10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਸਾਬਕਾ ਮੰਤਰੀ ਧਰਮਸੋਤ ਦੁਰਗਾ ਮੰਦਰ ਭਾਦਸੋਂ ਵਿਖੇ ਹੋਏ ਨਤਮਸਤਕ

ਭਾਦਸੋਂ, 9 ਅਗਸਤ (ਗੁਰਬਖਸ਼ ਸਿੰਘ ਵੜੈਚ)-ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਹਜ਼ਾਰਾਂ ਦੀ ਗਿਣਤੀ ਵਿਚ ਜਾਣ ਵਾਲੇ ਸਰਧਾਲੂਆਂ ਲਈ ਮਾਤਾ ਨੈਣਾ ਦੇਵੀ ਡਿਵੈਲਪਮੈਂਟ ਕਮੇਟੀ ਭਾਦਸੋਂ ਵਲੋਂ ਰਹਿਣ, ਖਾਣ ਪੀਣ ਦੇ ਲਈ ਦੁਰਗਾ ਮੰਦਰ ਵਿਖੇ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਹਨ। ਇਸ ਸਾਲ ਵੀ ਕਮੇਟੀ ਵਲੋਂ ਸਰਧਾਲੂਆਂ ਲਈ ਲੰਗਰ ਤੇ ਰਹਿਣ ਦੇ ਪ੍ਰਬੰਧ ਕੀਤੇ ਗਏ ਹਨ।

Ad Position 21
No active advertisement
ਅਜੀਤ ਡੈਸਕ 10-08-2026
ਭਾਦਸੋਂ, 9 ਅਗਸਤ (ਗੁਰਬਖਸ਼ ਸਿੰਘ ਵੜੈਚ)-ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਹਜ਼ਾਰਾਂ ਦੀ ਗਿਣਤੀ ਵਿਚ ਜਾਣ ਵਾਲੇ ਸਰਧਾਲੂਆਂ ਲਈ ਮਾਤਾ ਨੈਣਾ ਦੇਵੀ ਡਿਵੈਲਪਮੈਂਟ ਕਮੇਟੀ ਭਾਦਸੋਂ ਵਲੋਂ ਰਹਿਣ, ਖਾਣ ਪੀਣ ਦੇ ਲਈ ਦੁਰਗਾ ਮੰਦਰ ਵਿਖੇ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਹਨ। ਇਸ ਸਾਲ ਵੀ ਕਮੇਟੀ ਵਲੋਂ ਸਰਧਾਲੂਆਂ ਲਈ ਲੰਗਰ ਤੇ ਰਹਿਣ ਦੇ ਪ੍ਰਬੰਧ ਕੀਤੇ ਗਏ ਹਨ। ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਦੁਰਗਾ ਮੰਦਰ ਭਾਦਸੋਂ ਵਿਖੇ ਨਤਮਸਤਕ ਹੋਏ ਅਤੇ ਲੰਗਰਾਂ ਵਿਚ ਹਾਜ਼ਰੀ ਲਗਵਾਈ। ਗੱਲਬਾਤ ਕਰਦੇ ਹੋਏ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਕਮੇਟੀ ਵਲੋਂ ਕੀਤਾ ਇਹ ਉਪਰਾਲਾ ਆਤਮ ਕਾਰਜ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਤਰ੍ਹਾਂ ਦੇ ਕਾਰਜਾਂ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਮਾਤਾ ਨੈਣਾਂ ਦੇਵੀ ਡਿਵੈਲਪਮੈਟ ਕਮੇਟੀ ਵਲੋਂ ਸਾਬਕਾ ਮੰਤਰੀ ਧਰਮਸੋਤ ਦਾ ਸਨਮਾਨ ਵੀ ਕੀਤਾ। ਇਸ ਮੌਕੇ ਆਸ਼ੀਸ ਸਿੰਗਲਾ, ਸੁਖਜੀਵਨ ਭੋਲਾ, ਚੂਨੀ ਲਾਲ ਸਾਬਕਾ ਪ੍ਰਧਾਨ, ਅਮਿਤ ਕੋਹਲੀ, ਸਾਬਕਾ ਸਰਪੰਚ ਭਗਵੰਤ ਸਿੰਘ ਮਣਕੂ, ਸ਼ਕਤੀ ਕੁਮਾਰ, ਸੰਜੀਵ ਕਾਕਾ, ਸੁਖਜੀਵਨ ਭੋਲਾ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਨਮ ਸੰਤ ਬਾਬਾ ਈਸ਼ਰ ਸਿੰਘ ਦੇ ਜਨਮ ਦਿਹਾੜੇ ਮੌਕੇ ਗਤਕਾ ਟੀਮ ਦਾ ਸਨਮਾਨ ਅਗਲੀ ਖ਼ਬਰ ਭਾਕਿਯੂ ਡਕੌਂਦਾ ਬਲਾਕ ਸਨੌਰ ਵਲੋਂ ਕਿਸਾਨੀ ਮਸਲਿਆਂ ’ਤੇ ਅਹਿਮ ਮੀਟਿੰਗ
Ad Position 24