18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਸਰਕਾਰੀ ਸਕੂਲਾਂ ਵਿਚ ਦਾਖ਼ਲਾ ਮੁਹਿੰਮ-2026 ਦਾ ਆਗਾਜ਼

Ad Position 21
No active advertisement
ਅਜੀਤ ਡੈਸਕ 29-01-2026
ਫ਼ਤਹਿਗੜ੍ਹ ਸਾਹਿਬ, 28 ਜਨਵਰੀ (ਬਲਜਿੰਦਰ ਸਿੰਘ)-ਸਕੂਲ ਸਿੱਖਿਆ ਵਿਭਾਗ ਫ਼ਤਹਿਗੜ੍ਹ ਸਾਹਿਬ ਵਲੋਂ ਅੱਜ ਮਾਤਾ ਗੁਜਰੀ ਸਕੂਲ ਆਫ਼ ਐਮੀਨੈਂਸ ਤੋਂ ਦਾਖਲਾ ਮੁਹਿੰਮ 2026 ਦਾ ਆਗਾਜ਼ ਕੀਤਾ ਗਿਆ | ਇਸ ਮੁਹਿੰਮ ਵਿਚ ਸ਼ੰਕਰ ਸ਼ਰਮਾ ਮੁੱਖ ਮੰਤਰੀ ਫ਼ੀਲਡ ਅਫ਼ਸਰ ਵਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਅਤੇ ਐਨਰੋਲਮੈਂਟ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਕੌਰ ਵਲੋਂ ਜ਼ਿਲੇ੍ਹ ਦੇ ਸਾਰੇ ਪ੍ਰਾਇਮਰੀ ਅਤੇ ਸੈਕੰਡਰੀ ਅਧਿਆਪਕਾਂ ਨੂੰ ਆਪਸ ਵਿਚ ਰਲ ਮਿਲ ਕੇ ਸਕੂਲਾਂ ਵਿਚ 10 ਫ਼ੀਸਦੀ ਬੱਚਿਆਂ ਦੀ ਗਿਣਤੀ ਵਧਾਉਣ ਲਈ ਕਿਹਾ ਗਿਆ | ਉਨ੍ਹਾਂ ਕਿਹਾ ਕਿ ਘਰ-ਘਰ ਜਾ ਕੇ ਮਾਪਿਆਂ ਅਤੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਣੂ ਕਰਵਾਇਆ ਜਾਵੇ | ਇਸ ਮੁਹਿੰਮ ਦਾ ਸਕੂਲ ਕਮੇਟੀਆਂ, ਇਲਾਕਾ ਨਿਵਾਸੀਆਂ, ਪੰਚਾਇਤ ਮੈਂਬਰਾਂ ਅਤੇ ਹੋਰ ਨੁਮਾਇੰਦਿਆਂ ਨੂੰ ਵੀ ਹਿੱਸਾ ਬਣਾਇਆ ਜਾਵੇ | ਇਸ ਮੌਕੇ ਸ਼ੰਕਰ ਸ਼ਰਮਾ ਤੇ ਰਵਿੰਦਰ ਕੌਰ ਨੇ 10 ਬੱਚਿਆਂ ਦੇ ਦਾਖਲਾ ਫਾਰਮ ਭਰ ਕੇ ਸਾਲ 2026-27 ਲਈ ਨਵੇਂ ਦਾਖ਼ਲਿਆਂ ਦੀ ਸ਼ੁਰੂਆਤ ਵੀ ਕੀਤੀ | ਇਸ ਮੌਕੇ ਦੀਦਾਰ ਸਿੰਘ ਮਾਂਗਟ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿੱ), ਕਮਲਜੀਤ ਕੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ:ਸਿੱ), ਰਾਮ ਭੂਸ਼ਣ ਡੀ.ਐਸ.ਐਮ, ਜਗਤਾਰ ਸਿੰਘ ਮਨੈਲਾ ਡੀ.ਆਰ.ਸੀ (ਪ੍ਰ), ਗੁਰਦੀਪ ਸਿੰਘ ਮਾਂਗਟ (ਏ.ਸੀ), ਰੀਤਾ ਰਾਣੀ ਸਕੂਲ ਪਿ੍ੰਸੀਪਲ, ਸਮੂਹ ਬੀ.ਐਨ.ਓ, ਬੀ.ਪੀ.ਈ.ਓ, ਹੈੱਡ ਟੀਚਰ, ਸੀ.ਐਚ.ਟੀ., ਕੁਲਦੀਪ ਸਿੰਘ (ਟੈਕਸਟ ਬੁੱਕਸ ਕੋਆਰਡੀਨੇਟਰ), ਅਕਾਦਮਿਕ ਸਪੋਰਟ ਗਰੁੱਪ ਦੇ ਮੈਂਬਰ, ਅਮਨ ਮੱਟੂ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਪਿ੍ੰਸੀਪਲ ਅਤੇ ਮੁੱਖ ਅਧਿਆਪਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲੈਫ਼ਟੀਨੈਂਟ ਜਨਰਲ ਹਰਜੀਤ ਸਿੰਘ ਸਾਹੀ ਗਣਤੰਤਰ ਦਿਵਸ ਮੌਕੇ ਪੀ.ਵੀ.ਐਸ.ਐਮ. ਨਾਲ ਸਨਮਾਨਿਤ ਅਗਲੀ ਖ਼ਬਰ ਨਾਮਵਰ ਕਬੱਡੀ ਖਿਡਾਰੀ ਗੁਰਬਾਜ ਸਿੰਘ ਸਲਾਣਾ ਦਾ ਕਾਂਗਰਸੀਆਂ ਵਲੋਂ ਸਨਮਾਨ
Ad Position 24