16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਸੰਤ ਕੁਟੀਆ ਚੱਕ ਰਾਮੂੰ ਵਿਖੇ ਸਾਲਾਨਾ ਸੰਤ ਸਮਾਗਮ ਸਮਾਪਤ

ਬਹਿਰਾਮ, 16 ਨਵੰਬਰ (ਸਰਬਜੀਤ ਸਿੰਘ ਰਾਣਾ)-ਚੱਕ ਰਾਮੂੰ ਵਿਖੇ ਸਥਿਤ ਧਾਰਮਿਕ ਅਸਥਾਨ ਸੰਤ ਕੁਟੀਆ ਵਿਖੇ ਸੰਤ ਪਰਮੇਸ਼ਵਰਾ ਨੰਦ ਦੀ ਰਹਿਨੁਮਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਲਾਨਾ ਸੰਤ ਸਮਾਗਮ ਕਰਵਾਇਆ ਗਿਆ, ਜੋਂ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਦਾ ਹੋਇਆ ਸਮਾਪਤ ਹੋਗਿਆ। ਸਮਾਗਮ ’ਚ ਇਲਾਕੇ ਭਰ ਤੋਂ ਅਤੇ ਦੂਰ-ਦੁਰੇਡੇ ਤੋਂ ਸੰਗਤਾਂ ਨਤਮਸਤਕ ਹੋਈਆਂ।

Ad Position 21
No active advertisement
ਸੰਤ ਕੁਟੀਆ ਚੱਕ ਰਾਮੂੰ ਵਿਖੇ ਕਰਵਾਏ ਗਏ ਸਾਲਾਨਾ ਸੰਤ ਸਮਾਗਮ ਦਾ ਦ੍ਰਿਸ਼ । ਤਸਵੀਰ : ਰਾਣਾ 17-11-2026
ਬਹਿਰਾਮ, 16 ਨਵੰਬਰ (ਸਰਬਜੀਤ ਸਿੰਘ ਰਾਣਾ)-ਚੱਕ ਰਾਮੂੰ ਵਿਖੇ ਸਥਿਤ ਧਾਰਮਿਕ ਅਸਥਾਨ ਸੰਤ ਕੁਟੀਆ ਵਿਖੇ ਸੰਤ ਪਰਮੇਸ਼ਵਰਾ ਨੰਦ ਦੀ ਰਹਿਨੁਮਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਲਾਨਾ ਸੰਤ ਸਮਾਗਮ ਕਰਵਾਇਆ ਗਿਆ, ਜੋਂ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਦਾ ਹੋਇਆ ਸਮਾਪਤ ਹੋਗਿਆ। ਸਮਾਗਮ ’ਚ ਇਲਾਕੇ ਭਰ ਤੋਂ ਅਤੇ ਦੂਰ-ਦੁਰੇਡੇ ਤੋਂ ਸੰਗਤਾਂ ਨਤਮਸਤਕ ਹੋਈਆਂ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਭਾਈ ਇੰਦਰਜੀਤ ਸਿੰਘ ਪੈਲੀ, ਭਾਈ ਹਰਪਾਲ ਸਿੰਘ ਚੱਕ ਰਾਮੂੰ, ਗਿਆਨੀ ਸੁਖਦੇਵ ਸਿੰਘ ਪਾਰਸ ਆਦਿ ਦੇ ਕੀਰਤਨੀ ਜਥਿਆਂ ਵਲੋਂ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਮਾਗਮ ’ਚ ਵੱਖ-ਵੱਖ ਧਾਰਮਿਕ ਅਸਥਾਨਾਂ, ਡੇਰਿਆਂ ਤੋਂ ਆਏ ਸੰਤ ਮਹਾਂਪੁਰਸ਼ਾਂ ਨੇ ਸੰਗਤਾਂ ਨੂੰ ਆਪਣਾ ਆਸ਼ੀਰਵਾਦ ਦਿੱਤਾ । ਸਟੇਜ ਦੀ ਜ਼ਿੰਮੇਵਾਰੀ ਬਾਬਾ ਸਤਨਾਮ ਸਿੰਘ ਮਜਾਰੀ ਵਾਲਿਆਂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ। ਸੰਤ ਸਮਾਗਮ ’ਚ ਵੱਖ-ਵੱਖ ਧਾਰਮਿਕ ਅਸਥਾਨਾਂ ਤੋਂ ਸੰਤ ਮਹਾਂਪੁਰਸ਼ ਜਿਨ੍ਹਾਂ ’ਚ ਸੰਤ ਸਚਿੰਦਾ ਨੰਦ ਤਾਜਪੁਰ, ਮਹੰਤ ਪੰਡਿਤ ਗਿਆਨ ਦੇਵ ਨਿਰਮਲ ਅਖਾੜਾ ਪੰਚਾਇਤੀ ਹਰਿਦੁਆਰ, ਮੰਡਲੇਸ਼ਵਰ ਸੰਤ ਬਾਬਾ ਬਲਵਿੰਦਰ ਸਿੰਘ ਵਿਰਕਤ ਮੰਡਲੀ ਹਰਿਦੁਆਰ, ਸੁਆਮੀ ਰਿਸ਼ੀਰਾਜ ਸ਼ਾਸਤਰੀ ਨਵਾਂਸ਼ਹਿਰ, ਸੁਆਮੀ ਮਨਸਾ ਦਾਸ ਧਰਮਪੁਰ, ਸੰਤ ਪ੍ਰਸ਼ੋਤਮਾ ਨੰਦ ਹੁਸ਼ਿਆਰਪੁਰ, ਪੰਡਿਤ ਨੀਲ ਕੰਠ ਟਿੱਬਾ, ਚੰਦਰ ਪ੍ਰਧਾਨ ਪ੍ਰਬੰਧਕ ਕਮੇਟੀ ਟਾਹਲੀ ਸਾਹਿਬ, ਸੰਤ ਕੁੰਦਨ ਮੁਨੀ ਮੀਰਪੁਰ ਲੱਖਾ, ਸੰਤ ਚਰਨ ਦਾਸ ਕੰਗਮਾਈ, ਸੰਤ ਸ਼ਰਨ ਦਾਸ ਨੌਸ਼ਹਿਰਾ, ਸੰਤ ਸਤਨਾਮ ਦਾਸ ਖੁੱਡੀ ਕਲਾਂ, ਸੰਤ ਸੇਵਾ ਦਾਸ, ਸੰਤ ਸਤਨਾਮ ਸਿੰਘ ਮਜਾਰੀ, ਸੁਆਮੀ ਪ੍ਰੇਮਾ ਨੰਦ ਲੱਖਪੁਰ, ਗੁਲਜ਼ਾਰ ਦਾਸ ਘਟਾਰੋਂ, ਸੰਤ ਬਲਬੀਰ ਦਾਸ ਅਲਾਵਲ ਪੁਰ, ਜਥੇਦਾਰ ਗੁਰਨਾਮ ਸਿੰਘ ਬੰਗਾ, ਸੰਤ ਪਿਆਰੇ ਲਾਲ ਡੇਰਾ ਪ੍ਰੇਮੀਆਂ ਬੰਗਾ, ਸੰਤ ਰਾਮਾ ਨੰਦ ਕਲਾਮ, ਸੁਆਮੀ ਮਾਤਾ ਆਨੰਦਗਿਰੀ ਨਵਾਂਸ਼ਹਿਰ, ਸੰਤ ਨਛੱਤਰ ਸਿੰਘ ਮੀਰਪੁਰ ਲੱਖਾ, ਸੰਤ ਅਮਰੀਕ ਦਾਸ ਜਗਤਪੁਰ, ਸੰਤ ਰੇਸ਼ਮ ਸਿੰਘ ਥਾਣਾ ਬੰਗਾ, ਸੰਤ ਅਸ਼ੋਕ ਸ਼ਾਹ, ਬੀਬੀ ਗੁਰਿੰਦਰ ਕੌਰ ਬਾਹੋਵਾਲ ਆਦਿ ਨੇ ਪਹੁੰਚ ਕੇ ਸੰਗਤਾਂ ਨੂੰ ਆਪਣਾ ਆਸ਼ੀਰਵਾਦ ਦਿੰਦਿਆਂ ਆਪਣੇ ਅਨਮੋਲ ਬਚਨਾਂ ਰਾਹੀਂ ਨਿਹਾਲ ਕੀਤਾ। ਇਸ ਮੌਕੇ ‘ਤੇ ਮੇਵਾ ਸਿੰਘ ਸਾਬਕਾ ਸਰਪੰਚ, ਰਘਵੀਰ ਸਿੰਘ ਸਾਬਕਾ ਸਰਪੰਚ, ਅਮਰਜੀਤ ਸਿੰਘ ਚਾਹਲ, ਪਰਮਜੀਤ ਸਿੰਘ, ਪ੍ਰਿਥੀਪਾਲ ਸਿੰਘ ਮੰਡੇਰ, ਸਰਬਜੀਤ ਸਿੰਘ ਰਾਣਾ, ਸੁਖਵਿੰਦਰ ਸਿੰਘ ਚਾਹਲ, ਸੁਖਚਰਨ ਸਿੰਘ ਜੌਹਲ, ਸੁਖਦੀਪ ਸਿੰਘ ਸੁੱਖਾ, ਪ੍ਰਦੀਪ ਸਿੰਘ, ਹਰਜਾਪ ਸਿੰਘ ਖਾਲਸਾ, ਹਰਮੇਸ਼ ਸਿੰਘ, ਮਾਸਟਰ ਬਲਵਿੰਦਰ ਸਿੰਘ, ਸੁਖਦੇਵ ਸਿੰਘ ਭਿੰਦਾ, ਦਲਜੀਤ ਸਿੰਘ ਢੇਸੀ, ਮੰਗਲ ਸਿੰਘ ਠੇਕੇਦਾਰ, ਸੁਖਦੇਵ ਸਿੰਘ ਸੁੱਖਾ, ਬਲਿਹਾਰ ਸਿੰਘ, ਜੋਰਾਵਰ ਸਿੰਘ, ਬਹਾਦਰ ਸਿੰਘ ਵਾਦੀ, ਨਿਰਮਲ ਰਾਮ, ਰੇਸ਼ਮ ਸਿੰਘ ਆਦਿ ਸਮੂਹ ਇਲਾਕਾ ਨਿਵਾਸੀ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਾਗਰਣ ਸਮਰਾਟ ਫਿਰੋਜ਼ ਖਾਨ ਤੇ ਸ਼ਾਲੂ ਨਾਰੰਗ ਦੀਆਂ ਭੇਟਾਂ ’ਤੇ ਝੂਮੇ ਸ਼ਰਧਾਲੂ ਅਗਲੀ ਖ਼ਬਰ ਮਾਤਾ ਦੀਆਂ ਭੇਟਾਂ ਨਾਲ ਦੇਰ ਰਾਤ ਤੱਕ ਗੂੰਜਿਆ ਰਘੂਨਾਥ ਮੰਦਰ
Ad Position 24