ਗ੍ਰੀਨਫੀਲਡਜ਼ ਸਕੂਲ ਸਰਹਿੰਦ ਵਿਖੇ ਉਤਸ਼ਾਹ ਨਾਲ ਮਨਾਇਆ ਤੀਜ ਦਾ ਤਿਉਹਾਰ
ਫ਼ਤਹਿਗੜ੍ਹ ਸਾਹਿਬ, 6 ਅਗਸਤ (ਮਨਪ੍ਰੀਤ ਸਿੰਘ)-ਗ੍ਰੀਨਫੀਲਡਜ਼ ਸਕੂਲ ਸਰਹਿੰਦ ਵਿਖੇ ਹਰਿਆਲੀ ਤੀਜ ਦਾ ਤਿਉਹਾਰ ਉਤਸ਼ਾਹ ਤੇ ਪੰਜਾਬੀ ਸੱਭਿਆਚਾਰਕ ਰੰਗਾਂ ਨਾਲ ਮਨਾਇਆ। ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਨੇ ਰਵਾਇਤੀ ਪੰਜਾਬੀ ਪਹਿਰਾਵਿਆਂ ਵਿਚ ਸਜ-ਧਜ ਕੇ ਤਿਉਹਾਰ ਦੀ ਰੌਣਕ ਨੂੰ ਹੋਰ ਵੀ ਵਧਾ ਦਿੱਤਾ।
ਗ
ਗਰੀਨ ਫੀਲਡ ਸਕੂਲ ਪ੍ਰਿੰਸੀਪਲ ਡਾ. ਸ਼ਾਲੂ ਰੰਧਾਵਾ ਸਕੂਲ ਸਟਾਫ ਸਮੇਤ ਬੱਚਿਆਂ ਨਾਲ ਤੀਆਂ ਦੇ ਸਮਾਗਮ ਦੌਰਾਨ। ਅਜੀਤ ਤਸਵੀਰ
07-08-2026
ਫ਼ਤਹਿਗੜ੍ਹ ਸਾਹਿਬ, 6 ਅਗਸਤ (ਮਨਪ੍ਰੀਤ ਸਿੰਘ)-ਗ੍ਰੀਨਫੀਲਡਜ਼ ਸਕੂਲ ਸਰਹਿੰਦ ਵਿਖੇ ਹਰਿਆਲੀ ਤੀਜ ਦਾ ਤਿਉਹਾਰ ਉਤਸ਼ਾਹ ਤੇ ਪੰਜਾਬੀ ਸੱਭਿਆਚਾਰਕ ਰੰਗਾਂ ਨਾਲ ਮਨਾਇਆ। ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾਂ ਨੇ ਰਵਾਇਤੀ ਪੰਜਾਬੀ ਪਹਿਰਾਵਿਆਂ ਵਿਚ ਸਜ-ਧਜ ਕੇ ਤਿਉਹਾਰ ਦੀ ਰੌਣਕ ਨੂੰ ਹੋਰ ਵੀ ਵਧਾ ਦਿੱਤਾ। ਵਿਦਿਆਰਥਣਾਂ ਵਲੋਂ ਤੀਜ ਨਾਲ ਸੰਬੰਧਿਤ ਵੱਖ-ਵੱਖ ਸੱਭਿਆਚਾਰਕ ਗਤੀਵਿਧੀਆਂ, ਗਿੱਧਾ, ਲੋਕ-ਗੀਤ ਤੇ ਮਨੋਰੰਜਕ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਸਕੂਲ ਦੇ ਚੇਅਰਮੈਨ ਦੀਦਾਰ ਸਿੰਘ ਭੱਟੀ ਤੇ ਪ੍ਰਿੰਸੀਪਲ ਡਾ. ਸ਼ਾਲੂ ਰੰਧਾਵਾ ਨੇ ਸਮੂਹ ਵਿਦਿਆਰਥਣਾਂ ਤੇ ਸਟਾਫ਼ ਨੂੰ ਤੀਜ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਪ੍ਰਿੰਸੀਪਲ ਡਾ. ਸ਼ਾਲੂ ਰੰਧਾਵਾ ਨੇ ਦੱਸਿਆ ਕਿ ਇਸ ਸਮਾਗਮ ਮੌਕੇ ਮਿਸਟਰ ਤੀਜ ਮਨਰਾਜ ਸਿੰਘ (ਐਲ. ਕੇ. ਜੀ.), ਮਿਸ ਤੀਜ ਸਿਦਕ ਕੌਰ (ਪਹਿਲੀ), ਮਿਸਟਰ ਚੋਬਰ ਰਣਵੀਰ ਸ਼ਰਮਾ ( ਯੂ. ਕੇ. ਜੀ.), ਸੋਹਣੀ ਮੁਟਿਆਰ ਕਿਰਤਪਾਲ ਕੌਰ (ਪਹਿਲੀ ਕਲਾਸ), ਤੀਆਂ ਦੀ ਰਾਣੀ ਰੈਸ਼ਵੀਨ ਕੌਰ, ਮੇਲਣ ਗਿੱਧੇ ਦੀ ਰਮਨਦੀਪ ਕੌਰ, ਸੋਹਣੀ ਮਹਿੰਦੀ ਦਾਨਵੀ ਧੀਮਾਨ, ਸੋਹਣੀਆਂ ਵੰਗਾਂ ਉਰਵਸ਼ੀ ਨੂੰ ਚੁਣਿਆ ਗਿਆ। ਉਨ੍ਹਾਂ ਦੱਸਿਆ ਕਿ ਸਮਾਗਮ ਵਿਚ ਜੱਜ ਦੀ ਮੁੱਖ ਭੂਮਿਕਾ ਅਧਿਆਪਕ ਕਮਲਜੀਤ ਕੌਰ ਅਤੇ ਨਰਿੰਦਰ ਕੌਰ ਨੇ ਨਿਭਾਈ। ਇਸ ਮੌਕੇ ਤੇ ਕੋਆਰਡੀਨੇਟਰ ਹਰਮੇਸ਼ (ਪ੍ਰੀਆ), ਮਨਜੋਤ ਕੌਰ, ਮਲਿਕਾ ਸੂਦ, ਅਧਿਆਪਕ, ਅਰਸ਼ਦੀਪ, ਪਰਮਿੰਦਰ, ਸ਼ਿਵਾਨੀ, ਪ੍ਰੀਤਪਾਲ, ਸੋਨਮ, ਅੰਮ੍ਰਿਤ ਰਾਣਾ, ਪ੍ਰਦੀਪ, ਰਮਾਨ ਅਨੀਤਾ, ਅਦੀਤੀ, ਏਕਤਾ, ਖੁਸ਼ਪ੍ਰੀਤ, ਮਨਜੀਤ, ਦੀਪ, ਮਨਪ੍ਰੀਤ, ਹਰਮਨਜੋਤ, ਹਰਮਨ, ਅਮਨਦੀਪ, ਜਸਪ੍ਰੀਤ, ਦੀਪਾਲੀ, ਕਰਮਜੀਤ, ਨਰਿੰਦਰ ਸਿੰਘ, ਜਗਦੀਪ ਸਿੰਘ, ਗੌਰਵ, ਪਰਮੀਤ, ਰਵਨੀਤ, ਚਰਨਜੀਤ, ਅੰਮ੍ਰਿਤ ਪਾਲ, ਮਨੀਸ਼ਾ ਵੀ ਹਾਜ਼ਰ ਸਨ।