11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਡਾ. ਸੁਖਜੋਤ ਸਿੰਘ ਨੇ ਪੇਨਾਂਗ ਮਲੇਸ਼ੀਆ ਦੇ ਉਪ ਮੁੱਖ ਮੰਤਰੀ ਜਗਦੀਪ ਸਿੰਘ ਦਿਓ ਨਾਲ ਕੀਤੀ ਮੁਲਾਕਾਤ ਪੰਜਾਬੀ ਭਾਈਚਾਰੇ ਦੀ ਭਲਾਈ ਤੇ ਨੌਜਵਾਨਾਂ ਲਈ ਮਲੇਸ਼ੀਆ ’ਚ ਬਿਹਤਰ ਮੌਕਿਆਂ ਸੰਬੰਧੀ ਹੋਈ ਵਿਚਾਰ-ਚਰਚਾ

ਬਸੀ ਪਠਾਣਾਂ, 10 ਅਗਸਤ (ਰਜਿੰਦਰ ਸ਼ਰਮਾ)-ਕਾਂਗਰਸ ਪਾਰਟੀ ਦੇ ਨੌਜਵਾਨ ਆਗੂ ਡਾ. ਸੁਖਜੋਤ ਸਿੰਘ ਵਲੋਂ ਪੇਨਾਂਗ, ਮਲੇਸ਼ੀਆ ਦੇ ਉਪ ਮੁੱਖ ਮੰਤਰੀ ਜਗਦੀਪ ਸਿੰਘ ਦਿਓ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ।

Ad Position 21
No active advertisement
ਡਾ. ਸੁਖਜੋਤ ਸਿੰਘ ਪੇਨਾਂਗ ਮਲੇਸ਼ੀਆ ਦੇ ਉਪ ਮੁੱਖ ਮੰਤਰੀ ਜਗਦੀਪ ਸਿੰਘ ਦਿਓ ਨਾਲ ਮੁਲਾਕਾਤ ਦੌਰਾਨ ਫੁੱਲਾਂ ਦਾ ਗੁਲਦਸਤਾ ਭੇਟ ਕਰਦੇ ਹੋਏ। ਅਜੀਤ ਤਸਵੀਰ 11-08-2026
ਬਸੀ ਪਠਾਣਾਂ, 10 ਅਗਸਤ (ਰਜਿੰਦਰ ਸ਼ਰਮਾ)-ਕਾਂਗਰਸ ਪਾਰਟੀ ਦੇ ਨੌਜਵਾਨ ਆਗੂ ਡਾ. ਸੁਖਜੋਤ ਸਿੰਘ ਵਲੋਂ ਪੇਨਾਂਗ, ਮਲੇਸ਼ੀਆ ਦੇ ਉਪ ਮੁੱਖ ਮੰਤਰੀ ਜਗਦੀਪ ਸਿੰਘ ਦਿਓ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਮੁਲਾਕਾਤ ਦੌਰਾਨ ਦੋਵੇਂ ਆਗੂਆਂ ਵਲੋਂ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਵੱਖ-ਵੱਖ ਮੁੱਦਿਆਂ ਤੇ ਵਿਚਾਰ-ਵਟਾਂਦਰਾ ਕੀਤਾ। ਮੁਲਾਕਾਤ ਦੌਰਾਨ ਡਾ. ਸੁਖਜੋਤ ਸਿੰਘ ਨੇ ਮਲੇਸ਼ੀਆ ’ਚ ਵੱਸਦੇ ਪੰਜਾਬੀ ਭਾਈਚਾਰੇ ਦੀ ਭਲਾਈ, ਨੁਮਾਇੰਦਗੀ ਤੇ ਤਰੱਕੀ ਲਈ ਜਗਦੀਪ ਸਿੰਘ ਦਿਓ ਵਲੋਂ ਕੀਤੇ ਜਾ ਰਹੇ ਮਹੱਤਵਪੂਰਨ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ’ਚ ਵੱਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਉਨ੍ਹਾਂ ਨੂੰ ਆਪਣੀ ਮਾਂ-ਬੋਲੀ, ਸਭਿਆਚਾਰ ਤੇ ਵਿਰਸੇ ਨਾਲ ਜੋੜੀ ਰੱਖਣ ਲਈ ਅਜਿਹੇ ਯਤਨ ਬੇਹੱਦ ਮਹੱਤਵਪੂਰਨ ਹਨ। ਇਸ ਦੌਰਾਨ ਜਗਦੀਪ ਸਿੰਘ ਦਿਓ ਨੇ ਪੇਨਾਂਗ ਦੇ ਇਤਿਹਾਸਕ ਅਤੇ ਪੁਰਾਤਨ ਗੁਰਦੁਆਰਿਆਂ ਵਿਚੋਂ ਇਕ ਦੇ ਮੁੜ ਉਦਘਾਟਨ ਸਮਾਗਮ ਮੌਕੇ ਡਾ. ਸੁਖਜੋਤ ਸਿੰਘ ਨੂੰ ਮਲੇਸ਼ੀਆ ਆਉਣ ਦਾ ਸੱਦਾ ਵੀ ਦਿੱਤਾ। ਇਸ ਸੱਦੇ ਲਈ ਡਾ. ਸੁਖਜੋਤ ਸਿੰਘ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪੰਜਾਬ ਅਤੇ ਮਲੇਸ਼ੀਆ ’ਚ ਵੱਸਦੇ ਪੰਜਾਬੀ ਭਾਈਚਾਰੇ ਦਰਮਿਆਨ ਸਭਿਆਚਾਰਕ ਅਤੇ ਸਮਾਜਿਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਅਜਿਹੇ ਮੌਕੇ ਮਹੱਤਵਪੂਰਨ ਹਨ। ਮੁਲਾਕਾਤ ਦੌਰਾਨ ਪੰਜਾਬ ਦੇ ਨੌਜਵਾਨਾਂ ਲਈ ਮਲੇਸ਼ੀਆ ’ਚ ਵਿੱਦਿਅਕ, ਪੇਸ਼ੇਵਰ ਅਤੇ ਰੁਜ਼ਗਾਰ ਦੇ ਬਿਹਤਰ ਮੌਕੇ ਪੈਦਾ ਕਰਨ ਸੰਬੰਧੀ ਵੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਦੋਵਾਂ ਆਗੂਆਂ ਨੇ ਆਪਸੀ ਸਹਿਮਤੀ ਪ੍ਰਗਟਾਉਂਦੇ ਹੋਏ ਨੌਜਵਾਨਾਂ ਨੂੰ ਸਿੱਖਿਆ, ਹੁਨਰ ਵਿਕਾਸ ਅਤੇ ਰੁਜ਼ਗਾਰ ਦੇ ਅੰਤਰਰਾਸ਼ਟਰੀ ਮੌਕਿਆਂ ਨਾਲ ਜੋੜਨ ਲਈ ਸਾਰਥਿਕ ਉਪਰਾਲਿਆਂ ਦੀ ਲੋੜ ’ਤੇ ਜ਼ੋਰ ਦਿੱਤਾ। ਮੁਲਾਕਾਤ ਦੌਰਾਨ ਜਗਦੀਪ ਸਿੰਘ ਦਿਓ ਦੇ ਸਪੁੱਤਰ ਅਕਸ਼ੇ ਸਿੰਘ ਦਿਓ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਸ਼ਹਿਰਾਂ ਦੀ ਤਰਜ਼ ’ਤੇ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਵੀ ਦੇ ਰਹੀ ਹੈ ਤਰਜੀਹ-ਚੇਅਰਮੈਨ ਲਿਬੜਾ, ਢਿੱਲੋਂ, ਰ... ਅਗਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਮਿਊਜ਼ੀਅਮ ਦਾ ਨਿਰਮਾਣ ਕਾਰਜ ਮੁੜ ਸ਼ੁਰੂ ਕਰਨਾ ਸ਼ਲਾਘਾਯੋਗ-ਰਸ਼ਪਿੰਦਰ ਸਿੰਘ ਰਾਜਾ
Ad Position 24