ਵਿਸ਼ਵਕਰਮਾ ਦਿਵਸ ਮੌਕੇ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਨੇ ਫੁੱਟਬਾਲ ਮੈਚ ਕਰਵਾਇਆ
ਨਵਾਂਸ਼ਹਿਰ, 12 ਨਵੰਬਰ (ਜਸਬੀਰ ਸਿੰਘ ਨੂਰਪੁਰ)-ਦੀਵਾਲੀ ਅਤੇ ਵਿਸ਼ਵਕਰਮਾ ਦਿਵਸ ਮੌਕੇ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂ ਸ਼ਹਿਰ ਨੇ ਪ੍ਰਧਾਨ ਅਜੇ ਮਹਿਰਾ ਦੀ ਅਗਵਾਈ ਵਿੱਚ ਫੁੱਟਬਾਲ ਮੈਚ ਕਰਵਾਇਆ। ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਦੇ ਚੇਅਰਮੈਨ ਤਰਸੇਮ ਲਾਲ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਨੇ ਦੱਸਿਆ ਕਿ ਸਾਡੀ ਕਲੱਬ ਨੇ ਪਟਾਕਾ ਰਹਿਤ ਦੀਵਾਲੀ ਮਨਾਉਂਦੀਆਂ ਵਾਤਾਵਰਨ ਨੂੰ ਸਾਫ ਰੱਖਣ ਲਈ ਆਪਣਾ ਸਹਿਯੋਗ ਦਿੰਦਿਆਂ ਦੀਵਾਲੀ ਤੇ ਵਿਸ਼ਵਕਰਮਾ ਦਿਵਸ ਮੌਕੇ ਖੇਡਾਂ ਵੱਲ ਪ੍ਰੇਰਿਤ ਕਰਦਿਆਂ ਫੁੱਟਬਾਲ ਮੈਚ ਕਰਵਾਇਆ।
ਰ
ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਦੇ ਮੈਂਬਰ ਮੈਚ ਉਪਰੰਤ ਗੱਲਬਾਤ ਸਮੇਂ।
13-11-2026
ਨਵਾਂਸ਼ਹਿਰ, 12 ਨਵੰਬਰ (ਜਸਬੀਰ ਸਿੰਘ ਨੂਰਪੁਰ)-ਦੀਵਾਲੀ ਅਤੇ ਵਿਸ਼ਵਕਰਮਾ ਦਿਵਸ ਮੌਕੇ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂ ਸ਼ਹਿਰ ਨੇ ਪ੍ਰਧਾਨ ਅਜੇ ਮਹਿਰਾ ਦੀ ਅਗਵਾਈ ਵਿੱਚ ਫੁੱਟਬਾਲ ਮੈਚ ਕਰਵਾਇਆ। ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਦੇ ਚੇਅਰਮੈਨ ਤਰਸੇਮ ਲਾਲ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਨੇ ਦੱਸਿਆ ਕਿ ਸਾਡੀ ਕਲੱਬ ਨੇ ਪਟਾਕਾ ਰਹਿਤ ਦੀਵਾਲੀ ਮਨਾਉਂਦੀਆਂ ਵਾਤਾਵਰਨ ਨੂੰ ਸਾਫ ਰੱਖਣ ਲਈ ਆਪਣਾ ਸਹਿਯੋਗ ਦਿੰਦਿਆਂ ਦੀਵਾਲੀ ਤੇ ਵਿਸ਼ਵਕਰਮਾ ਦਿਵਸ ਮੌਕੇ ਖੇਡਾਂ ਵੱਲ ਪ੍ਰੇਰਿਤ ਕਰਦਿਆਂ ਫੁੱਟਬਾਲ ਮੈਚ ਕਰਵਾਇਆ। ਇਹ ਮੈਚ ਅਵਤਾਰ ਸਿੰਘ ਵਾਈਸ ਪ੍ਰਧਾਨ ਅਤੇ ਅਜੇ ਮਹਿਰਾ ਪ੍ਰਧਾਨ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਇਸ ਮੈਚ ਦੇ ਪਹਿਲੇ ਹਾਫ ਵਿੱਚ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਦੇ ਵਾਈਸ ਪ੍ਰਧਾਨ ਅਵਤਾਰ ਸਿੰਘ ਦੀ ਟੀਮ ਦੇ ਖਿਡਾਰੀਆਂ ਗੁਰਜੋਤ ਬਾਜਵਾ, ਗੁਰਦੀਪ ਭੱਟੀ, ਵਰਿੰਦਰ ਸਿੰਘ, ਮੰਜੂ ਬਾਲੀ, ਸ਼ੰਕਰ, ਜਸਕਰਨ ਸਿੰਘ, ਮੋਹਿਤ ਕਟਾਰੀਆ ਤੇ ਹੋਰ ਖਿਡਾਰੀਆਂ ਨੇ ਬਾਲ ਬਣਾਉਂਦੇ ਹੋਏ ਇਕ ਬਾਲ ਮੋਹੀ ਨੂੰ ਪਾਇਆ ਤੇ ਉਸ ਵਲੋਂ ਬਹੁਤ ਹੀ ਵਧੀਆ ਸ਼ੂਟਿੰਗ ਕਰਦਿਆਂ ਗੋਲ ਕੀਤਾ ਗਿਆ। ਦੂਸਰੇ ਹਾਂਫ ਵਿੱਚ ਪ੍ਰਧਾਨ ਅਜੇ ਮਹਿਰਾ ਦੀ ਟੀਮ ਦੇ ਖਿਡਾਰੀਆਂ ਹਰਸ਼ ਨੇਰੀ, ਰਾਹੁਲ ਚੋਪੜਾ, ਤਰਸੇਮ ਲਾਲ, ਰੋਬਿਨ, ਆਯੂਸ਼ ਗੰਗੜ,ਵਿਕਰਮ, ਦੀਪਾ ਗੜ੍ਹਸ਼ੰਕਰ ਤੇ ਹੋਰ ਖਿਡਾਰੀਆਂ ਨੇ ਬਾਲ ਬਣਾਉਂਦੇ ਹੋਏ ਇਕ ਬਾਲ ਅਜੇ ਮਹਿਰਾ ਨੂੰ ਪਾਇਆ ਤੇ ਉਸ ਨੇ ਕੈਪਟਣੀ ਗੋਲ ਕਰਦੇ ਹੋਏ ਮੈਚ ਬਰਾਬਰੀ ਤੇ ਲੈ ਆਂਦਾ। ਇਸ ਤਰ੍ਹਾਂ ਇਹ ਮੈਚ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਨਵਾਂਸ਼ਹਿਰ ਦੇ ਪ੍ਰਧਾਨ ਅਜੇ ਮਹਿਰਾ ਤੇ ਵਾਈਸ ਪ੍ਰਧਾਨ ਅਵਤਾਰ ਸਿੰਘ ਦੀਆਂ ਟੀਮਾਂ ਵਿਚਕਾਰ ਬਰਾਬਰ ਰਿਹਾ। ਪ੍ਰਧਾਨ ਅਜੇ ਮਹਿਰਾ ਤੇ ਤਰਸੇਮ ਲਾਲ ਨੇ ਦੱਸਿਆ ਕਿ ਖੁਸ਼ੀ ਦਾ ਕੋਈ ਵੀ ਤਿਉਹਾਰ ਜਾ ਜਨਮ ਦਿਨ ਫੁੱਟਬਾਲ ਮੈਚ ਕਰਵਾ ਕੇ ਮਨਾਇਆ ਜਾਂਦਾ ਹੈ ਤਾਂ ਜੋ ਸਾਡੀ ਨਵੀਂ ਪੀੜ੍ਹੀ ਗਰਾਊਂਡਾਂ ਨਾਲ ਜੁੜ ਕੇ ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਨੂੰ ਅਸਲ ਵਿੱਚ ਸਾਰਥਕ ਕਰ ਸਕੇ।