18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਲੈਫ਼ਟੀਨੈਂਟ ਜਨਰਲ ਹਰਜੀਤ ਸਿੰਘ ਸਾਹੀ ਗਣਤੰਤਰ ਦਿਵਸ ਮੌਕੇ ਪੀ.ਵੀ.ਐਸ.ਐਮ. ਨਾਲ ਸਨਮਾਨਿਤ

Ad Position 21
No active advertisement
ਅਜੀਤ ਡੈਸਕ 29-01-2026
ਫ਼ਤਹਿਗੜ੍ਹ ਸਾਹਿਬ, 28 ਜਨਵਰੀ (ਬਲਜਿੰਦਰ ਸਿੰਘ)-ਭਾਰਤੀ ਸੈਨਾ ਦੇ ਸੀਨੀਅਰ ਅਧਿਕਾਰੀ ਲੈਫ਼ਟੀਨੈਂਟ ਜਨਰਲ ਹਰਜੀਤ ਸਿੰਘ ਸਾਹੀ ਨੂੰ ਦੇਸ਼ ਲਈ ਕੀਤੀਆਂ ਵਿਸ਼ੇਸ਼ ਅਤੇ ਮਹੱਤਵਪੂਰਨ ਸੇਵਾਵਾਂ ਦੇ ਸਨਮਾਨ ਵਜੋਂ ਰਾਸ਼ਟਰਪਤੀ ਵਲੋਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਪਰਮ ਵਿਸ਼ਿਸ਼ਟ ਸੇਵਾ ਮੈਡਲ (ਪੀ.ਵੀ.ਐਸ.ਐਮ.) ਨਾਲ ਸਨਮਾਨਿਤ ਕੀਤਾ ਗਿਆ | ਲੈਫ਼ਟੀਨੈਂਟ ਜਨਰਲ ਸਾਹੀ ਦੀ ਕਮਿਸ਼ਨਿੰਗ ਭਾਰਤੀ ਸੈਨਾ ਦੀ ਪ੍ਰਸਿੱਧ ਰਾਜਪੂਤ ਰੇਜੀਮੈਂਟ ਵਿਚ ਹੋਈ ਸੀ, ਜੋ ਆਪਣੀ ਬਹਾਦਰੀ ਅਤੇ ਸ਼ਾਨਦਾਰ ਇਤਿਹਾਸ ਲਈ ਜਾਣੀ ਜਾਂਦੀ ਹੈ | ਆਪਣੀ ਲੰਮੀ ਅਤੇ ਉੱਚ ਦਰਜੇ ਦੀ ਸੈਨਾ ਸੇਵਾ ਦੌਰਾਨ ਉਨ੍ਹਾਂ ਨੇ ਕਈ ਮਹੱਤਵਪੂਰਨ ਕਮਾਂਡ ਤੇ ਸਟਾਫ਼ ਅਹੁਦੇ ਸੰਭਾਲੇ ਅਤੇ ਸੈਨਾ ਦੀ ਕਾਰਗੁਜ਼ਾਰੀ, ਤਿਆਰੀ ਤੇ ਪ੍ਰਸ਼ਾਸਨਿਕ ਮਜ਼ਬੂਤੀ ਵਿਚ ਅਹਿਮ ਯੋਗਦਾਨ ਪਾਇਆ | ਉਹ ਡਿਫੈਂਸ ਸਰਵਿਸਿਜ਼ ਸਕੂਲ ਦੇ ਪੁਰਾਤਨ ਵਿਦਿਆਰਥੀ ਹਨ, ਜਿੱਥੋਂ ਉਨ੍ਹਾਂ ਨੂੰ ਅਨੁਸ਼ਾਸਨ, ਅਗਵਾਈ ਅਤੇ ਦੇਸ਼ ਸੇਵਾ ਦੀ ਮਜ਼ਬੂਤ ਬੁਨਿਆਦ ਮਿਲੀ | ਦੇਸ਼ ਦੇ ਸਭ ਤੋਂ ਉੱਚੇ ਸ਼ਾਂਤੀਕਾਲੀਨ ਸੈਨਾ ਸਨਮਾਨਾਂ 'ਚੋਂ ਇਕ ਪੀ.ਵੀ.ਐਸ.ਐਮ. ਦੀ ਪ੍ਰਧਾਨਗੀ ਲੈਫ਼ਟੀਨੈਂਟ ਜਨਰਲ ਸਾਹੀ ਦੀ ਦੇਸ਼ ਪ੍ਰਤੀ ਨਿਸ਼ਠਾ, ਉੱਚ ਦਰਜੇ ਦੀ ਅਗਵਾਈ ਅਤੇ ਰਾਸ਼ਟਰੀ ਸੁਰੱਖਿਆ ਲਈ ਕੀਤੀਆਂ ਮਹੱਤਵਪੂਰਨ ਸੇਵਾਵਾਂ ਦੀ ਸਪਸ਼ਟ ਪਹਿਚਾਣ ਹੈ | ਇਸ ਸਨਮਾਨ 'ਤੇ ਸੈਨਾ ਵਰਗ ਅਤੇ ਸਥਾਨਕ ਲੋਕਾਂ ਵਲੋਂ ਖ਼ੁਸ਼ੀ ਜਤਾਈ ਗਈ ਅਤੇ ਇਸ ਨੂੰ ਨੌਜਵਾਨ ਪੀੜ੍ਹੀ ਲਈ ਪ੍ਰੇਰਨਾਦਾਇਕ ਮੌਕਾ ਕਰਾਰ ਦਿੱਤਾ ਗਿਆ | ਦੱਸਣਯੋਗ ਹੈ ਕਿ ਜਨਰਲ ਸਾਹੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਨਬੀਪੁਰ ਦੇ ਜੰਮਪਲ ਹਨ ਅਤੇ ਇਸ ਵੇਲੇ ਉਹ ਆਰਮੀ ਵਾਰ ਕਾਲਜ ਮਹੂ ਮੱਧ ਪ੍ਰਦੇਸ਼ ਵਿਖੇ ਕਮਾਡੈਂਟ ਦੇ ਅਹੁਦੇ 'ਤੇ ਤਾਇਨਾਤ ਹਨ |
Ad Position 22
No active advertisement
ਪਿਛਲੀ ਖ਼ਬਰ 40 ਰੋਜ਼ਾ ਚਰਨ ਛੋਹ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਇਕੱਤਰਤਾ ਅਗਲੀ ਖ਼ਬਰ ਸਰਕਾਰੀ ਸਕੂਲਾਂ ਵਿਚ ਦਾਖ਼ਲਾ ਮੁਹਿੰਮ-2026 ਦਾ ਆਗਾਜ਼
Ad Position 24