11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸਿੱਖਿਆ ਮਨੁੱਖ ਨੂੰ ਗਿਆਨਵਾਨ ਹੀ ਨਹੀਂ, ਸਗੋਂ ਜਾਗਰੂਕ ਤੇ ਜ਼ਿੰਮੇਵਾਰ ਨਾਗਰਿਕ ਬਣਾਉਂਦੀ ਹੈ- ਡਾ. ਨੀਨਾ ਸੇਠ ਪਜਨੀ

ਮੰਡੀ ਗੋਬਿੰਦਗੜ੍ਹ, 10 ਸਤੰਬਰ (ਇਕਬਾਲਦੀਪ ਸੰਧੂ)- ਗੋਬਿੰਦਗੜ੍ਹ ਪਬਲਿਕ ਕਾਲਜ ਵਿਖੇ ਐੱਨ. ਐੱਸ.

Ad Position 21
repet_subhas-goyals [Copy P29]
ਵਿਦਿਆਰਥੀ ਵਿਚਾਰ-ਚਰਚਾ ਵਿਚ ਭਾਗ ਲੈਂਦੇ ਹੋਏ। ਅਜੀਤ ਤਸਵੀਰ 11-09-2026
ਮੰਡੀ ਗੋਬਿੰਦਗੜ੍ਹ, 10 ਸਤੰਬਰ (ਇਕਬਾਲਦੀਪ ਸੰਧੂ)- ਗੋਬਿੰਦਗੜ੍ਹ ਪਬਲਿਕ ਕਾਲਜ ਵਿਖੇ ਐੱਨ. ਐੱਸ. ਐੱਸ. ਯੂਨਿਟ ਵਲੋਂ ਅੰਤਰਰਾਸ਼ਟਰੀ ਸਾਖਰਤਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਿੱਖਿਆ ਦੇ ਮਹੱਤਵ, ਵਿਗਿਆਨਕ ਸੋਚ, ਵਿਹਾਰਕ ਗਿਆਨ ਤੇ ਸਮਾਜਿਕ ਜਾਗਰੂਕਤਾ ਸਬੰਧੀ ਵਿਦਿਆਰਥੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ. ਨੀਨਾ ਸੇਠ ਪਜਨੀ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਸਿੱਖਿਆ ਸਮਾਜ ਦੀ ਤਰੱਕੀ ਦੀ ਮਜ਼ਬੂਤ ਨੀਂਹ ਹੈ। ਉਨ੍ਹਾਂ ਵੱਧ ਤੋਂ ਵੱਧ ਸਿੱਖਿਆ ਦੇ ਪ੍ਰਸਾਰ ਦੇ ਨਾਲ-ਨਾਲ ਵਿਦਿਆਰਥੀਆਂ ਵਿਚ ਵਿਗਿਆਨਕ ਤੇ ਤਰਕਸ਼ੀਲ ਸੋਚ ਵਿਕਸਿਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖਿਆ ਦਾ ਮਕਸਦ ਕੇਵਲ ਰੋਜ਼ਗਾਰ ਪ੍ਰਾਪਤ ਕਰਨਾ ਨਹੀਂ, ਬਲਕਿ ਵਿਅਕਤੀ ਨੂੰ ਜਾਗਰੂਕ, ਸੰਵੇਦਨਸ਼ੀਲ ਅਤੇ ਜ਼ਿੰਮੇਵਾਰ ਨਾਗਰਿਕ ਬਣਾਉਣਾ ਵੀ ਹੈ। ਮੁੱਖ ਬੁਲਾਰੇ ਅਤੇ ਐੱਨ. ਐੱਸ. ਐੱਸ. ਪ੍ਰੋਗਰਾਮ ਅਫ਼ਸਰ ਡਾ. ਮਨਦੀਪ ਸਿੰਘ ਨੇ ਸਿੱਖਿਆ ਦੇ ਅਸਲ ਮਕਸਦ ’ਤੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸੱਚੀ ਸਿੱਖਿਆ ਮਨੁੱਖ ਦੀ ਸ਼ਖ਼ਸੀਅਤ ਦਾ ਸਰਵਪੱਖੀ ਵਿਕਾਸ ਕਰਦੀ ਹੈ ਅਤੇ ਉਸ ਨੂੰ ਅੰਧਵਿਸ਼ਵਾਸਾਂ ਤੋਂ ਮੁਕਤ ਕਰਕੇ ਤਰਕ, ਵਿਗਿਆਨ ਤੇ ਵਿਹਾਰਕ ਗਿਆਨ ਵੱਲ ਲੈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਵਿਦਿਆਰਥੀਆਂ ਲਈ ਮਾਨਸਿਕ, ਸਰੀਰਕ, ਸਮਾਜਿਕ, ਆਰਥਿਕ ਤੇ ਰਾਜਨੀਤਿਕ ਚੁਨੌਤੀਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀਆਂ ਜੜ੍ਹਾਂ, ਆਪਣੀ ਮਿੱਟੀ ਅਤੇ ਆਪਣੇ ਸਮਾਜ ਨਾਲ ਜੁੜੇ ਰਹਿੰਦਿਆਂ ਗਿਆਨ ਨੂੰ ਜੀਵਨ ਵਿਚ ਅਮਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰੋ. ਜੈਸਮੀਨ ਸੱਗੂ ਨੇ ਵਿਦਿਆਰਥੀਆਂ ਨਾਲ ਵਿਚਾਰ-ਚਰਚਾ ਵਿਚ ਸਰਗਰਮ ਭਾਗ ਲੈਂਦਿਆਂ ਸਾਖਰਤਾ ਤੇ ਸਿੱਖਿਆ ਦੀ ਸਮਾਜਿਕ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਕਲਚਰਲ ਸੁਸਾਇਟੀ ਵਲੋਂ ਮਜ਼ਦੂਰ ਦਿਵਸ ‘ਤੇ ਪਰੇਡ ਦਾ ਆਯੋਜਨ ਅਗਲੀ ਖ਼ਬਰ ‘ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਨੂੰ ਸਫ਼ਲ ਬਣਾਉਣ ਲਈ ਵੱਧ ਤੋਂ ਵੱਧ ਨੌਜਵਾਨਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ- ਵ...
Ad Position 24