12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਬਲਾਚੌਰ ਦੀ ਧਰਤੀ ਦੇ 3 ਸਿਆਸੀ ਤੀਰ , ਨਿਸ਼ਾਨੇ ਵੱਖ - ਵੱਖ ਵਿਧਾਨ ਸਭਾ ਹਲਕੇ ਰੌੜੀ, ਪੋਜੇਵਾਲ ਤੇ ਗੜ੍ਹੀ ਦੇ ਆਗੂ ਪੰਜਾਬ ਦੇ 3 ਹਲਕਿਆਂ ’ਚ ਅਜ਼ਮਾਉਣਗੇ ਕਿਸਮਤ

ਜਾਡਲਾ, 12 ਨਵੰਬਰ (ਹਰਕੰਵਲ ਸਿੰਘ ਕੌਲਗੜ੍ਹ)-ਪੰਜਾਬ ਦੀ ਸਿਆਸਤ ’ਚ ਕਈ ਵਾਰ ਇੱਕ ਹਲਕੇ ਦੀ ਚਰਚਾ ਉਸ ਦੀਆਂ ਆਪਣੀਆਂ ਚੋਣ ਸਰਗਰਮੀਆਂ ਕਰਕੇ ਨਹੀਂ, ਸਗੋਂ ਉੱਥੋਂ ਨਿਕਲੇ ਸਿਆਸੀ ਚਿਹਰਿਆਂ ਕਰਕੇ ਦੂਜੇ ਹਲਕਿਆਂ ਤੱਕ ਪਹੁੰਚ ਜਾਂਦੀ ਹੈ। ਇਸ ਵਾਰ ਬਲਾਚੌਰ ਵਿਧਾਨ ਸਭਾ ਹਲਕਾ ਵੀ ਅਜਿਹੇ ਹੀ ਦਿਲਚਸਪ ਸਿਆਸੀ ਦ੍ਰਿਸ਼ ਕਾਰਨ ਚਰਚਾ ਵਿੱਚ ਹੈ।

Ad Position 21
No active advertisement
ਜੈ ਕਿਸ਼ਨ ਸਿੰਘ ਰੌੜੀ, ਮੈਡਮ ਸੰਤੋਸ਼ ਕਟਾਰੀਆ, ਜਸਵੀਰ ਸਿੰਘ ਗੜ੍ਹੀ। 2027 ਵਿਧਾਨ ਸਭਾ ਦੀਆਂ ਚੋਣਾਂ ’ ਚ ਪੰਜਾਬ ਦੀ ਸਿਆਸੀ ਤਸਵੀਰ ਬਦਲਣ ਲਈ ਭਾਜਪਾ ਸਰਕਾਰ ਬਣਾਉਣੀ ਬੇਹੱਦ ਜ਼ਰੂਰੀ : ਬਾਗੋਵਾਲ 13-11-2026
ਜਾਡਲਾ, 12 ਨਵੰਬਰ (ਹਰਕੰਵਲ ਸਿੰਘ ਕੌਲਗੜ੍ਹ)-ਪੰਜਾਬ ਦੀ ਸਿਆਸਤ ’ਚ ਕਈ ਵਾਰ ਇੱਕ ਹਲਕੇ ਦੀ ਚਰਚਾ ਉਸ ਦੀਆਂ ਆਪਣੀਆਂ ਚੋਣ ਸਰਗਰਮੀਆਂ ਕਰਕੇ ਨਹੀਂ, ਸਗੋਂ ਉੱਥੋਂ ਨਿਕਲੇ ਸਿਆਸੀ ਚਿਹਰਿਆਂ ਕਰਕੇ ਦੂਜੇ ਹਲਕਿਆਂ ਤੱਕ ਪਹੁੰਚ ਜਾਂਦੀ ਹੈ। ਇਸ ਵਾਰ ਬਲਾਚੌਰ ਵਿਧਾਨ ਸਭਾ ਹਲਕਾ ਵੀ ਅਜਿਹੇ ਹੀ ਦਿਲਚਸਪ ਸਿਆਸੀ ਦ੍ਰਿਸ਼ ਕਾਰਨ ਚਰਚਾ ਵਿੱਚ ਹੈ। ਇੱਥੋਂ ਦੀ ਧਰਤੀ ਨਾਲ ਜੁੜੇ ਤਿੰਨ ਆਗੂ ਪੰਜਾਬ ਦੇ ਤਿੰਨ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਇੱਕੋ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਨਿੱਤਰਨਗੇ। ਇਸ ਸਿਆਸੀ ਤਸਵੀਰ ਵਿੱਚ ਪਹਿਲਾ ਚਿਹਰਾ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੌੜੀ ਦਾ ਹੈ, ਜਿਨ੍ਹਾਂ ਦਾ ਪਿਛੋਕੜ ਪੋਜੇਵਾਲ ਨੇੜਲੇ ਪਿੰਡ ਰੌੜੀ ਨਾਲ ਜੁੜਿਆ ਹੈ, ਉਹ ਗੜ੍ਹਸ਼ੰਕਰ ਹਲਕੇ ਤੋਂ ਚੋਣ ਲੜਨਗੇ। ਦੂਜਾ ਚਿਹਰਾ ਬਲਾਚੌਰ ਦੀ ਮੌਜੂਦਾ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆ ਦਾ ਹੈ, ਜੋ ਪੋਜੇਵਾਲ ਨਾਲ ਸਬੰਧਤ ਹਨ ਅਤੇ ਆਪਣੇ ਹੀ ਹਲਕੇ ਤੋਂ ਮੁੜ ਚੋਣ ਮੈਦਾਨ ਵਿੱਚ ਉਤਰਨਗੇ। ਤੀਜਾ ਨਾਮ ਪਿੰਡ ਗੜ੍ਹੀ ਦੇ ਜਸਵੀਰ ਸਿੰਘ ਗੜ੍ਹੀ ਦਾ ਹੈ, ਜੋ ਪੰਜਾਬ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਹਿ ਚੁੱਕੇ ਹਨ ਅਤੇ ਚਮਕੌਰ ਸਾਹਿਬ ਹਲਕੇ ਤੋਂ ਚੋਣ ਲੜਨਗੇ। ਦਿਲਚਸਪ ਪਹਿਲੂ ਇਹ ਹੈ ਕਿ ਤਿੰਨਾਂ ਆਗੂਆਂ ਦੇ ਪਿੰਡਾਂ ਦੀ ਭੂਗੋਲਿਕ ਸਾਂਝ ਬਲਾਚੌਰ ਹਲਕੇ ਨਾਲ ਹੈ, ਪਰ ਸਿਆਸੀ ਮੈਦਾਨ ਤਿੰਨਾਂ ਦੇ ਵੱਖਰੇ ਹਨ। ਇੱਕ ਗੜ੍ਹਸ਼ੰਕਰ ਵਿੱਚ, ਦੂਜੀ ਬਲਾਚੌਰ ਵਿੱਚ ਅਤੇ ਤੀਜਾ ਚਮਕੌਰ ਸਾਹਿਬ ਵਿੱਚ ਵੋਟਰਾਂ ਦੀ ਕਚਹਿਰੀ ਵਿੱਚ ਆਪਣੀ ਸਿਆਸੀ ਪਰਖ ਕਰਵਾਏਗਾ। ਇਸ ਘਟਨਾਕ੍ਰਮ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ ਕੀ ਬਲਾਚੌਰ ਦੀ ਸਿਆਸੀ ਮਿੱਟੀ ਵਿੱਚੋਂ ਨਿਕਲੇ ਇਹ ਤਿੰਨੋਂ ਚਿਹਰੇ ਆਪਣੇ-ਆਪਣੇ ਹਲਕਿਆਂ ਵਿੱਚ ਜਿੱਤ ਦਾ ਇਤਿਹਾਸ ਸਿਰਜ ਸਕਣਗੇ। ਕੀ ਤਿੰਨਾਂ ਦੀ ਕਾਮਯਾਬੀ ਨਾਲ ਬਲਾਚੌਰ ਦਾ ਨਾਮ ਸੂਬੇ ਦੀ ਸਿਆਸਤ ਵਿੱਚ ਹੋਰ ਉੱਚਾ ਹੋਵੇਗਾ। ਫਿਲਹਾਲ ਤਿੰਨ ਹਲਕੇ, ਤਿੰਨ ਉਮੀਦਵਾਰ ਅਤੇ ਇੱਕੋ ਪਾਰਟੀ ਦਾ ਇਹ ਸਿਆਸੀ ਸਮੀਕਰਨ ਚੋਣਾਂ ਤੋਂ ਪਹਿਲਾਂ ਹੀ ਖਿੱਚ ਦਾ ਕੇਂਦਰ ਬਣ ਗਿਆ ਹੈ। ਪਰ ਸਿਆਸਤ ਵਿੱਚ ਪਿੰਡ ਦੀ ਪਛਾਣ ਅਤੇ ਪਾਰਟੀ ਦੀ ਟਿਕਟ ਨਾਲੋਂ ਵੱਡੀ ਪਰਖ ਵੋਟਰਾਂ ਦੀ ਮੋਹਰ ਹੁੰਦੀ ਹੈ। ਤਿੰਨਾਂ ਦੇ ਸਿਆਸੀ ਭਵਿੱਖ ਦਾ ਫ਼ੈਸਲਾ ਵੀ ਆਖ਼ਰਕਾਰ ਜਨਤਾ ਦੀ ਅਦਾਲਤ ਹੀ ਕਰੇਗੀ।
Ad Position 22
No active advertisement
ਪਿਛਲੀ ਖ਼ਬਰ ਬਾਬਾ ਵਿਸ਼ਵਕਰਮਾ ਦਾ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਡੀ . ਆਈ . ਜੀ . ਜਲੰਧਰ ਰੇਂਜ ਵਲੋਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਚੌਕਸੀ ਵਧਾਉਣ ਦੇ ਨਿਰਦੇਸ਼
Ad Position 24