ਅਮਰਦੀਪ ਕਾਲਜ ਮੁਕੰਦਪੁਰ ਵਿਖੇ ਮੁੱਖ ਮਹਿਮਾਨ ਦਾ ਸਨਮਾਨ ਕਰਦੇ ਕਾਲਜ ਪ੍ਰਬੰਧਕ।
ਅਮਰਦੀਪ ਕਾਲਜ ਵਿਖੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ 450 ਸਾਲਾ ਸਥਾਪਨਾ ਦਿਵਸ ’ਤੇ ਲੈਕਚਰ ਕਰਵਾਇਆ
ਮੁਕੰਦਪੁਰ, 13 ਨਵੰਬਰ (ਅਮਰੀਕ ਸਿੰਘ ਢੀਂਡਸਾ)-ਅਮਰਦੀਪ ਸਿੰਘ ਸ਼ੇਰਗਿੱਲ ਮੁਕੰਦਪੁਰ ਕਾਲਜ ਵਿਖੇ ‘ਸ੍ਰੀ ਅੰਮ੍ਰਿਤਸਰ ਸਾਹਿਬ ਦੇ 450 ਸਾਲਾ ਸਥਾਪਨਾ ਦਿਵਸ’ ਸਬੰਧੀ ਕਰਵਾਏ ਜਾ ਰਹੇ ਲੈਕਚਰਾਂ ਦੀ ਲੜੀ ਤਹਿਤ ਗੋਇੰਦਵਾਲ-ਮਾਓ ਸਾਹਿਬ-ਬਿਲਗਾ ਕੌਰੀਡੋਰ ਦੀ ਇਤਿਹਾਸਕ ਮਹੱਤਤਾ ਸਬੰਧੀ ਡਾ. ਜੁਗਜੀਤ ਸਿੰਘ ਸੰਘੇੜਾ ਦਾ ਇੱਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ।
ਮੁਕੰਦਪੁਰ, 13 ਨਵੰਬਰ (ਅਮਰੀਕ ਸਿੰਘ ਢੀਂਡਸਾ)-ਅਮਰਦੀਪ ਸਿੰਘ ਸ਼ੇਰਗਿੱਲ ਮੁਕੰਦਪੁਰ ਕਾਲਜ ਵਿਖੇ ‘ਸ੍ਰੀ ਅੰਮ੍ਰਿਤਸਰ ਸਾਹਿਬ ਦੇ 450 ਸਾਲਾ ਸਥਾਪਨਾ ਦਿਵਸ’ ਸਬੰਧੀ ਕਰਵਾਏ ਜਾ ਰਹੇ ਲੈਕਚਰਾਂ ਦੀ ਲੜੀ ਤਹਿਤ ਗੋਇੰਦਵਾਲ-ਮਾਓ ਸਾਹਿਬ-ਬਿਲਗਾ ਕੌਰੀਡੋਰ ਦੀ ਇਤਿਹਾਸਕ ਮਹੱਤਤਾ ਸਬੰਧੀ ਡਾ. ਜੁਗਜੀਤ ਸਿੰਘ ਸੰਘੇੜਾ ਦਾ ਇੱਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਸ. ਮਨਜੀਤ ਸਿੰਘ ਨੇ ਆਏ ਹੋਏ ਵਿਦਵਾਨ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆਂ ਆਖਿਆ। ਡਾ. ਜੁਗਜੀਤ ਸਿੰਘ ਸਮੇਂ-ਸਮੇਂ ’ਤੇ ਅਮਰਦੀਪ ਕਾਲਜ ਵਿੱਚ ਆਪਣੀ ਹਾਜ਼ਰੀ ਲਗਾਉਂਦੇ ਰਹਿੰਦੇ ਹਨ। ਇਹ ਵਿਸ਼ੇਸ਼ ਲੈਕਚਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਨਾਲ ਸਬੰਧਤ ਸੀ। ਡਾ. ਜੁਗਜੀਤ ਸਿੰਘ ਨੇ ਦੱਸਿਆ ਕਿ ਬਿਲਗਾ ਪਿੰਡ ਦਾ ਤੇ ਮਾਓ ਸਾਹਿਬ ਗੁਰਦੁਆਰੇ ਦਾ ਸਿੱਖ ਇਤਿਹਾਸ ਨਾਲ ਬਹੁਤ ਗੂੜਾ ਸਬੰਧ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ ਪੁਰਬ ਮਾਓ ਸਾਹਿਬ ਦੀ ਪਵਿੱਤਰ ਧਰਤੀ ’ਤੇ ਹੋਇਆ ਸੀ। ਡਾ. ਜੁਗਜੀਤ ਸਿੰਘ ਅਨੁਸਾਰ ਗੁਰੂ ਜੀ ਦੀ ਬਰਾਤ ਵਿੱਚ ਹਰ ਧਰਮ ਨਾਲ ਸਬੰਧਤ ਸਾਧੂ ਸੰਤਾਂ ਨੇ ਸ਼ਿਰਕਤ ਕੀਤੀ। ਉਸ ਅਲੌਕਿਕ ਨਜ਼ਾਰੇ ਦਾ ਇਤਿਹਾਸਕ ਮਹੱਤਵ ਹੈ। ਜਿਸਦੇ ਵੱਖ-ਵੱਖ ਪਹਿਲੂਆਂ ਦਾ ਜ਼ਿਕਰ ਉਨ੍ਹਾਂ ਨੇ ਆਪਣੀ ਦ੍ਰਿਸ਼ਟੀ ਤੋਂ ਕੀਤਾ। ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਇਤਿਹਾਸ ਨਾਲ ਜੁੜੇ ਰਹਿਣ ਦਾ ਸੁਨੇਹਾ ਵੀ ਦਿੱਤਾ। ਅੰਤ ਵਿੱਚ ਕਾਲਜ ਪ੍ਰਿੰਸੀਪਲ ਨੇ ਡਾ. ਜੁਗਜੀਤ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ’ਤੇ ਅਮਰਦੀਪ ਕਾਲਜ ਦੇ ਬਾਨੀ ਚੇਅਰਮੈਨ ਸ. ਗੁਰਚਰਨ ਸਿੰਘ ਸ਼ੇਗਰਿੱਲ, ਮੈਡਮ ਕਸ਼ਮੀਰ ਕੌਰ ਸੰਘੇੜਾ, ਡਾ. ਨਿਰਦੋਸ਼ ਕੌਰ, ਡਾ. ਮਨਦੀਪ ਕੌਰ, ਡਾ. ਬਲਜੀਤ ਸਿੰਘ, ਪ੍ਰੋ. ਆਰਿਫ਼ ਮੁਹੰਮਦ, ਪ੍ਰੋ. ਮਨਦੀਪ ਕੁਮਾਰ, ਪ੍ਰੋ. ਗੁਰਜੀਤ ਕੌਰ ਅਤੇ ਪ੍ਰੋ. ਦੀਪਕ ਚੌਟਾਲਾ ਹਾਜ਼ਰ ਸਨ। ਸਟੇਜ਼ ਦਾ ਸੰਚਾਲਨ ਪ੍ਰੋ. ਜਗਵਿੰਦਰ ਸਿੰਘ ਨੇ ਬਾਖ਼ੂਬੀ ਕੀਤਾ।