08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਨਬੀਪੁਰ ਵਿਖੇ ਦੂਸਰਾ ਦੋ ਦਿਨਾ ਕ੍ਰਿਕਟ ਟੂਰਨਾਮੈਂਟ ਸ਼ੁਰੂ ਕੁੱਲ 36 ਟੀਮਾਂ ਲੈ ਰਹੀਆਂ ਹਨ ਟੂਰਨਾਮੈਂਟ ਵਿਚ ਭਾਗ

ਫ਼ਤਹਿਗੜ੍ਹ ਸਾਹਿਬ, 9 ਨਵੰਬਰ (ਸੁਰਜੀਤ ਸਿੰਘ ਸਾਹੀ)-ਜ਼ਿਲ੍ਹੇ ਦੇ ਪਿੰਡ ਨਬੀਪੁਰ ਵਿਖੇ ਅੱਜ ਦੋ ਦਿਨਾਂ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫ਼ਤਹਿ ਸਿੰਘ ਜੀ ਯਾਦਗਾਰੀ ਦੂਸਰਾ ਕ੍ਰਿਕਟ ਟੂਰਨਾਮੈਂਟ ਐਨ. ਆਰ.

Ad Position 21
No active advertisement
ਕ੍ਰਿਕਟ ਟੂਰਨਾਮੈਂਟ ਦੌਰਾਨ ਗਾਇਕ ਦੀਪਾ ਬੱਬਰ ਦਾ ਸਵਾਗਤ ਕਰਦੇ ਹੋਏ ਪ੍ਰਬੰਧਕ। ਅਜੀਤ ਤਸਵੀਰ 10-11-2026
ਫ਼ਤਹਿਗੜ੍ਹ ਸਾਹਿਬ, 9 ਨਵੰਬਰ (ਸੁਰਜੀਤ ਸਿੰਘ ਸਾਹੀ)-ਜ਼ਿਲ੍ਹੇ ਦੇ ਪਿੰਡ ਨਬੀਪੁਰ ਵਿਖੇ ਅੱਜ ਦੋ ਦਿਨਾਂ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫ਼ਤਹਿ ਸਿੰਘ ਜੀ ਯਾਦਗਾਰੀ ਦੂਸਰਾ ਕ੍ਰਿਕਟ ਟੂਰਨਾਮੈਂਟ ਐਨ.ਆਰ.ਆਈ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ੁਰੂ ਹੋ ਗਿਆ। ਟੂਰਨਾਮੈਂਟ ਕਮੇਟੀ ਦੇ ਕੋਆਰਡੀਨੇਟਰ ਅੰਮ੍ਰਿਤ ਗਿੱਲ, ਕਰਮ ਬੈਂਸ ਤੇ ਸਤਨਾਮ ਸਿੰਘ ਸੱਤੀ ਨੇ ਦੱਸਿਆ ਕਿ ਇਸ ਦੂਸਰੇ ਕ੍ਰਿਕਟ ਟੂਰਨਾਮੈਂਟ ਵਿਚ ਜ਼ਿਲ੍ਹੇ ਦੀਆਂ ਨਾਮਵਰ 36 ਟੀਮਾਂ ਭਾਗ ਲੈ ਰਹੀਆਂ ਹਨ। ਅੱਜ ਹੋਏ ਮੈਚਾਂ ਵਿਚ ਨਲੀਨਾ, ਰੁੜਕੀ, ਬਰਾਸ, ਜੈ ਨਗਰ, ਦਦਹੇੜਾ, ਢਕਾਣਸੂ ਤੇ ਸ਼ਮਸਪੁਰ ਦੀਆਂ ਟੀਮਾਂ ਜੇਤੂ ਰਹੀਆਂ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੀ ਲਾਈਵ ਕਵਰੇਜ ਪੰਜਾਬ ਸਪੋਰਟਸ ਲਾਈਵ ਚੈਨਲ ਤੇ ਕੀਤੀ ਜਾ ਰਹੀ ਹੈ। ਸਮਾਗਮ ਵਿਚ ਸਾਬਕਾ ਸਰਪੰਚ ਤੇ ਬਲਾਕ ਸੰਮਤੀ ਮੈਂਬਰ ਬਲਕਾਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਜਦੋਂ ਕਿ ਮੇਜਰ ਨਵਰਾਜ ਸਿੰਘ ਸਾਹੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨ ਬਲਕਾਰ ਸਿੰਘ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਸਹਿਣਸ਼ੀਲਤਾ ਤੇ ਸਮਰਪਣ ਦੀ ਭਾਵਨਾ ਸਿਖਾਉਂਦੀਆਂ ਹਨ। ਉਨ੍ਹਾਂ ਪਿੰਡ ਨਬੀਪੁਰ ਦੇ ਨੌਜਵਾਨਾਂ ਤੇ ਐਨ.