11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਖੇਲੋ ਇੰਡੀਆ ਅਸਮਿਤਾ ਟੂਰਨਾਮੈਂਟ ’ਚ ਗ੍ਰੀਨਫੀਲਡਜ਼ ਸਕੂਲ ਦੀਆ ਵਿਦਿਆਰਥਣਾਂ ਵਲੋਂ ਸ਼ਾਨਦਾਰ ਪ੍ਰਦਰਸ਼ਨ

ਫ਼ਤਹਿਗੜ੍ਹ ਸਾਹਿਬ, 10 ਸਤੰਬਰ (ਮਨਪ੍ਰੀਤ ਸਿੰਘ)- ਗ੍ਰੀਨਫੀਲਡਜ਼ ਸਕੂਲ ਸਰਹਿੰਦ ਦੀਆਂ ਖਿਡਾਰਨਾਂ ਨੇ ਖੇਲੋ ਇੰਡੀਆ ਅਸਮਿਤਾ ਟੂਰਨਾਮੈਂਟ-2026 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ਲਈ ਸਕੂਲ ਦੀਆਂ ਹੋਣਹਾਰ ਖਿਡਾਰਨਾਂ ਸਚਲੀਨ ਨਾਗਰਾ, ਨੰਦਿਨੀ, ਪਰਮੀਤ ਕੌਰ, ਤਮੰਨਾ, ਸੀਰਤ, ਗੁਰਹਿਬਾ, ਏਕਮ ਕੌਰ, ਗੁਰਲੀਨ ਕੌਰ, ਸਨਜੋਤ ਕੌਰ, ਸਾਧਨਾ, ਗੁਰਮੰਨਤ ਕੌਰ ਅਤੇ ਕਨਨ ਵਰਮਾ ਨੇ ਆਪਣੀ ਮਿਹਨਤ, ਲਗਨ ਅਤੇ ਟੀਮ ਭਾਵਨਾ ਦਾ ਬੇਮਿਸਾਲ ਪ੍ਰਦਰਸ਼ਨ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਫ਼ਤਹਿਗੜ੍ਹ ਸਾਹਿਬ, 10 ਸਤੰਬਰ (ਮਨਪ੍ਰੀਤ ਸਿੰਘ)- ਗ੍ਰੀਨਫੀਲਡਜ਼ ਸਕੂਲ ਸਰਹਿੰਦ ਦੀਆਂ ਖਿਡਾਰਨਾਂ ਨੇ ਖੇਲੋ ਇੰਡੀਆ ਅਸਮਿਤਾ ਟੂਰਨਾਮੈਂਟ-2026 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ਲਈ ਸਕੂਲ ਦੀਆਂ ਹੋਣਹਾਰ ਖਿਡਾਰਨਾਂ ਸਚਲੀਨ ਨਾਗਰਾ, ਨੰਦਿਨੀ, ਪਰਮੀਤ ਕੌਰ, ਤਮੰਨਾ, ਸੀਰਤ, ਗੁਰਹਿਬਾ, ਏਕਮ ਕੌਰ, ਗੁਰਲੀਨ ਕੌਰ, ਸਨਜੋਤ ਕੌਰ, ਸਾਧਨਾ, ਗੁਰਮੰਨਤ ਕੌਰ ਅਤੇ ਕਨਨ ਵਰਮਾ ਨੇ ਆਪਣੀ ਮਿਹਨਤ, ਲਗਨ ਅਤੇ ਟੀਮ ਭਾਵਨਾ ਦਾ ਬੇਮਿਸਾਲ ਪ੍ਰਦਰਸ਼ਨ ਕੀਤਾ। ਇਸ ਮੌਕੇ ਸਕੂਲ ਚੇਅਰਮੈਨ ਦੀਦਾਰ ਸਿੰਘ ਭੱਟੀ ਅਤੇ ਸਕੂਲ ਦੀ ਮਾਣਯੋਗ ਪ੍ਰਿੰਸੀਪਲ ਸ਼ਾਲੂ ਰੰਧਾਵਾ ਵਲੋਂ ਸਾਰੀਆਂ ਖਿਡਾਰਨਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਦਿਲੋਂ ਵਧਾਈ ਦਿੱਤੀ ਗਈ। ਸਕੂਲ ਦੇ ਸਪੋਰਟਸ ਵਿਭਾਗ ਵਲੋਂ ਵੀ ਸਮੂਹ ਖਿਡਾਰਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਉਨ੍ਹਾਂ ਦੀ ਮਿਹਨਤ, ਲਗਨ ਅਤੇ ਖੇਡ ਭਾਵਨਾ ਦੀ ਸਰਾਹਨਾ ਕੀਤੀ ਗਈ। ਇਹ ਸ਼ਾਨਦਾਰ ਪ੍ਰਾਪਤੀ ਸਕੂਲ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਵਿਦਿਆਰਥੀਆਂ ਵਿਚ ਅਨੁਸ਼ਾਸਨ, ਆਤਮ-ਵਿਸ਼ਵਾਸ, ਟੀਮ ਵਰਕ ਤੇ ਖੇਡ ਭਾਵਨਾ ਪੈਦਾ ਕਰਨ ਵੱਲ ਇਕ ਹੋਰ ਮਹੱਤਵਪੂਰਨ ਕਦਮ ਹੈ। ਇਸ ਮੌਕੇ ਸਕੂਲ ਪਿ੍ਰੰਸੀਪਲ ਡਾ. ਸਾਲੂ ਰੰਧਾਵਾ ਵਲੋਂ ਸਕੂਲ ਦਾ ਨਾਂਅ ਰੌਸ਼ਨ ਕਰਨ ਵਾਲੀਆ ਵਿਦਿਆਰਥਣਾਂ ਦਾ ਸਨਮਾਨ ਕਰਨ ਤੋਂ ਬਾਅਦ ਆਪਣੇ ਸੰਬੋਧਨ ਵਿਚ ਕਿਹਾ ਕਿ ਸਕੂਲ ਦੇ ਵਿਦਿਆਰਥੀ ਪੜਾਈ ਦੇ ਨਾਲ ਨਾਲ ਖੇਡਾਂ ਵਿਚ ਵੀ ਵੱਧ ਚੜ੍ਹ ਕੇ ਹਿੱਸਾ ਲੈਣ ਤਾਂ ਜੋ ਉਹ ਖੇਡਾਂ ਵਿਚ ਵੀ ਆਪਣੇ ਮਾਪਿਆ ਦਾ ਨਾਮ ਰੌਸ਼ਨ ਕਰ ਸਕਣ।
Ad Position 22
No active advertisement
ਪਿਛਲੀ ਖ਼ਬਰ ਜੀ. ਪੀ. ਸੀ. ਵਿਖੇ ਦੋ ਰੋਜ਼ਾ ਵੋਟਰ ਰਜਿਸਟਰੇਸ਼ਨ ਕੈਂਪ ਲਗਾਇਆ ਅਗਲੀ ਖ਼ਬਰ ਸਰਕਾਰੀ ਰਾਜਿੰਦਰਾ ਹਸਪਤਾਲ ‘ਚ ਡਾਕਟਰ ਤੇ ਮਸ਼ੀਨਰੀ ਦੀ ਘਾਟ ਪੂਰੀ ਕੀਤੀ ਜਾਵੇ- ਜਥੇ: ਬਘੌਰਾ
Ad Position 24