ਮੋਗਾ ਵਿਖੇ ‘ਆਪ’ ਦੀ ਰੈਲੀ ਦੇ ਇਕੱਠ ਨੂੰ ਦੇਖ ਕੇ ਵਿਰੋਧੀਆਂ ਦੀ ਉੱਡੀ ਨੀਂਦ-ਸੰਤੋਸ਼ ਕਟਾਰੀਆ
ਕਾਠਗੜ੍ਹ, 28 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ) - ਬੀਤੇ ਕੱਲ੍ਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ ਕੀਤੇ ਵਿਕਾਸ ਕਾਰਜਾਂ ਨੂੰ ਮੁੱਖ ਰੱਖਦੇ ਹੋਏ ਮੋਗਾ ਦੇ ਮਟਵਾਣੀ ’ਚ ਖੁਸ਼ਹਾਲ ਪੰਜਾਬ ਮਹਾਂ ਰੈਲੀ ਕੀਤੀ ਗਈ। ਉਸ ਰੈਲੀ ਦਾ ਇਕੱਠ ਦੇਖਕੇ ਵਿਰੋਧੀ ਧਿਰਾਂ ਦੀ ਨੀਂਦ ਉੱਡ ਗਈ ਹੈ।
ਕਾਠਗੜ੍ਹ, 28 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ) - ਬੀਤੇ ਕੱਲ੍ਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿੱਚ ਕੀਤੇ ਵਿਕਾਸ ਕਾਰਜਾਂ ਨੂੰ ਮੁੱਖ ਰੱਖਦੇ ਹੋਏ ਮੋਗਾ ਦੇ ਮਟਵਾਣੀ ’ਚ ਖੁਸ਼ਹਾਲ ਪੰਜਾਬ ਮਹਾਂ ਰੈਲੀ ਕੀਤੀ ਗਈ। ਉਸ ਰੈਲੀ ਦਾ ਇਕੱਠ ਦੇਖਕੇ ਵਿਰੋਧੀ ਧਿਰਾਂ ਦੀ ਨੀਂਦ ਉੱਡ ਗਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੇ ਰੈਲੀ ਵਿੱਚ ਸ਼ਾਮਲ ਹੋਣ ਵਾਲੇ ਸਮੂਹ ਅਹੁਦੇਦਾਰ ਅਤੇ ਵਲੰਟੀਅਰ ਸਾਹਿਬਾਨਾਂ ਦਾ ਧੰਨਵਾਦ ਕਰਦਿਆਂ ਕੀਤਾ। ਵਿਧਾਇਕਾ ਸੰਤੋਸ਼ ਕਟਾਰੀਆ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਸੂਬੇ ਵਿਚ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਦੂਜੀ ਵਾਰ ਸਰਕਾਰ ਬਣਨ ਜਾ ਰਹੀ ਹੈ ਤੇ ਸੂਬਾ ਵਾਸੀ ਮੌਜੂਦਾ ਸਰਕਾਰ ਤੋਂ ਖੁਸ਼ ਹਨ। ਜਿੰਨੀਆਂ ਵੀ ਗਰੰਟੀਆਂ ਸਨ ਜਾਂ ਵਾਅਦੇ ਸੂਬਾ ਵਾਸੀਆਂ ਨਾਲ ਕੀਤੇ ਸਨ ਉਹ ਤਕਰੀਬਨ ਸਭ ਪੂਰੇ ਹੋ ਗਏ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਕਿਹਾ ਉਹ ਕਰ ਦਿਖਾਇਆ। ਬੇਸ਼ੱਕ ਚਾਰ ਸਾਲ ਵਿੱਚ ਕੀਤੇ ਪਰ ਹੋ ਗਏ ਤੇ ਜੋ ਵਿਕਾਸ ਦੇ ਅਧੂਰੇ ਕਾਰਜ ਰਹਿ ਗਏ ਹਨ ਉਹ 2027 ਵਿੱਚ ਦੂਜੀ ਵਾਰ ਸਰਕਾਰ ਬਣਾਉਣ ਬਾਅਦ ਬਹੁਤ ਜਲਦ ਪੂਰੇ ਕਰਾਂਗੇ।