25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਨਵੀਂ ਫ਼ਸਲ ਮੰਡੀ ’ਚ ਆਉਣ ਲਈ ਤਿਆਰ, ਫੜ੍ਹ ਨਹੀਂ ਖ਼ਾਲੀ ਖਰੀਦ ਏਜੰਸੀਆਂ ਨੇ ਹਾਲੇ ਤੱਕ ਬੀਤੇ ਸੀਜ਼ਨ ਦੀ ਨਹੀਂ ਚੁੱਕੀ ਕਣਕ

ਸੰਘੋਲ, 24 ਅਗਸਤ (ਪਰਮਵੀਰ ਸਿੰਘ ਧਨੋਆ)-ਮੰਡੀ ਸੰਘੋਲ ’ਚ ਬੀਤੇ ਕਣਕ ਖ਼ਰੀਦ ਸੀਜ਼ਨ ਦੀਆਂ ਪਈਆਂ ਬੋਰੀਆਂ ਹਾਲੇ ਤੱਕ ਚੁੱਕੀਆਂ ਨਹੀਂ ਗਈਆਂ ਹਨ, ਜੇ ਜਾਣਕਾਰਾਂ ਦੀ ਮੰਨੀਏ ਤਾਂ ਬਲਾਕ ਖਮਾਣੋਂ ਦੀਆਂ ਹੋਰਨਾਂ ਦਾਣਾ ਮੰਡੀਆਂ ਵਿਚ ਵੀ ਬੀਤੇ ਸੀਜ਼ਨ ਦੀਆਂ ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ ਖ਼ਰੀਦ ਕੀਤੀਆਂ ਕਣਕ ਦੀਆਂ ਬੋਰੀਆਂ ਚੁਕਾਈ ਦੇ ਇੰਤਜ਼ਾਰ ’ਚ ਖੁੱਲ੍ਹੇ ਅਸਮਾਨ ਥੱਲੇ ਪਈਆਂ ਹਨ। ਵਿਭਾਗੀ ਸੂਤਰਾਂ ਅਨੁਸਾਰ ਸੰਘੋਲ ਦਾਣਾ ਮੰਡੀ ’ਚ ਪਨਗਰੇਨ ਖ਼ਰੀਦ ਏਜੈਂਸੀ ਦੀਆਂ ਲਗਪਗ 75 ਹਜ਼ਾਰ ਅਤੇ ਵੇਅਰਹਾਊਸ ਦੀਆਂ ਲਗਪਗ 60 ਹਜ਼ਾਰ ਬੋਰੀਆਂ ਪਈਆਂ ਹਨ।

Ad Position 21
No active advertisement
ਅਜੀਤ ਡੈਸਕ 25-08-2026
ਸੰਘੋਲ, 24 ਅਗਸਤ (ਪਰਮਵੀਰ ਸਿੰਘ ਧਨੋਆ)-ਮੰਡੀ ਸੰਘੋਲ ’ਚ ਬੀਤੇ ਕਣਕ ਖ਼ਰੀਦ ਸੀਜ਼ਨ ਦੀਆਂ ਪਈਆਂ ਬੋਰੀਆਂ ਹਾਲੇ ਤੱਕ ਚੁੱਕੀਆਂ ਨਹੀਂ ਗਈਆਂ ਹਨ, ਜੇ ਜਾਣਕਾਰਾਂ ਦੀ ਮੰਨੀਏ ਤਾਂ ਬਲਾਕ ਖਮਾਣੋਂ ਦੀਆਂ ਹੋਰਨਾਂ ਦਾਣਾ ਮੰਡੀਆਂ ਵਿਚ ਵੀ ਬੀਤੇ ਸੀਜ਼ਨ ਦੀਆਂ ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ ਖ਼ਰੀਦ ਕੀਤੀਆਂ ਕਣਕ ਦੀਆਂ ਬੋਰੀਆਂ ਚੁਕਾਈ ਦੇ ਇੰਤਜ਼ਾਰ ’ਚ ਖੁੱਲ੍ਹੇ ਅਸਮਾਨ ਥੱਲੇ ਪਈਆਂ ਹਨ। ਵਿਭਾਗੀ ਸੂਤਰਾਂ ਅਨੁਸਾਰ ਸੰਘੋਲ ਦਾਣਾ ਮੰਡੀ ’ਚ ਪਨਗਰੇਨ ਖ਼ਰੀਦ ਏਜੈਂਸੀ ਦੀਆਂ ਲਗਪਗ 75 ਹਜ਼ਾਰ ਅਤੇ ਵੇਅਰਹਾਊਸ ਦੀਆਂ ਲਗਪਗ 60 ਹਜ਼ਾਰ ਬੋਰੀਆਂ ਪਈਆਂ ਹਨ। ਦੱਸਣਯੋਗ ਹੈ ਕਿ ਉਕਤ ਖ਼ਰੀਦ ਬੀਤੇ ਅਪ੍ਰੈਲ 2026 ਵੇਲੇ ਦੀ ਹੈ। ਹਾਲਾਤ ਸਰਕਾਰ ਵਲੋਂ 24 ਘੰਟੇ ’ਚ ਖ਼ਰੀਦ ਤੇ 72 ਘੰਟੇ ’ਚ ਲਿਫ਼ਟਿੰਗ ਦੇ ਦਾਅਵਿਆਂ ਦੀ ਸ਼ਰੇਆਮ ਪੋਲ ਖੋਲ੍ਹਦੇ ਨਜ਼ਰੀਂ ਆਉਂਦੇ ਹਨ। ਗੱਲਬਾਤ ਦੌਰਾਨ ਮੰਡੀ ਆੜ੍ਹਤੀਆਂ ਦਾ ਕਹਿਣਾ ਹੈ ਕਿ ਲਗਪਗ ਮਹੀਨੇ ਅੰਦਰ ਮੰਡੀ ’ਚ ਜੀਰੀ ਦੀ ਆਮਦ ਸ਼ੁਰੂ ਹੋਣ ਜਾ ਰਹੀ ਹੈ, ਅਜਿਹੇ ਹਾਲਾਤਾਂ ’ਚ ਮੰਡੀ ਦੇ ਫੜ੍ਹ ਖ਼ਾਲੀ ਨਾ ਹੋਣ ਕਾਰਨ ਉਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਣਾ ਹੈ। ਗੁਰਸੇਵਕ ਸਿੰਘ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਸੰਘੋਲ ਸਮੇਤ ਆੜ੍ਹਤੀ ਪਰਮਜੀਤ ਸਿੰਘ, ਸ਼ਿਵ ਕੁਮਾਰ, ਗੁਰਜੀਤ ਸਿੰਘ ਉੱਪਲ, ਸੰਦੀਪ ਕੁਮਾਰ, ਲਖਵੀਰ ਸਿੰਘ, ਗੁਰਮੁੱਖ ਸਿੰਘ, ਪੂਸ਼ਨ ਰਾਣਾ, ਗੁਰਚਰਨ ਸਿੰਘ, ਕੁਲਦੀਪ ਦੀਪਾ, ਧਰਮਿੰਦਰ ਸਿੰਘ ਆਦਿ ਨੇ ਸੰਬੰਧਿਤ ਵਿਭਾਗ ਜ਼ਿਲ੍ਹਾ ਪ੍ਰਸ਼ਾਸਨ ਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਦਰਪੇਸ਼ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇ। ਮਾਮਲੇ ਬਾਰੇ ਸੰਪਰਕ ਕਰਨ ’ਤੇ ਮੀਨਾਕਸ਼ੀ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਫ਼ਤਹਿਗੜ੍ਹ ਸਾਹਿਬ ਨੇ ਆਖਿਆ ਕਿ ਸੰਬੰਧਿਤ ਵਿਭਾਗ ਤੇ ਉੱਚ ਅਧਿਕਾਰੀਆਂ ਨੂੰ ਦਰਪੇਸ਼ ਸਮੱਸਿਆ ਬਾਰੇ ਜਾਣੂ ਕਰਵਾਇਆ ਜਾ ਚੁੱਕਾ ਹੈ। ਅਧਿਕਾਰੀ ਉਮੀਦ ਪ੍ਰਗਟਾਈ ਕਿ ਜਲਦ ਬੋਰੀਆਂ ਦੀ ਢੁਆਈ ਸ਼ੁਰੂ ਹੋ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਵਾਲਾ ਅੰਤਰ-ਸਕੂਲ ਵੈਦਿਕ ਭਾਸ਼ਨ ਮੁਕਾਬਲਾ ਸਮਾਪਤ ਅਗਲੀ ਖ਼ਬਰ ਓ. ਪੀ. ਸਚਦੇਵਾ ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਦੇ ਮੁੱਖ ਸਲਾਹਕਾਰ ਨਿਯੁਕਤ
Ad Position 24