ਕੋਰਡੀਆ ਸੰਸਥਾਨ ਵਿਖੇ ਤੀਆਂ ਦਾ ਤਿਉਹਾਰ ਮਨਾਇਆ
ਸੰਘੋਲ, 27 ਅਗਸਤ (ਪਰਮਵੀਰ ਸਿੰਘ ਧਨੋਆ)-ਕੋਰਡੀਆ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਤੀਆਂ ਦਾ ਤਿਉਹਾਰ ਗਲੋਬਲ ਇੰਡੀਅਨ ਆਰਗਨਾਈਜੇਸ਼ਨ (ਜੀਓ) ਦੇ ਸਹਿਯੋਗ ਨਾਲ ਮਨਾਇਆ ਗਿਆ। ਕੋਰਡੀਆ ਸੰਸਥਾ ਤੇ ਜੀਓ ਦੇ ਚੇਅਰਮੈਨ ਲਾਰਡ ਦਿਲਜੀਤ ਸਿੰਘ ਰਾਣਾ ਅਤੇ ਸੰਸਥਾ ਦੇ ਕਾਰਜਕਾਰੀ ਟਰੱਸਟੀ ਤੇ ਜੀਓ ਐਜੂਕੇਸ਼ਨ ਕਾਊਂਸਿਲ ਦੇ ਚੇਅਰਮੈਨ ਡਾ.
ਸੰਘੋਲ, 27 ਅਗਸਤ (ਪਰਮਵੀਰ ਸਿੰਘ ਧਨੋਆ)-ਕੋਰਡੀਆ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਤੀਆਂ ਦਾ ਤਿਉਹਾਰ ਗਲੋਬਲ ਇੰਡੀਅਨ ਆਰਗਨਾਈਜੇਸ਼ਨ (ਜੀਓ) ਦੇ ਸਹਿਯੋਗ ਨਾਲ ਮਨਾਇਆ ਗਿਆ। ਕੋਰਡੀਆ ਸੰਸਥਾ ਤੇ ਜੀਓ ਦੇ ਚੇਅਰਮੈਨ ਲਾਰਡ ਦਿਲਜੀਤ ਸਿੰਘ ਰਾਣਾ ਅਤੇ ਸੰਸਥਾ ਦੇ ਕਾਰਜਕਾਰੀ ਟਰੱਸਟੀ ਤੇ ਜੀਓ ਐਜੂਕੇਸ਼ਨ ਕਾਊਂਸਿਲ ਦੇ ਚੇਅਰਮੈਨ ਡਾ. ਉਰਮਿਲ ਵਰਮਾ ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਸਨ। ਉਨ੍ਹਾਂ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਤੀਆਂ ਦੀ ਵਧਾਈ ਦਿੱਤੀ। ਡਾ. ਉਰਮਿਲ ਵਰਮਾ ਨੇ ਕਿਹਾ ਕਿ ਹਰੇਕ ਇਨਸਾਨ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਨਾਲ ਜੁੜਨਾ ਚਾਹੀਦਾ ਹੈ ਤਾਂ ਹੀ ਸਾਡਾ ਸਮਾਜ ਅਤੇ ਭਵਿੱਖ ਸੁੰਦਰ ਹੋ ਸਕਦਾ ਹੈ। ਪ੍ਰਿੰਸੀਪਲ ਡਾ. ਜਯੋਤੀ ਸ਼ਰਮਾ ਨੇ ਤੀਜ ਦੇ ਤਿਉਹਾਰ ਦੀ ਮਹੱਤਤਾ ’ਤੇ ਚਾਨਣਾ ਪਾਇਆ। ਵਿਦਿਆਰਥੀਆਂ ਨੇ ਰੰਗਾ-ਰੰਗ ਤੀਜ ਮੁਕਾਬਲਿਆਂ ਅਤੇ ਸੰਸਕ੍ਰਿਤਿਕ ਪ੍ਰੋਗਰਾਮ ਵਿਚ ਭਾਗ ਲਿਆ। ਕੋਰਡੀਆ ਸੰਸਥਾ ਦੀ ਸਮੁੱਚੀ ਟੀਮ ਨੇ ਇਸ ਸਮਾਗਮ ਦਾ ਸਫਲ ਆਯੋਜਨ ਕੀਤਾ। ਖ਼ਾਸ ਤੌਰ ’ਤੇ ਸੰਸਕ੍ਰਿਤਿਕ ਇੰਚਾਰਜ ਡਾ. ਮਨਦੀਪ ਕੌਰ ਅਤੇ ਸਹਿਯੋਗੀਆਂ ਨੇ ਇਸ ਮੌਕੇ ਨੂੰ ਸਰੋਤਿਆਂ ਲਈ ਯਾਦਗਾਰ ਬਣਾਇਆ। ਜਸ਼ਨਪ੍ਰੀਤ ਕੌਰ ਨੂੰ ਮਿਸ ਪੰਜਾਬੀ ਅਤੇ ਹਰਪਾਲ ਸਿੰਘ ਨੂੰ ਮਿਸਟਰ ਪੰਜਾਬੀ ਚੁਣਿਆ ਗਿਆ। ਤੀਜ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਵਧਾਈ ਦਿੱਤੀ ਗਈ। ਸੰਸਥਾਨ ਦੇ ਅਡਵਾਈਜ਼ਰ ਤੇ ਡਾਇਰੈਕਟਰ ਡਾ. ਦਿਓਨੰਦਨ ਪ੍ਰਸ਼ਾਦ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।