ਬੰਗਾ ਅਤੇ ਕਾਂਗਰਸ ਨਾਲ ਮੇਰਾ 37 ਸਾਲ ਦਾ ਨਾਤਾ -ਡਾ. ਬਖਸ਼ੀਸ਼ ਸਿੰਘ
ਬੰਗਾ, 16 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਵਿਧਾਨ ਸਭਾ ਹਲਕਾ ਬੰਗਾ ਅਤੇ ਕਾਂਗਰਸ ਪਾਰਟੀ ਨਾਲ ਮੇਰਾ 37 ਸਾਲ ਦਾ ਨਾਤਾ ਹੈ, ਇਹ ਨਾਤਾ ਮੈਂ ਸਦਾ ਦਿਲੋਂ ਨਿਭਾਇਆ ਹੈ, ਕਿਸੇ ਕਿਸਮ ਦਾ ਨਿੱਜਵਾਦ ਨਹੀਂ ਪੁਗਾਇਆ। ਇਹ ਪ੍ਰਗਟਾਵਾ ਇੱਥੋਂ ਦੇ ਸੀਨੀਅਰ ਕਾਂਗਰਸ ਆਗੂ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਐਸ.
ਬੰਗਾ, 16 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਵਿਧਾਨ ਸਭਾ ਹਲਕਾ ਬੰਗਾ ਅਤੇ ਕਾਂਗਰਸ ਪਾਰਟੀ ਨਾਲ ਮੇਰਾ 37 ਸਾਲ ਦਾ ਨਾਤਾ ਹੈ, ਇਹ ਨਾਤਾ ਮੈਂ ਸਦਾ ਦਿਲੋਂ ਨਿਭਾਇਆ ਹੈ, ਕਿਸੇ ਕਿਸਮ ਦਾ ਨਿੱਜਵਾਦ ਨਹੀਂ ਪੁਗਾਇਆ। ਇਹ ਪ੍ਰਗਟਾਵਾ ਇੱਥੋਂ ਦੇ ਸੀਨੀਅਰ ਕਾਂਗਰਸ ਆਗੂ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਐਸ.ਸੀ ਵਿਭਾਗ ਦੇ ਸੂਬਾਈ ਨੁਮਾਇੰਦੇ ਡਾ. ਬਖਸ਼ੀਸ਼ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਨਾਤਾ ਨਿਭਾਉਂਦਿਆਂ ਬੰਗਾ ਹਲਕੇ ਤੋਂ ਕਾਂਗਰਸ ਦੀ ਜਿੱਤ ਨੂੰ ਹੀ ਸਨਮੁੱਖ ਰੱਖ ਕੇ ਸਦਾ ਜ਼ਮੀਨੀ ਪੱਧਰ ’ਤੇ ਮਿਹਨਤ ਕੀਤੀ ਹੈ ਅਤੇ ਉਹ ਚਾਹੁੰਦੇ ਹਨ ਇੱਥੋਂ ਕਾਂਗਰਸੀ ਵਿਧਾਇਕ ਦੇ ਰੂਪ ਵਿੱਚ ਬੰਗਾ ਹਲਕੇ ਨੂੰ ਨਮੂਨੇ ਦਾ ਸ਼ਹਿਰ ਸਥਾਪਿਤ ਕੀਤਾ ਜਾਵੇ। ਉਨ੍ਹਾਂ ਹਲਕਾ ਵਾਸੀਆਂ ਨੂੰ ਇਸ ਸੱਚਾਈ ਦੇ ਆਧਾਰ ’ਤੇ ਸਾਥ ਦੇਣ ਦੀ ਪੁਰਜ਼ੋਰ ਅਪੀਲ ਕੀਤੀ ਹੈ। ਡਾ. ਬਖਸ਼ੀਸ਼ ਸਿੰਘ ਨੂੰ ਬੰਗਾ ਹਲਕੇ ਤੋਂ ਕਾਂਗਰਸ ਦੀ ਟਿਕਟ ਦੀ ਦਾਅਵੇਦਾਰੀ ਸਬੰਧੀ ਪੁੱਛੇ ਸਵਾਲ ’ਚ ਉਨ੍ਹਾਂ ਕਿਹਾ ਕਿ ਉਹ ਪਾਰਟੀ ਹਾਈਕਮਾਨ ਨਾਲ ਨਿਰੰਤਰ ਸੰਪਰਕ ’ਚ ਹਨ ਅਤੇ ਉਨ੍ਹਾਂ ਨੇ ਆਪਣੀ ਹੁਣ ਤੱਕ ਦੀ ਕਾਰਗੁਜ਼ਾਰੀ ਸਬੰਧੀ ਸਮੂਹ ਦਸਤਾਵੇਜ਼ ਪਾਰਟੀ ਹਾਈਕਮਾਨ ਕੋਲ ਦਰਜ ਕਰਵਾਏ ਹਨ। ਉਹਨਾਂ ਕਿਹਾ ਕਿ ਉ ਹਨਾਂ ਨੂੰ ਮੈਰਿਟ ਦੇ ਆਧਾਰ ’ਤੇ ਫੈਸਲਾ ਆਉਣ ਦੀ ਪੂਰਨ ਉਮੀਦ ਹੈ।