06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਮਾਤਾ ਮਨਜੀਤ ਕੌਰ ਸੰਘੋਲ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀ ਭੇਟ

ਸੰਘੋਲ, 5 ਅਗਸਤ (ਗੁਰਨਾਮ ਸਿੰਘ ਚੀਨਾ)-ਸੰਘੋਲ ਤੋਂ ਅਦਾਰਾ ‘ਅਜੀਤ’ ਦੇ ਸੀਨੀਅਰ ਪੱਤਰਕਾਰ ਪਰਮਵੀਰ ਸਿੰਘ ਧਨੋਆ ਦੀ ਮਾਤਾ ਮਨਜੀਤ ਕੌਰ, ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਈਸ਼ਰਸਰ ਸਾਹਿਬ ਰਾਣਵਾਂ ਵਿਖੇ ਹੋਇਆ।

Ad Position 21
No active advertisement
ਮਾਤਾ ਮਨਜੀਤ ਕੌਰ ਸੰਘੋਲ ਨਮਿਤ ਸ਼ਰਧਾਂਜਲੀ ਸਮਾਗਮ ਦੌਰਾਨ ਕੀਰਤਨ ਕਰਦਾ ਜਥਾ, ਸ਼ਰਧਾਂਜਲੀ ਭੇਟ ਕਰਦੇ ਆਗੂ ਤੇ ਸ਼ਾਮਿਲ ਸੰਗਤਾਂ। ਤਸਵੀਰ: ਚੀਨਾ 06-08-2026
ਸੰਘੋਲ, 5 ਅਗਸਤ (ਗੁਰਨਾਮ ਸਿੰਘ ਚੀਨਾ)-ਸੰਘੋਲ ਤੋਂ ਅਦਾਰਾ ‘ਅਜੀਤ’ ਦੇ ਸੀਨੀਅਰ ਪੱਤਰਕਾਰ ਪਰਮਵੀਰ ਸਿੰਘ ਧਨੋਆ ਦੀ ਮਾਤਾ ਮਨਜੀਤ ਕੌਰ, ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਈਸ਼ਰਸਰ ਸਾਹਿਬ ਰਾਣਵਾਂ ਵਿਖੇ ਹੋਇਆ। ਜਿਸ ਦੌਰਾਨ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਭਾਈ ਗੁਲਜ਼ਾਰ ਸਿੰਘ ਦੇ ਜਥੇ ਦੁਆਰਾ ਸੰਗਤਾਂ ਨੂੰ ਬੈਰਾਗਮਈ ਸ਼ਬਦ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਮਨੁੱਖਾ ਜੀਵਨ ਦੇ ਅਸਲ ਮਨੋਰਥ ਸਬੰਧੀ ਜਾਣੂ ਕਰਵਾਇਆ ਗਿਆ। ਇਸ ਮੌਕੇ ਸਾਬਕਾ ਸੰਸਦ ਮੈਂਬਰ ਬੀਬੀ ਸਤਵਿੰਦਰ ਕੌਰ ਧਾਰੀਵਾਲ, ਕਾਂਗਰਸੀ ਆਗੂ ਹਰਬੰਸ ਸਿੰਘ ਪੰਧੇਰ ਅਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਬਸੀ ਪਠਾਣਾਂ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ ਨੇ ਮਾਤਾ ਮਨਜੀਤ ਕੌਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੁਆਰਾ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਖੇਤਰ ਵਿਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਦਾ ਜਿਕਰ ਕੀਤਾ। ਉਨ੍ਹਾਂ ਕਿਹਾ ਕਿ ਮਾਤਾ ਮਨਜੀਤ ਕੌਰ ਇਕ ਲੇਖਕ ਵੀ ਸਨ। ਜਿੰਨ੍ਹਾਂ ਨੇ ਆਪਣੀਆਂ ਲਿਖ਼ਤਾਂ ਰਾਹੀਂ ਸਮਾਜ ਨੂੰ ਚੰਗੀ ਸੇਧ ਪ੍ਰਦਾਨ ਕੀਤੀ। ਇਸ ਮੌਕੇ ਅਦਾਰਾ ‘ਅਜੀਤ’ ਦੇ ਮੁੱਖ ਸੰਪਾਦਕ ਪਦਮ ਭੂਸ਼ਣ ਡਾ. ਬਰਜਿੰਦਰ ਸਿੰਘ ਹਮਦਰਦ ਵਲੋਂ ਉਪ ਦਫ਼ਤਰ ਇੰਚਾਰਜ ਬਲਜਿੰਦਰ ਸਿੰਘ ਰਾਹੀਂ, ਪੈੱ੍ਰਸ ਕਲੱਬ ਖਮਾਣੋਂ, ਗਿਆਨੀ ਦਿੱਤ ਸਿੰਘ ਪ੍ਰਤੀਨਿਧ ਖ਼ਾਲਸਾ ਦੀਵਾਨ ਫ਼ਤਹਿਗੜ੍ਹ ਸਾਹਿਬ ਦੁਆਰਾ ਭੇਜੇ ਸ਼ੋਕ ਸੁਨੇਹੇ ਪੜ੍ਹ ਕੇ ਸੁਣਾਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ, ‘ਆਪ’ ਐਸ.