28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

‘ ਚਿੜੀਆਂ ਦਾ ਚੰਬਾ’ ਨਾਟਕ ਰਾਹੀਂ ਮਹਿਲਾ ਵਰਗ ’ਤੇ ਹੁੰਦੀ ਹਿੰਸਾ ਪ੍ਰਤੀ ਸਮਾਜ ਨੂੰ ਝੰਜੋੜਿਆ

ਨਵਾਂਸ਼ਹਿਰ, 28 ਨਵੰਬਰ (ਦੀਦਾਰ ਸਿੰਘ ਸ਼ੇਤਰਾ)-ਸਮਾਜਿਕ ਬੁਰਾਈਆਂ ਦੀ ਰੋਕਥਾਮ ਲਈ ਜਾਗਰੂਕਤਾ ਵਾਸਤੇ ਆਸ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਲੜ੍ਹੀਵਾਰ ਨਾਟਕ ਕਰਵਾਉਣ ਦੇ ਪ੍ਰੋਗਰਾਮ ਤਹਿਤ ਪਹਿਲਾ ਨਾਟਕ ਦੁਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਖਿਡਾਇਆ ਗਿਆ। ਮਹਿਲਾ ਵਰਗ ’ਤੇ ਹੁੰਦੀ ਹਿੰਸਾ ਦੀ ਰੋਕਥਾਮ ਲਈ ਭਾਵੁਕਤਾ ਭਰਪੂਰ ਨਾਟਕ ‘ਚਿੜ੍ਹੀਆਂ ਦਾ ਚੰਬਾ’ ਨਗਰ ਦੀ ਨਾਟਕ ਮੰਡਲੀ ਮਾਨਵਤਾ ਕਲਾ ਕੇਂਦਰ ਵਲੋਂ ਮਹਿਲਾ ਵਰਗ ਤੇ ਹੁੰਦੀ ਹਿੰਸਾ ਵਿਰੁੱਧ ਬਹੁਤੇ ਮਾਮਲਿਆਂ ਵਿੱਚ ਸਮਾਜ ਅਤੇ ਕਾਨੂੰਨ ਦਾ ਬਣਦਾ ਵਿਰੋਧ ਨਾ ਕਰਨ ਤੇ ਸਵਾਲ ਖੜ੍ਹੇ ਕੀਤੇ ਗਏ।

Ad Position 21
No active advertisement
ਨਵਾਂਸ਼ਹਿਰ ਤੋਂ ਹਜ਼ੂਰ ਸਾਹਿਬ ਗਈਆਂ ਸੰਗਤਾਂ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨ ਸਮੇਂ ਯਾਦਗਾਰੀ ਤਸਵੀਰ ਦੌਰਾਨ । 29-11-2026
ਨਵਾਂਸ਼ਹਿਰ, 28 ਨਵੰਬਰ (ਦੀਦਾਰ ਸਿੰਘ ਸ਼ੇਤਰਾ)-ਸਮਾਜਿਕ ਬੁਰਾਈਆਂ ਦੀ ਰੋਕਥਾਮ ਲਈ ਜਾਗਰੂਕਤਾ ਵਾਸਤੇ ਆਸ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਲੜ੍ਹੀਵਾਰ ਨਾਟਕ ਕਰਵਾਉਣ ਦੇ ਪ੍ਰੋਗਰਾਮ ਤਹਿਤ ਪਹਿਲਾ ਨਾਟਕ ਦੁਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਖਿਡਾਇਆ ਗਿਆ। ਮਹਿਲਾ ਵਰਗ ’ਤੇ ਹੁੰਦੀ ਹਿੰਸਾ ਦੀ ਰੋਕਥਾਮ ਲਈ ਭਾਵੁਕਤਾ ਭਰਪੂਰ ਨਾਟਕ ‘ਚਿੜ੍ਹੀਆਂ ਦਾ ਚੰਬਾ’ ਨਗਰ ਦੀ ਨਾਟਕ ਮੰਡਲੀ ਮਾਨਵਤਾ ਕਲਾ ਕੇਂਦਰ ਵਲੋਂ ਮਹਿਲਾ ਵਰਗ ਤੇ ਹੁੰਦੀ ਹਿੰਸਾ ਵਿਰੁੱਧ ਬਹੁਤੇ ਮਾਮਲਿਆਂ ਵਿੱਚ ਸਮਾਜ ਅਤੇ ਕਾਨੂੰਨ ਦਾ ਬਣਦਾ ਵਿਰੋਧ ਨਾ ਕਰਨ ਤੇ ਸਵਾਲ ਖੜ੍ਹੇ ਕੀਤੇ ਗਏ। ਕਲਾਕਾਰਾਂ ਨੇ ਮਹਿਲਾ ਵਰਗ ਦੀਆਂ ਸਮੱਸਿਆਵਾਂ ਨੂੰ ਕਲਾਤਮਕ ਢੰਗ ਨਾਲ ਦਰਸ਼ਕਾਂ ਸਾਹਮਣੇ ਪੇਸ਼ ਕੀਤਾ। ਨਾਟਕ ਲਈ ਵੱਡਮੁੱਲਾ ਸਹਿਯੋਗ “ਕਲਗੀਧਰ ਸਪੋਰਟਸ ਕਲੱਬ” ਬਜੀਦਪੁਰ ਵਲੋਂ ਕੀਤਾ ਗਿਆ। ਸਟੇਜ ਸੰਚਾਲਨ ਬਖਸ਼ੀਸ਼ ਸਿੰਘ ਸੈਂਹਬੀ ਵਲੋਂ ਨਿਭਾਇਆ ਗਿਆ। ਪ੍ਰਿੰਸੀਪਲ ਰਾਜਿੰਦਰ ਸਿੰਘ ਗਿੱਲ ਵਲੋਂ ਨਾਟਕ ਵੇਖਣ ਪੁੱਜੀਆਂ ਸ਼ਖ਼ਸੀਅਤਾਂ, ਮੈਨੇਜਮੈਂਟ, ਸਮਾਜ ਸੇਵੀਆਂ, ਵਿਸ਼ੇਸ਼ ਮਹਿਮਾਨਾਂ, ਪ੍ਰੈਸ, ਸਕੂਲ ਸਟਾਫ ਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ। ਇਸ ਮੌਕੇ ਜਨਰਲ ਮੈਨੇਜਰ ਦੁਆਬਾ ਸ਼ੂਗਰ ਮਿੱਲ ਸੁੱਖਵਿੰਦਰ ਸਿੰਘ ਤੂਰ ਨੇ ਵੱਖ-ਵੱਖ ਸੰਸਥਾਵਾਂ ਤੇ ਸਹਿਯੋਗੀ ਸੱਜਣਾ ਦਾ ਜ਼ਿਕਰ ਕੀਤਾ। ਬੀ.ਡੀ.ਸੀ ਦੇ ਫਾਊਂਡਰ ਪ੍ਰਧਾਨ ਗੁਰਿੰਦਰ ਸਿੰਘ ਤੂਰ ਨੇ ਸੰਬੋਧਨ ਕਰਦਿਆਂ ਆਖਿਆ ਕਿ ਨਾਟਕਾਂ ਰਾਹੀਂ ਜਾਗਰੂਕਤਾ ਨੂੰ ਕਰੀਬ 21 ਸਾਲ ਪਹਿਲਾਂ ਸਫਲਤਾ ਪੂਰਬਕ ਜ਼ਿਲ੍ਹੇ ਵਿੱਚ ਕਰਵਾਉਣ ਦਾ ਤਜਰਬੇ ਦੀ ਸਾਂਝ ਪਾਈ। ਕੈਨੇਡਾ ਤੋਂ ਪੁੱਜੇ ਉੱਘੀ ਸ਼ਖ਼ਸੀਅਤ ਭੁਪਿੰਦਰ ਸਿੰਘ ਮੱਲ੍ਹੀ ਨੇ ਇਨਸਾਫ ਪਸੰਦ ਤਾਕਤਾਂ ਨਾਲ੍ਹ ਖੜ੍ਹੇ ਹੋਣ ਦੀ ਪ੍ਰੇਰਨਾ ਕੀਤੀ। ਉਪਕਾਰ ਸੋਸਾਇਟੀ ਦੇ ਪ੍ਰਧਾਨ ਜਸਪਾਲ ਸਿੰਘ ਗਿੱਦਾ ਨੇ ਕਿਹਾ ਕਿ ਨਾਟਕ ਨਵੀਂ ਪੀੜ੍ਹੀ ਨੂੰ ਆਪਣੀ ਕਲਾ, ਸੱਭਿਆਚਾਰ ਅਤੇ ਸਮਾਜਿਕ ੋਜ਼ਿੰਮੇਵਾਰੀਆਂ ਨਾਲ ਜੋੜਨ ਵਾਸਤੇ ਅਹਿਮ ਹਿੱਸਾ ਪਾਉਂਦੇ ਹਨ। ਜੋਗਿੰਦਰ ਸਿੰਘ ਕੁੱਲੇਵਾਲ੍ਹ ਨੇ ਸਭ ਨੂੰ ਜਾਗਰੂਕਤਾ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਲਈ ਵਿਆਪਕ ਸਹਿਯੋਗੀ ਬਣਨ ਦੀ ਅਪੀਲ ਕੀਤੀ। ਨਾਟਕ ਨੂੰ ਵੇਖਣ ਲਈ ਦਰਸ਼ਕਾਂ ਵਿੱਚ ਗੁਰਿੰਦਰ ਸਿੰਘ ਤੂਰ ਫਾਊਂਡਰ, ਸੁਖਵਿੰਦਰ ਸਿੰਘ ਤੂਰ ਜਨਰਲ ਮੈਨੇਜਰ ਦੁਆਬਾ ਸ਼ੂਗਰ ਮਿੱਲ, ਐਨ.ਆਰ.ਆਈ ਬੀਬੀ ਗੁਰਸ਼ਰਨ ਕੌਰ ਨਿਊਜ਼ੀਲੈਂਡ ਅਤੇ ਬੀਬੀ ਰਾਜਵੀਰ ਕੌਰ ਕੈਨੇਡਾ, ਮਾਸਟਰ ਮਨੋਜ ਕੁਮਾਰ ਕਰੀਮਪੁਰ, ਪ੍ਰਿੰਸੀਪਲ ਰਾਜਿੰਦਰ ਗਿੱਲ, ਜੀਆ ਲਾਲ ਸ਼ਰਮਾ, ਮਾਸਟਰ ਮਨੋਜ਼ ਕੁਮਾਰ, ਐਸ.ਕੇ ਪੁਰੀ, ਤਰਲੋਚਨ ਸਿੰਘ ਵਜੀਦਪੁਰ, ਦਿਲਬਾਗ ਸਿੰਘ ਸਾਬਕਾ ਡੀ.ਈ.ਓ, ਬਖਸ਼ੀਸ਼ ਸਿੰਘ ਸੈਂਹਬੀ, ਹਰਪ੍ਰਭਮਹਿਲ ਸਿੰਘ, ਪ੍ਰਿੰਸੀਪਲ ਚਰਨਜੀਤ ਕੌਰ ਵਾਲ੍ਹੀਆ, ਮੀਨਾ ਭਾਰਦਵਾਜ, ਸੁਰਿੰਦਰ ਕੌਰ ਤੂਰ, ਦੀਦਾਰ ਸਿੰਘ ਸ਼ੇਤਰਾ, ਜਸਵਿੰਦਰ ਸਿੰਘ ਬੰਗਲ੍ਹ, ਵਾਸਦੇਵ ਪ੍ਰਦੇਸੀ, ਜੋਗਿੰਦਰ ਸਿੰਘ ਕੁੱਲੇਵਾਲ੍ਹ, ਕਲਗੀਧਰ ਸਪੋਰਟਸ ਕਲੱਬ ਬਜੀਦਪੁਰ ਵਲੋਂ ਨਰਾਇਣ ਸਿੰਘ, ਨਿਰਮਲ ਸਿੰਘ, ਅਮਨ ਸਿੰਘ, ਦਵਿੰਦਰ ਸਿੰਘ, ਗੁਰਦੇਵ ਸਿੰਘ, ਸੁੱਖਵਿੰਦਰ ਸਿੰਘ, ਭੁਪਿੰਦਰ ਸਿੰਘ ਮੱਲ੍ਹੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਤ ਗੁਰਮੇਲ ਸਿੰਘ ਜੀ ਮੈਮੋਰੀਅਲ ਹਸਪਤਾਲ ਵਿਖੇ ਲਗਾਇਆ ਖ਼ੂਨਦਾਨ ਕੈਂਪ ਅਗਲੀ ਖ਼ਬਰ ਹਜ਼ੂਰ ਸਾਹਿਬ ਗਏ ਜਥੇ ਵਲੋਂ ਕੀਤੇ ਗਏ ਸਥਾਨਕ ਗੁਰਦੁਆਰਿਆਂ ਦੇ ਦਰਸ਼ਨ ਦੀਦਾਰੇ
Ad Position 24