06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਨੇ ਡਾਇਬਟੀਜ਼ ਸਕਰੀਨਿੰਗ ਲਈ ਲਗਾਇਆ ਕੈਂਪ

ਮੰਡੀ ਗੋਬਿੰਦਗੜ੍ਹ, 5 ਅਗਸਤ (ਰਾਜੇਸ਼ ਸ਼ਰਮਾ)-ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ ਸਮਾਜ ਸੇਵਾ ਦੇ ਆਪਣੇ ਪ੍ਰੋਜੈਕਟਾਂ ਤਹਿਤ ਕਲੱਬ ਦੇ ਪ੍ਰਧਾਨ ਲਾਇਨ ਸੰਚਿਤ ਸਿੰਗਲਾ ਐਮ. ਜੇ.

Ad Position 21
No active advertisement
ਅਜੀਤ ਡੈਸਕ 06-08-2026
ਮੰਡੀ ਗੋਬਿੰਦਗੜ੍ਹ, 5 ਅਗਸਤ (ਰਾਜੇਸ਼ ਸ਼ਰਮਾ)-ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ ਸਮਾਜ ਸੇਵਾ ਦੇ ਆਪਣੇ ਪ੍ਰੋਜੈਕਟਾਂ ਤਹਿਤ ਕਲੱਬ ਦੇ ਪ੍ਰਧਾਨ ਲਾਇਨ ਸੰਚਿਤ ਸਿੰਗਲਾ ਐਮ.ਜੇ.ਐਫ ਦੀ ਅਗਵਾਈ ਹੇਠ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ, ਇੰਡੋਰ ਸਟੇਡੀਅਮ ਵਿਖੇ ਡਾਇਬਟੀਜ਼ ਸਕਰੀਨਿੰਗ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਆਯੋਜਨ ਬਾਂਸਲ ਲੈਬਾਰਟਰੀ ਮੰਡੀ ਗੋਬਿੰਦਗੜ੍ਹ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਸਬੰਧੀ ਕਲੱਬ ਦੇ ਪੀ.ਆਰ.ਓ ਸੁਰਿੰਦਰ ਗਰਗ ਨੇ ਦੱਸਿਆ ਕਿ ਕੈਂਪ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਦੇ ਮੁਫ਼ਤ ਬਲੱਡ ਸ਼ੂਗਰ ਟੈੱਸਟ ਕੀਤੇ ਗਏ। ਇਸ ਮੌਕੇ ਮਾਹਿਰਾਂ ਵਲੋਂ ਸ਼ੂਗਰ ਰੋਗ ਤੋਂ ਬਚਾਅ ਲਈ ਸੰਤੁਲਿਤ ਖ਼ੁਰਾਕ, ਨਿਯਮਤ ਕਸਰਤ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਨੇ ਸਮੇਂ-ਸਮੇਂ ’ਤੇ ਸਿਹਤ ਜਾਂਚ ਕਰਵਾਉਣ ਅਤੇ ਸ਼ੂਗਰ ਦੇ ਵਧੇ ਹੋਏ ਪੱਧਰ ਨੂੰ ਅਣਗੌਲਿਆ ਨਾ ਕਰਨ ਦੀ ਸਲਾਹ ਵੀ ਦਿੱਤੀ। ਪ੍ਰੋਜੈਕਟ ਦੇ ਕੋਆਰਡੀਨੇਟਰ ਸਾਬਕਾ ਪ੍ਰਧਾਨ ਸੁਰੇਸ਼ ਗੁਪਤਾ ਅਤੇ ਪ੍ਰੋਜੈਕਟ ਚੇਅਰਮੈਨ ਦੀਪਕ ਚੋਪੜਾ ਦੇ ਤਾਲਮੇਲ ਹੇਠ ਕੈਂਪ ਸਫਲਤਾਪੂਰਵਕ ਸੰਪੰਨ ਹੋਇਆ। ਇਸ ਮੌਕੇ ਪ੍ਰਧਾਨ ਸੰਚਿਤ ਸਿੰਗਲਾ ਨੇ ਕਿਹਾ ਕਿ ਲਾਇਨਜ਼ ਕਲੱਬ ਹਮੇਸ਼ਾ ਲੋਕ ਭਲਾਈ ਦੇ ਕਾਰਜਾਂ ਲਈ ਵਚਨਬੱਧ ਹੈ ਅਤੇ ਭਵਿੱਖ ਵਿਚ ਵੀ ਅਜਿਹੇ ਸਿਹਤ ਜਾਗਰੂਕਤਾ ਕੈਂਪ ਲਗਾਤਾਰ ਲਗਾਏ ਜਾਂਦੇ ਰਹਿਣਗੇ। ਕੈਂਪ ਦੌਰਾਨ ਖ਼ਜ਼ਾਨਚੀ ਗੋਪਾਲ ਕ੍ਰਿਸ਼ਨ ਬਾਂਸਲ, ਦਿਨੇਸ਼ ਸਿੰਘ, ਰਾਜੇਸ਼ ਗੁਪਤਾ, ਰਾਜੇਸ਼ ਬੱਸੀ, ਅਨਿਤ ਮਿੱਤਲ, ਰਵੀਸ਼ ਗੁਪਤਾ, ਸੁਮਿਤ ਗਰਗ, ਕਮਲ ਸਿੰਘੀ, ਦੀਪਕ ਖੁੱਲਰ, ਵਿਕਾਸ ਗਰਗ, ਜਿਨੇਸ਼ ਬਾਂਸਲ, ਸੁਮਨ ਗੋਇਲ, ਰਮਨ ਗੋਇਲ, ਪੁਨੀਤ ਗਰਗ, ਜੁਗਲ ਕਿਸ਼ੋਰ, ਆਈ.ਪੀ.ਐਸ ਕੋਛੜ, ਜਤਿੰਦਰ ਅਰੋੜਾ, ਅੰਕੁਰ ਕੌਸ਼ਲ, ਧਰਮਿੰਦਰ, ਹਰਨਾਮ ਦਾਸ, ਮਨੀਸ਼ ਗੁਪਤਾ ਅਤੇ ਹੋਰ ਲਾਇਨ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਜੈ ਸਿੰਗਲਾ ਸਰਬਸੰਮਤੀ ਨਾਲ ਲਗਾਤਾਰ 10ਵੀਂ ਵਾਰ ਸ੍ਰੀ ਰਾਮ ਲੀਲ੍ਹਾ ਕਮੇਟੀ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਵਿੱਤ ਮੰਤਰੀ ਚੀਮਾ ਵਲੋਂ ਹਾਈ ਕੋਰਟ ਦੇ ਫ਼ੈਸਲੇ ’ਤੇ ਟਿੱਪਣੀ ਅਦਾਲਤ ਦੀ ਤੌਹੀਨ-ਡਾ. ਨਰੇਸ਼ ਚੌਹਾਨ
Ad Position 24
No active advertisement