ਨਵਾਂਸ਼ਹਿਰ ਹਲਕੇ ਦੇ ਪਿੰਡਾਂ ’ ਚ ਬਣਾਏ ਜਾ ਰਹੇ ਸਟੇਡੀਅਮਾਂ ਦੀ ਕੀਤੀ ਜਾਵੇ ਘਪਲਾ ਜਾਂਚ - ਨਿਸ਼ਾਨਬੀਰ ਸਿੰਘ 28 ਪਿੰਡਾਂ ਦੀਆਂ ਪੰਚਾਇਤਾਂ ਨੇ ਉਠਾਏ ਸਵਾਲ
ਨਵਾਂਸ਼ਹਿਰ, 10 ਨਵੰਬਰ (ਜਸਬੀਰ ਸਿੰਘ ਨੂਰਪੁਰ, ਹਰਮਿੰਦਰ ਸਿੰਘ ਪਿੰਟੂ)-ਨਵਾਂਸ਼ਹਿਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨਿਸ਼ਾਨਬੀਰ ਸਿੰਘ ਨੇ ਮੀਟਿੰਗ ਕਰਦਿਆਂ ਆਖਿਆ ਕਿ ਵੱਖ-ਵੱਖ ਪਿੰਡਾਂ ‘ਚ ਬਣਾਏ ਜਾ ਰਹੇ ਸਟੇਡੀਅਮਾਂ ‘ਤੇ ਪੰਜਾਬ ਸਰਕਾਰ ਵੱਲੋਂ ਜੋ ਰਾਸ਼ੀ ਖਰਚੀ ਜਾ ਰਹੀ ਹੈ ਇਸ ਸਬੰਧੀ ਪਿੰਡਾਂ ਦੇ ਸਰਪੰਚਾਂ ਨੂੰ ਕੋਈ ਵੀ ਭਰੋਸੇ ਵਿੱਚ ਨਹੀਂ ਲਿਆ ਜਾ ਰਿਹਾ। ਉਹਨਾਂ ਆਖਿਆ ਕਿ ਜਿਸ ਵੀ ਠੇਕੇਦਾਰ ਨੂੰ ਇਸ ਦਾ ਕੰਮ ਸੌਂਪਿਆ ਗਿਆ ਹੈ, ਉਸ ਵੱਲੋਂ ਕੋਈ ਵੀ ਹਿਸਾਬ-ਕਿਤਾਬ ਨਹੀਂ ਦਿੱਤਾ ਜਾ ਰਿਹਾ।
ਨ
ਨਵਾਂਸ਼ਹਿਰ ਵਿਖੇ ਗੱਲਬਾਤ ਕਰਦੇ ਹੋਏ ਅਕਾਲੀ ਆਗੂ ਨਿਸ਼ਾਨਬੀਰ ਸਿੰਘ ਨਾਲ ਪਿੰਡਾਂ ਦੇ ਸਰਪੰਚ ਅਤੇ ਹੋਰ। ਤਸਵੀਰ : ਜਸਬੀਰ ਸਿੰਘ ਨੂਰਪੁਰ
11-11-2026
ਨਵਾਂਸ਼ਹਿਰ, 10 ਨਵੰਬਰ (ਜਸਬੀਰ ਸਿੰਘ ਨੂਰਪੁਰ, ਹਰਮਿੰਦਰ ਸਿੰਘ ਪਿੰਟੂ)-ਨਵਾਂਸ਼ਹਿਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨਿਸ਼ਾਨਬੀਰ ਸਿੰਘ ਨੇ ਮੀਟਿੰਗ ਕਰਦਿਆਂ ਆਖਿਆ ਕਿ ਵੱਖ-ਵੱਖ ਪਿੰਡਾਂ ‘ਚ ਬਣਾਏ ਜਾ ਰਹੇ ਸਟੇਡੀਅਮਾਂ ‘ਤੇ ਪੰਜਾਬ ਸਰਕਾਰ ਵੱਲੋਂ ਜੋ ਰਾਸ਼ੀ ਖਰਚੀ ਜਾ ਰਹੀ ਹੈ ਇਸ ਸਬੰਧੀ ਪਿੰਡਾਂ ਦੇ ਸਰਪੰਚਾਂ ਨੂੰ ਕੋਈ ਵੀ ਭਰੋਸੇ ਵਿੱਚ ਨਹੀਂ ਲਿਆ ਜਾ ਰਿਹਾ। ਉਹਨਾਂ ਆਖਿਆ ਕਿ ਜਿਸ ਵੀ ਠੇਕੇਦਾਰ ਨੂੰ ਇਸ ਦਾ ਕੰਮ ਸੌਂਪਿਆ ਗਿਆ ਹੈ, ਉਸ ਵੱਲੋਂ ਕੋਈ ਵੀ ਹਿਸਾਬ-ਕਿਤਾਬ ਨਹੀਂ ਦਿੱਤਾ ਜਾ ਰਿਹਾ। ਉਹਨਾਂ ਇਹ ਵੀ ਆਖਿਆ ਕਿ ਜਿਸ ਵੀ ਠੇਕੇਦਾਰ ਨੂੰ ਇਸ ਦਾ ਕੰਮ ਸੌਂਪਿਆ ਗਿਆ ਹੈ ਉਹ ਪਹਿਲਾਂ ਬਣੀਆਂ ਕੰਧਾਂ ‘ਤੇ ਹੀ ਲੇਪਾ-ਪੋਚੀ ਕਰਕੇ ਗਰਾਂਟਾਂ ਦੀ ਖਪਾਈ ਕਰ ਰਿਹਾ ਹੈ, ਇਸ ਦੀ ਜਾਂਚ ਸੀ.ਬੀ.ਆਈ ਨੂੰ ਕਰਨੀ ਚਾਹੀਦੀ ਹੈ। ਉਹਨਾਂ ਆਖਿਆ ਕਿ ਇਹਨਾਂ ਦਿੱਲੀ ਦੇ ਠੇਕਾਦਾਰਾਂ ਨੇ ਤਾਂ ਇਥੋਂ ਚਲੇ ਜਾਣਾ ਹੈ ਪਰ ਜਦੋਂ ਕੋਈ ਵੀ ਸਰਕਾਰ ਬਦਲੇਗੀ ਤਾਂ ਇਸ ਦਾ ਖਮਿਆਜਾ ਇਹਨਾਂ ਪੰਚਾਇਤਾਂ ਨੂੰ ਹੀ ਭੁਗਤਣਾ ਪਵੇਗਾ। ਉਹਨਾਂ ਪਿੰਡ ਜੱਬੋਵਾਲ, ਭੀਣ, ਉਸਮਾਨਪੁਰ ਦੀਆਂ ਉਦਾਹਰਨਾਂ ਦਿੰਦਿਆਂ ਆਖਿਆ ਕਿ ਕੁੱਝ ਸਟੇਡੀਅਮ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਬਣੇ ਹੋਏ ਹਨ ਅਤੇ ਉਹਨਾਂ ਦੇ ਨੀਹ ਪੱਥਰ ਵੀ ਸਰਵਣ ਸਿੰਘ ਫਲੌਰ ਸਾਬਕਾ ਮੰਤਰੀ ਵੱਲੋਂ ਰੱਖੇ ਗਏ ਹਨ। ਉਹਨਾਂ ਵੱਖ-ਵੱਖ ਪਿੰਡਾਂ ਦੀਆ ਤਸਵੀਰਾਂ ਅਤੇ ਵੀਡੀਓ ਪੇਸ਼ ਕਰਦਿਆਂ ਦੱਸਿਆ ਕਿ ਜੋ ਵੀ ਸਟੇਡੀਅਮ ਬਣਾਏ ਜਾ ਰਹੇ ਹਨ ਉਹਨਾਂ ਦੀ ਕਿਸੇ ਠੇਕੇਦਾਰ ਨੇ ਅਜੇ ਤੱਕ ਨੀਂਹ ਵੀ ਨਹੀਂ ਪੱਟੀ ਅਤੇ ਕੁੱਝ ਸਟੇਡੀਅਮਾਂ ‘ਚ ਟੋਏ ਪਾਏ ਹੋਏ ਹਨ। ਉਹਨਾਂ ਆਖਿਆ ਕਿ ਇੱਕ-ਇੱਕ ਸਟੇਡੀਅਮ ‘ਤੇ 15 ਤੋਂ 35 ਲੱਖ ਤੱਕ ਦਾ ਖਰਚਾ ਸ਼ੋ ਕੀਤਾ ਗਿਆ ਹੈ, ਜਦਕਿ ਉੱਥੇ 5 ਲੱਖ ਵੀ ਖਰਚ ਨਹੀਂ ਹੋਇਆ। ਇਸ ਸਬੰਧੀ ਕੋਈ ਵੀ ਅਧਿਕਾਰੀ ਸਪਸ਼ਟ ਜਵਾਬ ਨਹੀਂ ਦੇ ਰਿਹਾ। ਇਸ ਸਬੰਧੀ ਉਹਨਾਂ ਨੇ ਬੀ.ਡੀ.ਪੀ.ਓ, ਪੰਚਾਇਤ ਸਕੱਤਰਾਂ ਅਤੇ ਡੀ.ਡੀ.ਪੀ.ਓ ਅਤੇ ਸਰਕਾਰ ਦੇ ਅਧਿਕਾਰੀਆਂ ਤੋਂ ਵੀ ਜਵਾਬਦੇਹੀ ਕੀਤੀ ਪਰ ਕੋਈ ਵੀ ਸਪਸ਼ਟ ਜਵਾਬ ਨਹੀਂ ਦੇ ਸਕਿਆ। ਉਹਨਾਂ ਆਖਿਆ ਕਿ ਨਵਾਂਸ਼ਹਿਰ ‘ਚ 28 ਗਰਾਉਂਡਾਂ ਪਾਸ ਹੋਈਆਂ ਸਨ। ਆਰ.ਟੀ.ਆਈ ਤੋਂ ਰਿਕਾਰਡ ਪ੍ਰਾਪਤ ਕਰਨ ਦੇ ਪਤਾ ਲੱਗਿਆ ਕਿ ਸਾਰੀਆਂ ਗਰਾਉਂਡਾਂ ਸਰਕਾਰ ਵੱਲੋਂ ਮੁਕੰਮਲ ਕਰ ਦਿੱਤੀਆਂ ਗਈਆਂ ਹਨ। ਉਹਨਾਂ ਆਖਿਆ ਕਿ ਪਿੰਡ ਜੱਬੋਵਾਲ ਦੀ ਗਰਾਊਂਡ ‘ਤੇ ਸਿਰਫ ਰੰਗ ਕਰਕੇ ਹੀ 18 ਲੱਖ, ਪਿੰਡ ਭੀਣ ‘ਚ ਕੁੱਝ ਪੋਲ ਅਤੇ ਨੀਹਾਂ ਪੁੱਟ ਕੇ 43 ਲੱਖ 50 ਹਜਾਰ ਅਤੇ ਪਿੰਡ ਉਸਮਾਨਪੁਰ ‘ਚ ਕੋਈ ਕੰਮ ਨਹੀ ਹੋਇਆ ਅਤੇ ਉਸਦੇ 33 ਲੱਖ 53 ਹਜਾਰ ਦਾ ਬਿੱਲ ਪਾਇਆ ਗਿਆ। ਮੱਲਪੁਰ ਅੜਕਾਂ ‘ਚ 38 ਲੱਖ 23 ਹਜਾਰ ਦਾ ਬਿੱਲ ਪਾਇਆ ਗਿਆ, ਜਦਕਿ ਉੱਥੇ ਕੋਈ ਵੀ ਕੰਮ ਨਹੀਂ ਹੋਇਆ। ਇਸ ਮੌਕੇ ‘ਤੇ ਬਲਵਿੰਦਰ ਸਿੰਘ ਪੱਲੀ-ਉੱਚੀ, ਹਰਦੀਪ ਸਿੰਘ ਸਰਪੰਚ, ਸੋਹਣ ਸਿੰਘ, ਗੁਰਜੀਤ ਸਿੰਘ ਸ਼ਾਹਪੁਰ ਪੱਟੀ, ਕਮਲਜੀਤ ਸਿੰਘ, ਸਰਬਜੀਤ ਸਿੰਘ ਆਦਿ ਹਾਜ਼ਰ ਸਨ।