ਪਿੰਡ ਬੁੱਗਾ ਕਲਾਂ ਦਾ ਸਾਬਕਾ ਸਰਪੰਚ ਸਾਥੀਆਂ ਸਮੇਤ ਕਾਂਗਰਸ ਪਾਰਟੀ ’ਚ ਸ਼ਾਮਿਲ
ਅਮਲੋਹ, 26 ਅਗਸਤ (ਸ਼ੇਰਗਿੱਲ)- ਕਾਂਗਰਸ ਪਾਰਟੀ ਤੇ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਬੁੱਗਾ ਕਲਾਂ ਦੇ ਨੰਬਰਦਾਰ ਅਤੇ ਤਿੰਨ ਵਾਰ ਪਿੰਡ ਦੇ ਸਰਪੰਚ ਰਹਿ ਚੁੱਕੇ ਨੇਤਰ ਸਿੰਘ ਬੁੱਗਾ ਆਪਣੇ ਪਰਿਵਾਰ ਅਤੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਮੌਕੇ ਕਾਕਾ ਰਣਦੀਪ ਸਿੰਘ ਨਾਭਾ ਵਲੋਂ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਆਗੂਆਂ ਅਤੇ ਵਰਕਰਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਪਾਰਟੀ ਵਿਚ ਬਣਦਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੱਤਾ ਗਿਆ।
ਅਮਲੋਹ, 26 ਅਗਸਤ (ਸ਼ੇਰਗਿੱਲ)- ਕਾਂਗਰਸ ਪਾਰਟੀ ਤੇ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਬੁੱਗਾ ਕਲਾਂ ਦੇ ਨੰਬਰਦਾਰ ਅਤੇ ਤਿੰਨ ਵਾਰ ਪਿੰਡ ਦੇ ਸਰਪੰਚ ਰਹਿ ਚੁੱਕੇ ਨੇਤਰ ਸਿੰਘ ਬੁੱਗਾ ਆਪਣੇ ਪਰਿਵਾਰ ਅਤੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਮੌਕੇ ਕਾਕਾ ਰਣਦੀਪ ਸਿੰਘ ਨਾਭਾ ਵਲੋਂ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਆਗੂਆਂ ਅਤੇ ਵਰਕਰਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਪਾਰਟੀ ਵਿਚ ਬਣਦਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੱਤਾ ਗਿਆ। ਸ. ਨਾਭਾ ਨੇ ਕਿਹਾ ਕਿ ਪੰਜਾਬ ਵਿਚ ਸਰਗਰਮ ਰਾਜਸੀ ਪਾਰਟੀਆਂ ਵਿਚੋਂ ਕਾਂਗਰਸ ਹੀ ਅਜਿਹੀ ਪਾਰਟੀ ਹੈ, ਜੋ ਬਿਨਾਂ ਕਿਸੇ ਭੇਦਭਾਵ ਤੋਂ ਹਰ ਵਰਗ ਦੇ ਵਿਕਾਸ ਤੇ ਲੋਕ ਭਲਾਈ ਵਿਚ ਵਿਸ਼ਵਾਸ ਰੱਖਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਲੋਕ ਪੱਖੀ ਨੀਤੀਆਂ ਅਤੇ ਪੰਜਾਬ ਦੇ ਹਿਤਾਂ ਲਈ ਕੀਤੇ ਕੰਮਾਂ ਨੂੰ ਦੇਖਦਿਆਂ ਵੱਡੀ ਗਿਣਤੀ ਵਿਚ ਲੋਕ ਲਗਾਤਾਰ ਕਾਂਗਰਸ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਨਵੇਂ ਸਾਥੀਆਂ ਦੇ ਪਾਰਟੀ ਵਿਚ ਸ਼ਾਮਲ ਹੋਣ ਨਾਲ ਜਿੱਥੇ ਕਾਂਗਰਸ ਨੂੰ ਹੋਰ ਮਜ਼ਬੂਤੀ ਮਿਲੇਗੀ, ਉੱਥੇ ਪਿੰਡ ਪੱਧਰ ’ਤੇ ਪਾਰਟੀ ਦਾ ਜਨ ਆਧਾਰ ਵੀ ਹੋਰ ਵਿਸ਼ਾਲ ਹੋਵੇਗਾ। ਇਸ ਮੌਕੇ ਨੰਬਰਦਾਰ ਨੇਤਰ ਸਿੰਘ ਬੁੱਗਾ ਤਿੰਨ ਵਾਰ ਦੇ ਸਾਬਕਾ ਸਰਪੰਚ, ਹਰਮਿੰਦਰ ਸਿੰਘ ਬੁੱਗਾ, ਸੂਬੇਦਾਰ ਪਰਗਟ ਸਿੰਘ ਲਾਡਪੁਰ, ਅਮਰੀਕ ਸਿੰਘ ਲੱਲੋਂ, ਗੁਰਮੀਤ ਸਿੰਘ ਮਾਲੋਵਾਲ ਅਤੇ ਸ਼ਿੰਗਾਰਾ ਸਿੰਘ ਭੋਲਾ ਬੁੱਗਾ ਨੇ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ, ਬਿੱਟੂ ਬੁੱਗਾ, ਗੁਰਚਰਨ ਸਿੰਘ ਤੰਦਾ ਬੱਧਾ, ਚੇਅਰਮੈਨ ਰਣਜੀਤ ਸਿੰਘ ਕੋਟਲੀ, ਸੁਖਵੀਰ ਕੋਟਲੀ, ਅਵਤਾਰ ਸਰਪੰਚ ਪਹੇੜੀ, ਗੁਰਪ੍ਰੀਤ ਸਿੰਘ ਗਰੇਵਾਲ, ਬਿੱਕਰ ਸਿੰਘ ਦੀਵਾ, ਜੱਗਾ ਸਮਸ਼ਪੁਰ, ਹਰਚੰਦ ਸਮਸ਼ਪੁਰ, ਅਮ੍ਰਿਤ ਲੱਲੋਂ, ਜੋਗਿੰਦਰ ਸਿੰਘ ਮਛਰਾਏ ਕਲਾਂ, ਜੱਗੀ ਬੜੈਚਾਂ, ਬਿੱਟੂ ਸ਼ੇਰਪੁਰ ਮਾਜਰਾ, ਸਰਪੰਚ ਹਰਬੰਸ ਸਿੰਘ ਰੈਸਲ, ਜਗਤਾਰ ਸਿੰਘ ਚੀਮਾ, ਐਡ. ਯਾਦਵਿੰਦਰ ਸਿੰਘ, ਰਾਜਵਿੰਦਰ ਘੁਟੀਡ, ਗੁਰਦੀਪ ਸਿੰਘ ਬੁੱਗਾ, ਕਮਲ ਲਾਡਪੁਰ, ਭੁਪਿੰਦਰ ਨੰਬਰਦਾਰ ਲਾਡਪੁਰ, ਅਮ੍ਰਿਤ ਤੰਦਾਬੱਧਾ, ਜਗਦੀਪ ਸਿੰਘ ਮਾਨ ਪ੍ਰਧਾਨ ਯੂਥ ਕਾਂਗਰਸ, ਪ੍ਰਿਤਪਾਲ ਦੀਵਾ, ਕੁਲਦੀਪ ਰਾਏਪੁਰ ਚੋਬਦਰਾਂ, ਗੁਰਬਚਨ ਕਾਹਨਪੁਰਾ, ਕਰਮਜੀਤ ਸਿੰਘ, ਹਿੰਮਤ ਸਿੰਘ, ਸੁਰਿੰਦਰ ਸਿੰਘ, ਗਗਨਦੀਪ ਮਲਕਪੁਰ, ਗੁਰਚਰਨ ਸਿੰਘ, ਲਵਪ੍ਰੀਤ ਕਾਹਨਪੁਰਾ, ਸੁੱਖਾ ਖੁੰਮਣਾ ਅਤੇ ਪੀ.ਏ. ਮਨਪ੍ਰੀਤ ਸਿੰਘ ਮਿੰਟਾ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।