23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਪੀ.ਐਮ.ਸ਼੍ਰੀ ਮਾਣਕਪੁਰ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਜ਼ੋਨਲ ਖੇਡਾਂ ’ਚ ਮਾਰੀਆਂ ਮੱਲਾਂ

ਬਨੂੜ, 22 ਅਗਸਤ (ਭੁਪਿੰਦਰ ਸਿੰਘ)-ਪੀ. ਐਮ.

Ad Position 21
No active advertisement
ਅਜੀਤ ਡੈਸਕ 23-08-2026
ਬਨੂੜ, 22 ਅਗਸਤ (ਭੁਪਿੰਦਰ ਸਿੰਘ)-ਪੀ. ਐਮ. ਸ੍ਰੀ ਮਾਣਕਪੁਰ ਲੜਕੇ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਗਰਮ ਰੁੱਤ ਦੇ ਵੱਖ-ਵੱਖ ਜ਼ੋਨਲ ਖੇਡ ਮੁਕਾਬਲਿਆਂ ਵਿਚ ਜਿੱਤਾਂ ਪ੍ਰਾਪਤ ਕੀਤੀਆਂ। ਅੰਡਰ 17 ਲੜਕੇ ਨੈਸ਼ਨਲ ਸਟਾਇਲ ਕਬੱਡੀ ਵਿਚ ਪਹਿਲਾ ਸਥਾਨ, ਅੰਡਰ 17 ਲੜਕੇ ਸਰਕਲ ਸਟਾਇਲ ਕਬੱਡੀ ’ਚ ਪਹਿਲਾ ਸਥਾਨ, ਅੰਡਰ 19 ਲੜਕੇ ਰੈਸਲਿੰਗ ਵਿਚ ਪਹਿਲਾ ਸਥਾਨ, 19 ਲੜਕੇ ਸਰਕਲ ਸਟਾਇਲ ਕਬੱਡੀ ਵਿਚ ਦੂਜਾ ਸਥਾਨ ਤੇ ਅੰਡਰ 19 ਲੜਕੀਆਂ ਦੀ ਟੀਮ ਨੇ ਨੈਸ਼ਨਲ ਸਟਾਇਲ ਵਿਚ ਦੂਜਾ ਸਥਾਨ ਹਾਸਿਲ ਕੀਤਾ। ਸਕੂਲ ਦੀ ਪ੍ਰਿੰਸੀਪਲ ਇੰਦੂ ਬਾਲਾ ਤੇ ਸਟਾਫ ਵਲੋਂ ਜੇਤੂ ਵਿਦਿਆਰਥੀਆਂ ਨੂੰ ਤਗਮੇ ਦੇ ਕੇ ਸਨਮਾਨਿਤ ਕੀਤਾ ਤੇ ਉਨ੍ਹਾਂ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਇਸ ਮਿਹਨਤ ਦਾ ਸਿਹਰਾ ਸਕੂਲ ਦੇ ਡੀ. ਈ. ਪੀ. ਅਧਿਆਪਕ ਗੁਰਜੋਤ ਸਿੰਘ ਨੂੰ ਦਿੱਤਾ। ਜਿਨ੍ਹਾਂ ਦੀ ਸਖਤ ਮਿਹਨਤ ਦੇ ਕਾਰਨ ਵਿਦਿਆਰਥੀਆਂ ਨੇ ਇਹ ਮੁਕਾਮ ਹਾਸਿਲ ਕੀਤਾ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਤੇ ਸਟਾਫ਼ ਨੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਮੁਲਤਾਨੀ ਮੱਲ ਮੋਦੀ ਕਾਲਜ ਵਲੋਂ ਡਿਜ਼ੀਟਲ ਮਾਰਕੀਟਿੰਗ ਵਰਕਸ਼ਾਪ ਅਗਲੀ ਖ਼ਬਰ ਸੁਖਬੀਰ ’ਤੇ ਜਾਨਲੇਵਾ ਹਮਲਾ ਕਰਨਾ ਮੰਦਭਾਗਾ-ਅਧਿਆਪਕ ਦਲ ਪੰਜਾਬ
Ad Position 24