06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਦੇ ਪਾਰਕ ਵਿਚ ਸਾਬਕਾ ਮੰਤਰੀ ਡਾ. ਹਰਬੰਸ ਲਾਲ ਨੇ ਲਗਾਏ ਬੂਟੇ

ਫ਼ਤਹਿਗੜ੍ਹ ਸਾਹਿਬ, 6 ਅਗਸਤ (ਬਲਜਿੰਦਰ ਸਿੰਘ)-ਹਾਅ ਦਾ ਨਾਅਰਾ ਚੇਤਨਾ ਮੰਚ ਵਲੋਂ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਦੀ ਅਗਵਾਈ ਹੇਠ ਹਲਕੇ ਵਿਚ ਸ਼ੁਰੂ ਕੀਤੀ ਰੁੱਖ ਲਗਾਓ ਮੁਹਿੰਮ ਤਹਿਤ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਦੀ ਪਾਰਕ ਵਿਚ ਫੁੱਲਦਾਰ, ਫ਼ਲਦਾਰ ਤੇ ਛਾਂਦਾਰ ਬੂਟੇ ਲਗਾਏ ਗਏ।

Ad Position 21
No active advertisement
ਅਜੀਤ ਡੈਸਕ 07-08-2026
ਫ਼ਤਹਿਗੜ੍ਹ ਸਾਹਿਬ, 6 ਅਗਸਤ (ਬਲਜਿੰਦਰ ਸਿੰਘ)-ਹਾਅ ਦਾ ਨਾਅਰਾ ਚੇਤਨਾ ਮੰਚ ਵਲੋਂ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਦੀ ਅਗਵਾਈ ਹੇਠ ਹਲਕੇ ਵਿਚ ਸ਼ੁਰੂ ਕੀਤੀ ਰੁੱਖ ਲਗਾਓ ਮੁਹਿੰਮ ਤਹਿਤ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਦੀ ਪਾਰਕ ਵਿਚ ਫੁੱਲਦਾਰ, ਫ਼ਲਦਾਰ ਤੇ ਛਾਂਦਾਰ ਬੂਟੇ ਲਗਾਏ ਗਏ। ਇਸ ਮੌਕੇ ਡਾ. ਹਰਬੰਸ ਲਾਲ ਨੇ ਕਿਹਾ ਕਿ ਪ੍ਰਦੂਸ਼ਣ ਮੁਕਤ ਤੇ ਹਰਿਆ ਭਰਿਆ ਵਾਤਾਵਰਨ ਸਿਰਜਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਵੱਧ ਤੋਂ ਵੱਧ ਬੂਟੇ ਲਗਾਈਏ। ਉਨ੍ਹਾਂ ਕਿਹਾ ਕਿ ਮਿਸ਼ਨ ਹਰਿਆਲੀ ਨੂੰ ਲੈ ਕੇ ਜਿੱਥੇ ਹਾਅ ਦਾ ਨਾਅਰਾ ਚੇਤਨਾ ਮੰਚ ਪੰਜਾਬ ਵਲੋਂ ਪਿੰਡਾਂ ਤੇ ਸ਼ਹਿਰਾਂ ਦੀਆਂ ਸਾਂਝੀਆਂ ਥਾਵਾਂ, ਸਕੂਲਾਂ, ਕਾਲਜਾਂ, ਖੇਡ ਗਰਾਊਂਡ ਤੇ ਪਾਰਕਾਂ ਵਿਚ ਬੂਟੇ ਲਗਾਏ ਜਾ ਰਹੇ ਹਨ। ਉਥੇ ਹੀ ਧਾਰਮਿਕ ਅਸਥਾਨਾਂ ਦੇ ਬਾਹਰ ਬਣੇ ਪਾਰਕਾਂ ਅੰਦਰ ਵੀ ਵੱਧ ਤੋਂ ਵੱਧ ਰੁੱਖ ਲਗਾਏ ਜਾ ਰਹੇ ਹਨ। ਇਸ ਮੌਕੇ ਬਲਦੇਵ ਸਿੰਘ ਚੌਰਵਾਲਾ, ਜ਼ਿਲ੍ਹਾ ਮਹਿਲਾ ਪ੍ਰਧਾਨ ਸੁਰਿੰਦਰ ਕੌਰ, ਗੁਰਮੇਲ ਕੌਰ, ਮਹਿੰਦਰ ਸਿੰਘ ਗਗੜ ਮਾਜਰਾ, ਨਵਚੰਦਰ ਸਿੰਘ, ਸੂਬੇਦਾਰ ਅਮਰਜੀਤ ਸਿੰਘ ਮੱਠੀ, ਗੁਰਿੰਦਰ ਸਿੰਘ ਗੁਰੂ, ਜੋਗਿੰਦਰ ਸਿੰਘ ਬਰਕਤਪੁਰ, ਕੁਲਵਿੰਦਰ ਸਿੰਘ ਕੋਟਲਾ ਬਜਵਾੜਾ, ਕੁਲਦੀਪ ਸਿੰਘ ਤਰਖਾਣ ਮਾਜਰਾ, ਪਰਮਜੀਤ ਸਿੰਘ ਕੋਟਲਾ ਬਜਵਾੜਾ, ਸੁਖਵੀਰ ਸਿੰਘ ਚੌਰਵਾਲਾ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਨੁੱਖਤਾ ਪੱਖੀ ਭਾਵਨਾ ਦੀ ਰੱਖਣ ਵਾਲੀ ਸਿੱਖ ਕੌਮ ’ਤੇ ਦੂਜੇ ਸੂਬਿਆਂ ਵਿਚ ਹਮਲੇ ਕਰਨਾ ਬੇਹੱਦ ਮੰਦਭਾਗਾ-ਟਿਵਾਣਾ ਅਗਲੀ ਖ਼ਬਰ ਕਲਸ਼ ਯਾਤਰਾ ਦਾ ਵੱਖ-ਵੱਖ ਪਿੰਡਾਂ ’ਚ ਕੀਤਾ ਜਾ ਰਿਹਾ ਹੈ ਸਵਾਗਤ-ਗੇਜਾ ਰਾਮ
Ad Position 24
No active advertisement