27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਲਾਇਨਜ਼ ਕਲੱਬ ਦੀ ਡਾਇਰੈਕਟਰ ਬੋਰਡ ਨਾਲ ਮੀਟਿੰਗ

ਮੰਡੀ ਗੋਬਿੰਦਗੜ੍ਹ, 26 ਅਗਸਤ (ਰਾਜੇਸ਼ ਸ਼ਰਮਾ)- ਲਾਇਨਜ਼ ਇੰਟਰਨੈਸ਼ਨਲ ਦੀ ਅਗਵਾਈ ਹੇਠ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਦੇ ਡਾਇਰੈਕਟਰ ਬੋਰਡ ਦੀ ਮੀਟਿੰਗ ਜਿੰਮਖਾਨਾ ਕਲੱਬ ਵਿਖੇ ਕਲੱਬ ਪ੍ਰਧਾਨ ਲਾਇਨ ਸੰਚਿਤ ਸਿੰਗਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਪਿਛਲੇ ਸੇਵਾ ਪ੍ਰੋਜੈਕਟਾਂ ਦੀ ਸਮੀਖਿਆ ਕਰਨ ਦੇ ਨਾਲ-ਨਾਲ ਆਉਣ ਵਾਲੇ ਸਮਾਜ ਸੇਵੀ ਕਾਰਜਾਂ ਦੀ ਰੂਪ-ਰੇਖਾ ਤਿਆਰ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 27-08-2026
ਮੰਡੀ ਗੋਬਿੰਦਗੜ੍ਹ, 26 ਅਗਸਤ (ਰਾਜੇਸ਼ ਸ਼ਰਮਾ)- ਲਾਇਨਜ਼ ਇੰਟਰਨੈਸ਼ਨਲ ਦੀ ਅਗਵਾਈ ਹੇਠ ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਦੇ ਡਾਇਰੈਕਟਰ ਬੋਰਡ ਦੀ ਮੀਟਿੰਗ ਜਿੰਮਖਾਨਾ ਕਲੱਬ ਵਿਖੇ ਕਲੱਬ ਪ੍ਰਧਾਨ ਲਾਇਨ ਸੰਚਿਤ ਸਿੰਗਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਪਿਛਲੇ ਸੇਵਾ ਪ੍ਰੋਜੈਕਟਾਂ ਦੀ ਸਮੀਖਿਆ ਕਰਨ ਦੇ ਨਾਲ-ਨਾਲ ਆਉਣ ਵਾਲੇ ਸਮਾਜ ਸੇਵੀ ਕਾਰਜਾਂ ਦੀ ਰੂਪ-ਰੇਖਾ ਤਿਆਰ ਕੀਤੀ ਗਈ। ਕਲੱਬ ਸਕੱਤਰ ਓ.ਪੀ. ਵਰਮਾ ਐਮ.ਜੇ.ਐਫ. ਨੇ ਪਿਛਲੇ ਪ੍ਰੋਜੈਕਟਾਂ ਦੀ ਜਾਣਕਾਰੀ ਸਾਂਝੀ ਕਰਦਿਆਂ ਆਉਣ ਵਾਲੇ ਮੈਡੀਕਲ ਚੈੱਕਅਪ ਕੈਂਪ, ਖ਼ੂਨਦਾਨ ਕੈਂਪ, ਅੱਖਾਂ ਦੀ ਜਾਂਚ ਤੇ ਸਰਜਰੀ ਕੈਂਪ, ਕੀਰਤਨ ਅਤੇ ਲੰਗਰ ਸੇਵਾ ਸਮੇਤ ਵੱਖ-ਵੱਖ ਪ੍ਰੋਜੈਕਟਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਪੀ.ਆਰ.ਓ. ਸੁਰਿੰਦਰ ਕੁਮਾਰ ਨੇ ਕਲੱਬ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਮੈਂਬਰਾਂ ਨੂੰ ਸੇਵਾ ਕਾਰਜਾਂ ਵਿਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਲਾਇਨ ਰਾਜ ਗੋਇਲ, ਰਮੇਸ਼ ਗੋਇਲ, ਅਨੀਤ ਮਿੱਤਲ, ਗੋਪਾਲ ਕ੍ਰਿਸ਼ਨ ਬਾਂਸਲ, ਦਿਨੇਸ਼ ਸਿੰਘ, ਸੀ.ਏ. ਐਸ . ਪੀ. ਕਾਂਸਲ, ਨਰੇਸ਼ ਜੈਨ, ਰਾਜੇਸ਼ ਬੱਸੀ, ਰਾਜੇਸ਼ ਗੁਪਤਾ, ਵਿਨੋਦ ਗੋਇਲ, ਮੋਹਨ ਲਾਲ ਸੇਤੀਆ, ਸੁਮਿਤ ਗਰਗ, ਅੰਕੁਰ ਕੌਸ਼ਲ, ਹਿਤੇਸ਼ ਕੁਮਾਰ, ਵਿਸ਼ਾਲ ਸ਼ਾਹੀ, ਰਾਕੇਸ਼ ਕਾਂਸਲ, ਜੁਗਲਮਨ ਗੋਇਲ, ਪੁਨੀਤ ਗਰਗ, ਦੀਪਕ ਚੋਪੜਾ, ਕਮਲ ਬਾਂਸਲ, ਵਿਕਾਸ ਜੈਨ, ਜਤਿੰਦਰ ਅਰੋੜਾ, ਕਮਲ ਗੁਪਤਾ, ਦੀਪਕ ਖੁੱਲਰ, ਮਨੀਸ਼ ਕੌਸ਼ਲ, ਵਰਿੰਦਰ ਸ਼ੁਕਲਾ, ਆਈ.ਪੀ.ਐਸ. ਕੋਚਰ, ਚੰਦਰ ਸ਼ੇਖਰ, ਅਭਿਨਵ ਕਾਂਸਲ, ਕਮਲ ਸਿੰਘੀ, ਸਚਿਨ ਅਰੋੜਾ, ਮੋਹਿਤ ਮਿੱਤਲ, ਜਗਦੀਸ਼ ਅਰਾਨ ਅਤੇ ਮਹਿੰਦਰ ਜੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ ਸ਼ੇਰ ਦਾ ਲਾਇਨ’ ਗੀਤ ਜਾਰੀ ਅਗਲੀ ਖ਼ਬਰ ਹਿਊਮਨ ਰਾਈਟਸ ਐਂਡ ਐਂਟੀ ਕੁਰੱਪਸ਼ਨ ਫ਼ਰੰਟ ਵਲੋਂ ਰਾਜੇਸ਼ ਸਿੰਗਲਾ ਸੂਬਾ ਵਾਈਸ ਚੇਅਰਮੈਨ ਨਿਯੁਕਤ
Ad Position 24