ਸੀ. ਵਿੰਗ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਜੀ.ਪੀ, ਸੁਰਜੀਤ ਸਿੰਘ ਕਾਲੇਵਾਲ, ਅਜੀਤ ਉਪ ਦਫ਼ਤਰ ਫ਼ਤਹਿਗੜ੍ਹ ਸਾਹਿਬ ਦੇ ਇੰਚਾਰਜ ਬਲਜਿੰਦਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਵਤਾਰ ਸਿੰਘ ਰਿਆ, ਭਾਜਪਾ ਆਗੂ ਕੁਲਦੀਪ ਸਿੰਘ ਸਿੱਧੂਪੁਰ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ, ਬਲਾਕ ਪ੍ਰਧਾਨ ਸਰਬਜੀਤ ਸਿੰਘ ਜੀਤੀ, ਕਾਂਗਰਸੀ ਆਗੂ ਡਾ. ਅਮਨਦੀਪ ਕੌਰ ਢੋਲੇਵਾਲ, ਡਾ.ਨਰੇਸ਼ ਕੁਮਾਰ ਚੌਹਾਨ, ਰਣਜੀਤ ਸਿੰਘ ਤਰਖਾਣਮਾਜਰਾ, ਪ੍ਰੇਮ ਸਿੰਘ ਖਾਬੜਾ, ਐਡਵੋਕੇਟ ਇੰਦਰਜੀਤ ਸਿੰਘ ਦੀਵਾਨਾ, ਜਥੇਦਾਰ ਪਿਆਰਾ ਸਿੰਘ ਮਾਨਪੁਰ, ਜਥੇ. ਜਸਵੰਤ ਸਿੰਘ ਚੜੀ, ਜਸਵੀਰ ਸਿੰਘ ਵਿਰਦੀ ਸੰਘੋਲ, ਸਾਧਾ ਸਿੰਘ ਗਿੱਲ, ਅਵਤਾਰ ਸਿੰਘ ਤਾਰੀ ਰਾਣਵਾਂ, ਮਾਸਟਰ ਭਾਗ ਸਿੰਘ ਕਾਲੇਵਾਲ, ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ, ਗੁਰਦੀਪ ਸਿੰਘ ਘੁਮਾਣ, ਕਸ਼ਮੀਰਾ ਸਿੰਘ ਬਿਲਾਸਪੁਰ, ਪੱਤਰਕਾਰ ਜੋਗਿੰਦਰ ਪਾਲ, ਅਜੇ ਅਰੋੜਾ, ਮਨਮੋਹਨ ਸਿੰਘ ਕਲੇਰ, ਗੁਰਮਿੰਦਰ ਸਿੰਘ ਗਰੇਵਾਲ, ਭਰਪੂਰ ਸਿੰਘ ਹਵਾਰਾ, ਨਵਨੀਤ ਸਿੰਘ ਟੋਨੀ, ਸੰਦੀਪ ਡਿੰਪੀ, ਸੰਜੀਵ ਕੁਮਾਰ, ਮਨਤੇਜ ਜਟਾਣਾ, ਭਗਤ ਸਿੰਘ ਪੰਜਕੋਹਾ, ਰਣਜੀਤ ਮੋਦਗਿੱਲ ਸੰਘੋਲ, ਸੁਖਦੇਵ ਸਿੰਘ ਗਗੜਵਾਲ, ਰਜਿੰਦਰ ਕੌਰ ਸਿੱਧੂਪੁਰ ਕਲਾਂ, ਹਰਜੀਤ ਸਿੰਘ ਚੌਕੀ ਇੰਚਾਰਜ ਸੰਘੋਲ, ਹਰਭਜਨ ਸਿੰਘ ਜੱਲੋਵਾਲ, ਹਰਚੰਦ ਚੰਨੀ, ਸੁਖਦੇਵ ਭਟਨਾਗਰ, ਸਵਰਨ ਸਿੰਘ ਮੁਸਤਫਾਵਾਦ, ਐਡ.ਸਮਿਤਪਾਲ ਖਹਿਰਾ, ਐਡ. ਗੁਰਿੰਦਰ ਸਿੰਘ, ਸਰਪੰਚ ਸੰਘੋਲ ਪੂਸ਼ਨ ਕੁਮਾਰ, ਸਾਬਕਾ ਸਰਪੰਚ ਬਲਵੀਰ ਸਿੰਘ ਖੰਟ, ਹਰਭਜਨ ਸਿੰਘ ਰਾਜੂ ਗਗੜਵਾਲ, ਗੁਰਪ੍ਰੀਤ ਸਿੰਘ ਗੁਰਾ ਖੰਟ ਆਦਿ ਤੋਂ ਇਲਾਵਾ ਇਲਾਕੇ ਦੇ ਪਿੰਡਾਂ ਦੇ ਪੰਚਾਂ, ਸਰਪੰਚਾਂ, ਵਕੀਲਾਂ ਤੇ ਪੱਤਰਕਾਰ ਭਾਈਚਾਰੇ ਦੁਆਰਾ ਮਾਤਾ ਮਨਜੀਤ ਕੌਰ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ ਅਤੇ ਪੱਤਰਕਾਰ ਪਰਮਵੀਰ ਸਿੰਘ ਸਮੇਤ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਮਿਸਤਰੀਆਂ ਤੇ ਮਜ਼ਦੂਰਾਂ ਦੀ ਰਜਿਸਟਰੇਸ਼ਨ ਲਈ ਲੇਬਰ ਸੁਵਿਧਾ ਕੈਂਪ ਵੈੱਲਫੇਅਰ ਬੋਰਡ ਦੀਆਂ ਸਕੀਮਾਂ ਬਾਰੇ ਕੀਤਾ ਜਾਗਰੂਕ ਅਗਲੀ ਖ਼ਬਰ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਵਲੋਂ ਤੇਜ਼ ਸੰਘਰਸ਼ ਦਾ ਐਲਾਨ, ਕਲਮਛੋੜ ਹੜਤਾਲ ਸ਼ੁਰੂ
Ad Position 24
No active advertisement