25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਖਰਾਬ ਖੜ੍ਹੇ ਟਿੱਪਰ ਦੇ ਪਿੱਛੇ ਦੂਜਾ ਟਿੱਪਰ ਵੱਜਣ ਨਾਲ ਟਿੱਪਰ ਦਾ ਹੋਇਆ ਭਾਰੀ ਨੁਕਸਾਨ

ਕਾਠਗੜ੍ਹ, 24 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਰੋਪੜ ਬਲਾਚੌਰ ਨੈਸ਼ਨਲ ਹਾਈਵੇ ’ਤੇ ਨੇੜੇ ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਰੈਲਮਾਜਰਾ ਨਜ਼ਦੀਕ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.

Ad Position 21
No active advertisement
ਹਾਦਸੇ ’ਚ ਨੁਕਸਾਨੇ ਟਿੱਪਰ ਦਾ ਦ੍ਰਿਸ਼। ਤਸਵੀਰ : ਕਲੇਰ 25-11-2026
ਕਾਠਗੜ੍ਹ, 24 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਰੋਪੜ ਬਲਾਚੌਰ ਨੈਸ਼ਨਲ ਹਾਈਵੇ ’ਤੇ ਨੇੜੇ ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਰੈਲਮਾਜਰਾ ਨਜ਼ਦੀਕ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ. ਐਸ. ਐਫ ਟੀਮ ਦੇ ਇੰਚਾਰਜ ਏ. ਐਸ. ਆਈ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਤਾਂ ਉਨ੍ਹਾਂ ਨੇ ਤੁਰੰਤ ਮੌਕੇ ’ਤੇ ਆਪਣੀ ਟੀਮ ਨਾਲ ਜਾ ਕੇ ਦੇਖਿਆ ਕਿ ਇੱਕ ਟਿੱਪਰ ਜਿਸ ਦਾ ਨੰਬਰ ਐਚ. ਪੀ. 72 ਸੀ 5018 ਜਿਸ ਨੂੰ ਸਲਵਿੰਦਰ ਸਿੰਘ ਪੁੱਤਰ ਬਲੀ ਸਿੰਘ ਵਾਸੀ ਮੱਲਾਂ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਚਲਾ ਰਿਹਾ ਸੀ ਜੋ ਬਲਾਚੌਰ ਤੋਂ ਰੋਪੜ੍ਹ ਵਾਲੀ ਸਾਈਡ ਨੂੰ ਜਾ ਰਿਹਾ ਜਦੋਂ ਇਹ ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਦੇ ਸਾਹਮਣੇ ਨੇੜੇ ਪਹੁੰਚਿਆ ਤਾਂ ਇਹ ਟਿੱਪਰ ਖਰਾਬ ਹੋ ਗਿਆ ਸੀ ਜਿਸ ਕਾਰਨ ਇਹ ਟਿੱਪਰ ਨੈਸ਼ਨਲ ਹਾਈਵੇ ’ਤੇ ਹੀ ਖੜ੍ਹਾ ਸੀ ਅਤੇ ਇਸ ਤੋਂ ਬਾਅਦ ਇੱਕ ਟਿੱਪਰ ਜਿਸ ਦਾ ਨੰਬਰ ਐਚ. ਪੀ 72ਸੀ 4608 ਜਿਸ ਨੂੰ ਜਸਵਿੰਦਰ ਸਿੰਘ ਪੁੱਤਰ ਪਰਗਣ ਸਿੰਘ ਵਾਸੀ ਹਿਮਾਚਲ ਪ੍ਰਦੇਸ਼ ਚਲਾ ਰਿਹਾ ਸੀ ਇਹ ਟਿੱਪਰ ਵੀ ਬਲਾਚੌਰ ਤੋਂ ਰੋਪੜ੍ਹ ਸਾਇਡ ਜਾ ਰਿਹਾ ਸੀ ਜਦੋਂ ਇਹ ਟਿੱਪਰ ਉਪਰੋਕਤ ਸਥਾਨ ’ਤੇ ਪਹੁੰਚਿਆ ਤਾਂ ਇਸ ਟਿੱਪਰ ਚਾਲਕ ਨੂੰ ਅੱਗੇ ਖਰਾਬ ਖੜ੍ਹੇ ਟਿੱਪਰ ਦਾ ਪਤਾ ਨਹੀਂ ਲੱਗਿਆ ਤਾਂ ਇਹ ਟਿੱਪਰ ਅੱਗੇ ਖਰਾਬ ਖੜ੍ਹੇ ਟਿੱਪਰ ਨਾਲ ਪਿੱਛੋ ਟਕਰਾ ਗਿਆ ਜਿਸ ਨਾਲ ਇਹ ਟਿੱਪਰ ਬੁਰੀ ਤਰ੍ਹਾਂ ਨਾਲ ਨੁਕਸਾਨੀਆ ਗਿਆ ਅਤੇ ਅਗਲਾ ਖਰਾਬ ਖੜ੍ਹਾ ਟਿੱਪਰ ਵੀ ਰੇਲਿੰਗ ਤੋੜਦਾ ਹੋਇਆ ਅੱਗੇ ਨੂੰ ਧੱਕ ਹੋ ਗਿਆ ਜਿਸ ਉਸ ਟਿੱਪਰ ਦਾ ਵੀ ਕਾਫੀ ਨੁਕਸਾਨ ਹੋ ਗਿਆ ਪਰ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ। ਵਰਨਣਯੋਗ ਇਹ ਹੈ ਕਿ ਇਹ ਦੋਵੇਂ ਟਿੱਪਰ ਇੱਕ ਹੀ ਮਾਲਕ ਦੇ ਹਨ। ਐਸ. ਐਸ. ਐਫ ਦੀ ਟੀਮ ਵਲੋਂ ਇਹਨਾਂ ਦੇ ਮਗਰ ਸੇਫਟੀ ਕੋਨਾਂ ਲਗਾ ਦਿੱਤੀਆਂ ਹਨ ਤਾਂ ਜੋ ਕੋਈ ਹਾਦਸਾ ਨਾ ਵਾਪਰ ਸਕੇ।
Ad Position 22
No active advertisement
ਪਿਛਲੀ ਖ਼ਬਰ ਕੁਝ ਮਹੀਨੇ ਤੋਂ ਨਹਿਰੀ ਪਾਣੀ ਦੀ ਪਾਈਪ ਲਾਈਨ ਪਾਉਣ ਲਈ ਪੁੱਟੀ ਸੜਕ ਕਦੋਂ ਹੋਵੇਗੀ ਠੀਕ ਅਗਲੀ ਖ਼ਬਰ ਸਨ ਫਾਰਮਾ ਕੰਪਨੀ ਟੌਸਾ ਵਿਖੇ ਪ੍ਰਕਾਸ਼ ਪੁਰਬ ’ਤੇ ਅਖੰਡ ਪਾਠ ਆਰੰਭ
Ad Position 24