ਆਰ.ਆਈ. ਨੌਜਵਾਨਾਂ ਵਲੋਂ ਕ੍ਰਿਕਟ ਟੂਰਨਾਮੈਂਟ ਕਰਵਾਉਣ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਟੂਰਨਾਮੈਂਟ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਵਿਚ ਮਦਦ ਕਰਦੇ ਹਨ। ਟੂਰਨਾਮੈਂਟ ਕਮੇਟੀ ਦੇ ਚੇਅਰਮੈਨ ਅੰਮ੍ਰਿਤ ਗਿੱਲ ਨੇ ਦੱਸਿਆ ਕਿ ਅੱਜ 10 ਨਵੰਬਰ ਨੂੰ ਸ਼ਾਮੀ ਫਾਈਨਲ ਮੁਕਾਬਲੇ ਹੋਣਗੇ ਤੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਕਰਨਗੇ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਕਰਾਉਣ ਵਿਚ ਪਿੰਡ ਨਬੀਪੁਰ ਦੇ ਵਿਦੇਸ਼ਾਂ ਵਿਚ ਵੱਸਦੇ ਨੌਜਵਾਨਾਂ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ। ਜਿਨ੍ਹਾਂ ਵਿਚ ਅੰਤਰ ਜੌਹਲ ਯੂ.ਐਸ.ਏ, ਗੈਰੀ ਬਾਗੜੀਆਂ ਇੰਗਲੈਂਡ, ਜੱਸ ਯੂ.ਐਸ.ਏ, ਰਮਨ ਚੀਮਾ, ਹਰਕਮਲ, ਲਵਲੀ ਚੀਮਾ ਇੰਗਲੈਂਡ, ਸੁਰਿੰਦਰ ਸਿੰਘ ਇਟਲੀ, ਲਵਲੀ ਚੀਮਾ ਆਸਟੇ੍ਰਲੀਆ, ਲੱਖਾ ਨਿਊਜ਼ੀਲੈਂਡ, ਗੁਰਪ੍ਰੀਤ ਸਿੰਘ, ਵਰਿੰਦਰ ਕੈਨੇਡਾ, ਦਲੇਰ ਸਿੰਘ ਇੰਗਲੈਂਡ, ਦਿਲਪ੍ਰੀਤ ਦੁਬਈ ਆਦਿ ਸ਼ਾਮਿਲ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਕਾਰ ਸਿੰਘ ਸਾਬਕਾ ਸਰਪੰਚ, ਕਰਮ ਬੈਂਸ, ਰਾਹੁਲ ਨਾਭਾ, ਪ੍ਰਭ, ਆਕਾਸ਼, ਬਲਜੀਤ ਜੌਹਲ, ਨੇਕ ਨਾਮ ਪੰਚ, ਸਤਨਾਮ ਸਿੰਘ ਸੱਤੀ, ਅੰਮ੍ਰਿਤ ਗਿੱਲ, ਕੁਲਵਿੰਦਰ ਸਿੰਘ ਸਹਿਕਾਰੀ ਸਭਾ ਨਬੀਪੁਰ, ਬਲਜਿੰਦਰ ਸਿੰਘ ਰਾਣਾ, ਬਾਬਾ ਸੁੱਖਾ ਰਾਮ ਪੰਚ, ਸ਼ਮਸ਼ੇਰ ਸਿੰਘ ਸ਼ੇਰਾ, ਹਰਬੰਸ ਸਿੰਘ ਨੰਬਰਦਾਰ, ਜਸਪਾਲ ਰਾਮ ਨਬੀਪੁਰ, ਹੀਰਾ ਰਾਮ ਨਬੀਪੁਰ, ਰਵੀ ਨਵੀਪੁਰ, ਸ਼ਿੰਦਾ ਰਾਮ ਸਾਬਕਾ ਪੰਚ, ਦੀਪਾ ਰਾਮ, ਭਜਨ ਰਾਮ ਨਬੀਪੁਰ ਤੇ ਜੋਗਿੰਦਰ ਰਾਮ ਕਾਲਾ ਨਬੀਪੁਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੈਰੀ ਬੜਿੰਗ ਦੀ ਅਗਵਾਈ ਹੇਠ 11 ਨੂੰ ਅਮਲੋਹ ਵਿਖੇ ਹੋਣ ਵਾਲੀ ਰੈਲੀ ਇਤਿਹਾਸਕ ਹੋਵੇਗੀ-ਸਲਾਣਾ, ਰਾਏ, ਮਾਂਗਟ ਅਗਲੀ ਖ਼ਬਰ ਸਮਾਣਾ ਵਿਖੇ ਸ਼ਰਧਾ ਨਾਲ ਮਨਾਇਆ ਵਿਸ਼ਵਕਰਮਾ ਦਿਵਸ ਰੱਖੜਾ, ਸਿੰਗਲਾ, ਰਾਜਿੰਦਰ ਸਿੰਘ ਤੇ ਹਰਿਆਊ ਨੇ ਕੀਤੀ ਸ਼ਿਰਕਤ
Ad Position 24