11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਐਸ. ਐਮ. ਓ. ਡਾ. ਗੁਰਪ੍ਰੀਤ ਸਿੰਘ ਦੀ ਬਦਲੀ ’ਤੇ ਹਾਈਕੋਰਟ ਨੇ ਲਗਾਈ ਰੋਕ

ਖਮਾਣੋਂ, 10 ਸਤੰਬਰ (ਜੋਗਿੰਦਰ ਪਾਲ)- ਸਰਕਾਰੀ ਸਿਹਤ ਕੇਂਦਰ ਖਮਾਣੋਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਪ੍ਰੀਤ ਸਿੰਘ ਦੀ 3 ਸਤੰਬਰ 2026 ਨੂੰ ਕੀਤੀ ਗਈ ਬਦਲੀ ਦੇ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅਹਿਮ ਹੁਕਮ ਜਾਰੀ ਕਰਦਿਆਂ ਤਬਾਦਲਾ ਹੁਕਮ ’ਤੇ ਅਗਲੀ ਸੁਣਵਾਈ ਤੱਕ ਰੋਕ ਲਗਾ ਦਿੱਤੀ ਹੈ।

Ad Position 21
repet_subhas-goyals [Copy P29]
ਡਾ.ਗੁਰਪ੍ਰੀਤ ਸਿੰਘ ਮੈਡੀਕਲ ਅਫ਼ਸਰ ਖਮਾਣੋਂ ਮੁੜ ਆਪਣਾ ਅਹੁਦਾ ਸੰਭਾਲਦੇ ਹੋਏ। ਤਸਵੀਰ: ਜੋਗਿੰਦਰ ਪਾਲ 11-09-2026
ਖਮਾਣੋਂ, 10 ਸਤੰਬਰ (ਜੋਗਿੰਦਰ ਪਾਲ)- ਸਰਕਾਰੀ ਸਿਹਤ ਕੇਂਦਰ ਖਮਾਣੋਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਪ੍ਰੀਤ ਸਿੰਘ ਦੀ 3 ਸਤੰਬਰ 2026 ਨੂੰ ਕੀਤੀ ਗਈ ਬਦਲੀ ਦੇ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅਹਿਮ ਹੁਕਮ ਜਾਰੀ ਕਰਦਿਆਂ ਤਬਾਦਲਾ ਹੁਕਮ ’ਤੇ ਅਗਲੀ ਸੁਣਵਾਈ ਤੱਕ ਰੋਕ ਲਗਾ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡਾ. ਗੁਰਪ੍ਰੀਤ ਸਿੰਘ ਵਲੋਂ ਆਪਣੇ ਵਕੀਲ ਮਨਦੀਪ ਕੁਮਾਰ ਢੋਟ ਰਾਹੀਂ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਤਹਿਤ 3 ਸਤੰਬਰ ਨੂੰ ਉਸ ਦੇ ਜਾਰੀ ਤਬਾਦਲਾ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ, ਕਿਉਂਕਿ ਉਨ੍ਹਾਂ ਨੂੰ ਸੀ. ਐੱਚ. ਸੀ. ਖਮਾਣੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਤੋਂ ਸੀ. ਐੱਚ. ਸੀ. ਲੌਂਗੋਵਾਲ, ਜ਼ਿਲ੍ਹਾ ਸੰਗਰੂਰ ਵਿਖੇ ਖ਼ਾਲੀ ਅਸਾਮੀ ਵਿਰੁੱਧ ਤਬਦੀਲ ਕੀਤਾ ਗਿਆ ਸੀ। ਇਸ ਤੋਂ ਬਾਅਦ ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਵਲੋਂ ਸੀ. ਐੱਚ. ਸੀ. ਖਮਾਣੋਂ ਦੇ ਐਸ. ਐਮ. ਓ. ਦਾ ਅਹੁਦਾ ਖ਼ਾਲੀ ਘੋਸ਼ਿਤ ਕਰਕੇ ਇਸ ਦਾ ਵਾਧੂ ਚਾਰਜ ਡਾ. ਹਰਮਨਪ੍ਰੀਤ ਕੌਰ, ਮੈਡੀਕਲ ਅਫ਼ਸਰ (ਗਾਇਨੀ) ਨੂੰ ਸੌਂਪਿਆ ਗਿਆ ਸੀ । ਜਸਟਿਸ ਸੰਦੀਪ ਮੌਦਗਿਲ ਦੀ ਅਦਾਲਤ ਵਿਚ 8 ਸਤੰਬਰ ਨੂੰ ਹੋਈ ਸੁਣਵਾਈ ਦੌਰਾਨ ਪੰਜਾਬ ਸਰਕਾਰ ਵਲੋਂ ਐਡੀਸ਼ਨਲ ਐਡਵੋਕੇਟ ਜਨਰਲ ਰਾਜੀਵ ਵਰਮਾ ਪੇਸ਼ ਹੋਏ ਅਤੇ ਜਵਾਬ ਦਾਇਰ ਕਰਨ ਲਈ ਸਮਾਂ ਮੰਗਿਆ। ਪਟੀਸ਼ਨਰ ਦੇ ਵਕੀਲ ਵਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਡਾ. ਗੁਰਪ੍ਰੀਤ ਸਿੰਘ ਨੇ ਨਵੀਂ ਪੋਸਟਿੰਗ ਵਾਲੀ ਥਾਂ ’ਤੇ ਹਾਲੇ ਜੁਆਇਨ ਨਹੀਂ ਕੀਤਾ। ਅਦਾਲਤ ਨੇ ਹੁਕਮ ਦਿੱਤਾ ਕਿ ਜਦੋਂ ਤੱਕ ਪਟੀਸ਼ਨਰ ਨੇ ਨਵੀਂ ਥਾਂ ’ਤੇ ਜੁਆਇਨ ਨਹੀਂ ਕੀਤਾ ਤਦ ਤੱਕ ਤਬਾਦਲਾ ਹੁਕਮ ਅਗਲੀ ਸੁਣਵਾਈ ਤੱਕ ਸਟੇਅ ਰਹੇਗਾ ਅਤੇ ਮਾਮਲੇ ਦੀ ਅਗਲੀ ਸੁਣਵਾਈ 26 ਨਵੰਬਰ 2026 ਨੂੰ ਹੋਵੇਗੀ। ਸਰਕਾਰੀ ਸਿਹਤ ਕੇਂਦਰ ਖਮਾਣੋਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨੇ ਮੁੜ ਆਪਣਾ ਅਹੁਦਾ ਸੰਭਾਲ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਤੇ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਹੋਈ ਅਗਲੀ ਖ਼ਬਰ ਮਾਤਾ ਗੁਜਰੀ ਕਾਲਜ ਦੇ ਖੇਤੀਬਾੜੀ ਵਿਭਾਗ ਦੇ ਵਿਦਿਆਰਥੀਆਂ ਵਲੋਂ ਵਿੱਦਿਅਕ ਦੌਰਾ
Ad Position 24