ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼- ਸੰਤ ਬਾਬਾ ਬਲਵੰਤ ਸਿੰਘ ਟਾਂਡੇ ਵਾਲੇ
ਬਲਾਚੌਰ- ਸੱਚਖੰਡ ਵਾਸੀ ਸੰਤ ਬਾਬਾ ਬਲਵੰਤ ਸਿੰਘ ਟਾਂਡਾ ਉੜਮੁੜ ਵਾਲਿਆਂ ਦਾ ਜਨਮ ਪਾਕਿਸਤਾਨ ਦੇ ਚੱਕ ਬੀਕਾਨੇਰ (ਲਾਇਲਪੁਰ) ਦੇ ਵਾਸੀ ਪਿਤਾ ਬੰਸੀ ਲਾਲ ਦੇ ਗ੍ਰਹਿ ਮਾਤਾ ਸੰਤੀ ਦੇਵੀ ਦੀ ਉਦਰ ਤੋਂ ਹੋਇਆ। ਆਪ ਦੇ ਮਾਤਾ ਅਤੇ ਪਿਤਾ ਜੀ ਧਾਰਮਿਕ ਵਿਚਾਰਾਂ ਦੇ ਧਾਰਨੀ ਸਨ, ਆਪ ਦਾ ਬਚਪਨ ਦਾ ਨਾਂਅ ਹਰੀ ਸੀ।
ਬਲਾਚੌਰ- ਸੱਚਖੰਡ ਵਾਸੀ ਸੰਤ ਬਾਬਾ ਬਲਵੰਤ ਸਿੰਘ ਟਾਂਡਾ ਉੜਮੁੜ ਵਾਲਿਆਂ ਦਾ ਜਨਮ ਪਾਕਿਸਤਾਨ ਦੇ ਚੱਕ ਬੀਕਾਨੇਰ (ਲਾਇਲਪੁਰ) ਦੇ ਵਾਸੀ ਪਿਤਾ ਬੰਸੀ ਲਾਲ ਦੇ ਗ੍ਰਹਿ ਮਾਤਾ ਸੰਤੀ ਦੇਵੀ ਦੀ ਉਦਰ ਤੋਂ ਹੋਇਆ। ਆਪ ਦੇ ਮਾਤਾ ਅਤੇ ਪਿਤਾ ਜੀ ਧਾਰਮਿਕ ਵਿਚਾਰਾਂ ਦੇ ਧਾਰਨੀ ਸਨ, ਆਪ ਦਾ ਬਚਪਨ ਦਾ ਨਾਂਅ ਹਰੀ ਸੀ। ਆਪ ਰੱਬ ਦੀ ਬੰਦਗੀ ਵਿੱਚ ਲੀਨ ਰਹਿੰਦੇ। ਕੁੱਝ ਸਮਾਂ ਬਾਅਦ ਆਪ ਦੇ ਮਾਤਾ-ਪਿਤਾ ਨੇ ਪਿੰਡ ਭੋਰਲਾ ਵਿਖੇ ਮਹਾਂਪੁਰਸ਼ ਬਾਬਾ ਨੰਦ ਸਿੰਘ ਪਾਸ ਅਰਦਾਸ ਕਰਵਾ ਦਿੱਤੀ । ਮਹਾਂਪੁਰਸ਼ਾ ਨੇ ਆਪ ਦਾ ਨਾਂਅ ਹਰੀ ਤੋਂ ਬਦਲ ਕੇ ਬਲਵੰਤ ਸਿੰਘ ਰੱਖ ਦਿੱਤਾ। ਇਸ ਉਪਰੰਤ ਆਪ ਭੋਰਲਾ ਤੋਂ ਚੱਲੇ ਗਏ ਤਾਂ ਡੇਰਾ ਸੁੰਨਸਾਨ ਹੋ ਗਿਆ, ਮਹਾਂਪੁਰਸ਼ ਕਈ ਦਿਨ ਨਾ ਬਾਹਰ ਨਿਕਲੇ ਤੇ ਨਾ ਹੀ ਅੰਨ ਗ੍ਰਹਿਣ ਕੀਤਾ। ਬਾਬਾ ਬਲਵੰਤ ਸਿੰਘ ਵਾਪਸ ਮਕਸੂਦੜਾ ਚੱਲੇ ਗਏ, ਉਥੇ ਬਾਬਾ ਪੂਰਨ ਸਿੰਘ ਉਨ੍ਹਾਂ ਨੂੰ ਜੇਠੂਵਾਲ ਲੈ ਗਏ, ਫਿਰ ਪਠਾਨਕੋਟ ਵਿਖੇ ਬਾਬਾ ਗੁਰਚਰਨ ਸਿੰਘ ਬਾਲੀ, ਬਾਬਾ ਜੀ ਦੇ ਕੀਰਤਨ ਤੋਂ ਬਹੁਤ ਪ੍ਰਭਾਵਿਤ ਹੋਏ, ਇੱਥੇ ਹੀ ਬਾਬਾ ਬਲਵੰਤ ਸਿੰਘ ਦੀ ਸ਼ਾਦੀ ਬੀਬੀ ਰਣਜੀਤ ਕੌਰ ਨਾਲ ਹੋਈ। ਫਿਰ ਆਪ ਜੀ ਨੇ ਮਸਤਗੜ੍ਹ ਤੋਂ ਬਾਅਦ ਦਾਰਾ ਪੁਰ (ਟਾਂਡਾ ਉੜਮੁੜ) ਵਿਖੇ ਨਾਨਕ ਦੁੱਖ ਭਜਨ ਸਤਿਸੰਗ ਘਰ ਅਸਥਾਨ ਦੀ ਸਥਾਪਨਾ ਕੀਤੀ। ਰੋਲੂ ਕਾਲੋਨੀ ਬਲਾਚੌਰ ਵਿਖੇ ਨਵੰਬਰ 1990 ਨੂੰ ਲਗਾਏ ਦੀਵਾਨਾਂ ’ਚ 17 ਨਵੰਬਰ 1990 ਨੂੰ ਦੀਵਾਨ ਦੀ ਸੰਪੂਰਨਾ ਵਕਤ ਪਰਦੇ ਪਿੱਛੇ ਘਾਤ ਲਗਾਈ ਖੜੇ ਸਮਾਜ ਵਿਰੋਧੀ ਅਨਸਰਾਂ ਨੇ ਪਿੱਠ ਪਿੱਛੇ ਅੰਨ੍ਹੇਵਾਹ ਫਾਇਰੰਗ ਕਰ ਦਿੱਤੀ ਅਤੇ ਸੰਤ ਬਾਬਾ ਬਲਵੰਤ ਸਿੰਘ ਟਾਂਡਾ ਮੁੜ ਅਤੇ ਉਨ੍ਹਾਂ ਦੇ ਹਜ਼ੂਰੀ ਸੇਵਕ ਸ਼ਹਾਦਤ ਦਾ ਜਾਮ ਪੀ ਗਏ। ਜਿਸ ਅਸਥਾਨ ’ਤੇ ਆਪ ਨੇ ਸ਼ਹਾਦਤ ਦਾ ਜਾਮ ਪੀਤਾ, ਉਸ ਅਸਥਾਨ ਗੁਰਦੁਆਰਾ ਨਾਨਕ ਨਿਰਵੈਰ ਸੱਚਖੰਡ ਧਾਮ ਦੀ ਇਮਾਰਤ ਸ਼ੁਸ਼ੋਭਿਤ ਹੈ ਅਤੇ ਹਰ ਮੱਸਿਆ ਨੂੰ ਦੀਵਾਨ ਸਜਾਏ ਜਾਂਦੇ ਹਨ ਅਤੇ ਅੱਜ 17 ਨਵੰਬਰ ਨੂੰ ਮਹਾਂਪੁਰਸ਼ਾ ਦੀ 36ਵੀਂ ਯਾਦ ’ਚ ਸ਼ਹੀਦੀ ਸਮਾਗਮ ਸੰਤ ਬਾਬਾ ਹਰਜਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ । - ਦੀਦਾਰ ਸਿੰਘ ਬਲਾਚੌਰੀਆ