ਹੌਲਦਾਰ ਭਰਵਿੰਦਰ ਸਿੰਘ ਗਿੱਲ ਬਣੇ ਸਹਾਇਕ ਥਾਣੇਦਾਰ
ਅਮਲੋਹ, 18 ਅਗਸਤ (ਕੇਵਲ ਸਿੰਘ)-ਪੰਜਾਬ ਪੁਲਿਸ ਵਿਚ ਇਮਾਨਦਾਰੀ ਅਤੇ ਲਗਨ ਨਾਲ ਡਿਊਟੀ ਨਿਭਾਉਣ ਵਾਲੇ ਨਜ਼ਦੀਕੀ ਪਿੰਡ ਪਹੇੜੀ ਤੋਂ ਹੌਲਦਾਰ ਭਰਵਿੰਦਰ ਸਿੰਘ ਗਿੱਲ ਨੂੰ ਤਰੱਕੀ ਮਿਲਣ ਉਪਰੰਤ ਸਹਾਇਕ ਥਾਣੇਦਾਰ ਬਣਾਇਆ ਗਿਆ ਹੈ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਵਲੋਂ ਉਨ੍ਹਾਂ ਦੇ ਮੋਢਿਆਂ ’ਤੇ ਤਰੱਕੀ ਦੇ ਸਟਾਰ ਲਗਾ ਕੇ ਨਵੀਂ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।
ਅਮਲੋਹ, 18 ਅਗਸਤ (ਕੇਵਲ ਸਿੰਘ)-ਪੰਜਾਬ ਪੁਲਿਸ ਵਿਚ ਇਮਾਨਦਾਰੀ ਅਤੇ ਲਗਨ ਨਾਲ ਡਿਊਟੀ ਨਿਭਾਉਣ ਵਾਲੇ ਨਜ਼ਦੀਕੀ ਪਿੰਡ ਪਹੇੜੀ ਤੋਂ ਹੌਲਦਾਰ ਭਰਵਿੰਦਰ ਸਿੰਘ ਗਿੱਲ ਨੂੰ ਤਰੱਕੀ ਮਿਲਣ ਉਪਰੰਤ ਸਹਾਇਕ ਥਾਣੇਦਾਰ ਬਣਾਇਆ ਗਿਆ ਹੈ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਵਲੋਂ ਉਨ੍ਹਾਂ ਦੇ ਮੋਢਿਆਂ ’ਤੇ ਤਰੱਕੀ ਦੇ ਸਟਾਰ ਲਗਾ ਕੇ ਨਵੀਂ ਜ਼ਿੰਮੇਵਾਰੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਹਰ ਪੁਲਿਸ ਮੁਲਾਜ਼ਮ ਨੂੰ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ। ਏ.ਐੱਸ.ਆਈ. ਬਣਨ ’ਤੇ ਭਰਵਿੰਦਰ ਸਿੰਘ ਗਿੱਲ ਨੂੰ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਦੋਸਤਾਂ ਅਤੇ ਸਾਥੀ ਪੁਲਿਸ ਮੁਲਾਜ਼ਮਾਂ ਵਲੋਂ ਵਧਾਈ ਦਿੱਤੀ ਗਈ। ਇਸ ਮੌਕੇ ਭਰਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਉਹ ਭਵਿੱਖ ਵਿਚ ਵੀ ਆਪਣੀ ਡਿਊਟੀ ਪੂਰੀ ਇਮਾਨਦਾਰੀ, ਮਿਹਨਤ ਅਤੇ ਲਗਨ ਨਾਲ ਨਿਭਾਉਣਗੇ ਅਤੇ ਲੋਕਾਂ ਦੀ ਸੇਵਾ ਤੇ ਸੁਰੱਖਿਆ ਨੂੰ ਪਹਿਲ ਦੇਣਗੇ। ਉਨ੍ਹਾਂ ਕਿਹਾ ਕਿ ਹਰ ਮੁਲਾਜ਼ਮ ਨੂੰ ਆਪਣੀ ਜ਼ਿੰਮੇਵਾਰੀ ਨਿਸ਼ਠਾ ਨਾਲ ਨਿਭਾਉਣੀ ਚਾਹੀਦੀ ਹੈ।