਹਿਬ, 16 ਸਤੰਬਰ (ਮਨਪ੍ਰੀਤ ਸਿੰਘ)- ਸਰਹਿੰਦ ਮੰਡੀ ਵਿਖੇ ਸਥਿਤ ਪਟਵਾਰਖ਼ਾਨੇ ’ਚੋਂ ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਪਟਵਾਰਖ਼ਾਨੇ ਦੀ ਸਰਕਾਰੀ ਇਮਾਰਤ ’ਚ ਲੱਗੀਆਂ 8 ਲੋਹੇ ਦੀਆਂ ਗਰਿੱਲਾਂ ਉਖਾੜ ਕੇ ਚੋਰੀ ਕਰ ਕੇ ਲੈ ਗਏ।
ਫ਼ਤਹਿਗੜ੍ਹ ਸਾਹਿਬ, 16 ਸਤੰਬਰ (ਮਨਪ੍ਰੀਤ ਸਿੰਘ)- ਸਰਹਿੰਦ ਮੰਡੀ ਵਿਖੇ ਸਥਿਤ ਪਟਵਾਰਖ਼ਾਨੇ ’ਚੋਂ ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਪਟਵਾਰਖ਼ਾਨੇ ਦੀ ਸਰਕਾਰੀ ਇਮਾਰਤ ’ਚ ਲੱਗੀਆਂ 8 ਲੋਹੇ ਦੀਆਂ ਗਰਿੱਲਾਂ ਉਖਾੜ ਕੇ ਚੋਰੀ ਕਰ ਕੇ ਲੈ ਗਏ। ਘਟਨਾ ਦਾ ਪਤਾ ਉਸ ਸਮੇਂ ਲੱਗਾ, ਜਦੋਂ ਸਵੇਰੇ ਸਰਕਾਰੀ ਅਮਲਾ ਤੇ ਸਥਾਨਕ ਲੋਕ ਮੌਕੇ ’ਤੇ ਪਹੁੰਚੇ। ਘਟਨਾ ਬਾਰੇ ਜਾਣਕਾਰੀ ਦਿੰਦਿਆਂ ਸ਼ਮਸ਼ੇਰ ਨਗਰ ਦੇ ਪਟਵਾਰੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਪਟਵਾਰਖ਼ਾਨੇ ਦੀ ਇਮਾਰਤ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਟਵਾਰਖ਼ਾਨੇ ਦਾ ਦਫ਼ਤਰ ਬੀ.ਡੀ.ਪੀ.ਓ. ਸਰਹਿੰਦ ਦੀ ਚਾਰ ਦੀਵਾਰੀ ਦੇ ਅੰਦਰ ਬਣਿਆ ਹੋਇਆ ਹੈ ਤੇ ਇਹ ਬਿਲਡਿੰਗ ਪੁਰਾਣੀ ਹੈ ਅਤੇ ਜਦੋਂ ਉਹ ਸਵੇਰੇ ਦਫ਼ਤਰ ਪਹੁੰਚੇ ਤਾਂ ਦੇਖਿਆ ਕਿ ਇਮਾਰਤ ਵਿਚ ਲੱਗੀਆਂ 8 ਗਰਿੱਲਾਂ ਟੁੱਟੀਆਂ ਹੋਈਆਂ ਸਨ। ਇਸ ਘਟਨਾ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ ਗਈ ਹੈ।