03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਪਿੰਡ ਟੌਂਸਾ ਵਿਖੇ 25ਵਾਂ ਮਾਂ ਭਗਵਤੀ ਜਾਗਰਣ 14 ਨੂੰ

ਕਾਠਗੜ੍ਹ, 3 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ) - ਸਨਅਤੀ ਖੇਤਰ ਦੇ ਪਿੰਡ ਟੌਂਸਾ ਵਿਖੇ ਮਾਤਾ ਨੈਣਾ ਦੇਵੀ ਜਾਗਰਣ ਐਂਡ ਵੈਲਫੇਅਰ ਕਮੇਟੀ ਵੱਲੋਂ 25ਵਾਂ ਵਿਸ਼ਾਲ ਮਾਂ ਭਗਵਤੀ ਜਾਗਰਣ ਬੜੀ ਸ਼ਰਧਾ ਭਾਵਨਾ ਨਾਲ ਮਿਤੀ 14 ਨਵੰਬਰ 2026 ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਬਲਦੇਵ ਕੁਸ਼ਨ ਅਤੇ ਸਰਪੰਚ ਮੈਡਮ ਕੁਲਵੰਤ ਕੌਰ ਨੇ ਦੱਸਿਆ ਕਿ ਇਸ ਵਾਰ 13 ਨਵੰਬਰ ਨੂੰ ਮਾਤਾ ਰਾਣੀ ਦੀਆਂ ਜੋਤਾਂ ਤਿੰਨ ਸ਼ਕਤੀ ਪੀਠਾਂ ਮਾਂ ਨੈਣਾ ਦੇਵੀ ਦਰਬਾਰ, ਮਾਂ ਚਿੰਤਪੁਰਨੀ ਅਤੇ ਮਾਂ ਜਵਾਲਾ ਜੀ ਤੋਂ ਲਿਆਂਦੀਆਂ ਜਾਣਗੀਆਂ।

Ad Position 21
No active advertisement
ਅਜੀਤ ਡੈਸਕ 04-11-2026
ਕਾਠਗੜ੍ਹ, 3 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ) - ਸਨਅਤੀ ਖੇਤਰ ਦੇ ਪਿੰਡ ਟੌਂਸਾ ਵਿਖੇ ਮਾਤਾ ਨੈਣਾ ਦੇਵੀ ਜਾਗਰਣ ਐਂਡ ਵੈਲਫੇਅਰ ਕਮੇਟੀ ਵੱਲੋਂ 25ਵਾਂ ਵਿਸ਼ਾਲ ਮਾਂ ਭਗਵਤੀ ਜਾਗਰਣ ਬੜੀ ਸ਼ਰਧਾ ਭਾਵਨਾ ਨਾਲ ਮਿਤੀ 14 ਨਵੰਬਰ 2026 ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਪ੍ਰਿੰਸੀਪਲ ਬਲਦੇਵ ਕੁਸ਼ਨ ਅਤੇ ਸਰਪੰਚ ਮੈਡਮ ਕੁਲਵੰਤ ਕੌਰ ਨੇ ਦੱਸਿਆ ਕਿ ਇਸ ਵਾਰ 13 ਨਵੰਬਰ ਨੂੰ ਮਾਤਾ ਰਾਣੀ ਦੀਆਂ ਜੋਤਾਂ ਤਿੰਨ ਸ਼ਕਤੀ ਪੀਠਾਂ ਮਾਂ ਨੈਣਾ ਦੇਵੀ ਦਰਬਾਰ, ਮਾਂ ਚਿੰਤਪੁਰਨੀ ਅਤੇ ਮਾਂ ਜਵਾਲਾ ਜੀ ਤੋਂ ਲਿਆਂਦੀਆਂ ਜਾਣਗੀਆਂ। ਜਿਨ੍ਹਾਂ ਦਾ ਸਵਾਗਤ 11 ਵਜੇ ਬੈਂਡ ਵਾਜਿਆਂ ਨਾਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਵੀ ਕੀਤੇ ਜਾਣਗੇ ਅਤੇ ਉਨ੍ਹਾਂ ਨੂੰ ਲੋੜੀਂਦਾ ਸਮਾਨ ਵੀ ਦਿੱਤਾ ਜਾਵੇਗਾ। ਮਾਤਾ ਰਾਣੀ ਦਾ ਸੁੰਦਰ ਭਵਨ ਵੇਖਣਯੋਗ ਹੋਵੇਗਾ। ਇਸ ਜਾਗਰਣ ਵਿੱਚ ਪੰਜਾਬ ਦੇ ਨਾਮਵਰ ਗਾਇਕ ਫਿਰੋਜ਼ ਖਾਨ, ਸ਼ਾਲੂ ਨਾਰੰਗ, ਪੰਮਾ ਰੱਤੇਵਾਲ, ਕਰਨ ਜੰਡੀ, ਸੰਦੀਪ ਉਧਨੇਵਾਲ, ਰਵਿੰਦਰ ਭਾਟੀਆ ਆਪਣੀਆਂ ਭੇਟਾਂ ਗਾ ਕੇ ਦਰਸ਼ਕਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਸਰਪੰਚ ਸੁਖਦੇਵ ਕਟਾਰੀਆ, ਮੋਹਨ ਲਾਲ ਭਾਟੀਆ, ਸਰਪੰਚ ਭੋਲੇਵਾਲ ਧੀਰਾ ਚੌਧਰੀ ਅਤੇ ਕਮੇਟੀ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਜਲਾਲਪੁਰ ਵਿਖੇ ਬਾਬਾ ਵਿਸ਼ਵਕਰਮਾ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਅਤੇ ਸਾਲਾਨਾ ਭੰਡਾਰਾ 10 ਨੂੰ ਅਗਲੀ ਖ਼ਬਰ ਅਗਲੀ ਵਾਰ ਵੀ ਪੰਜਾਬ ’ਚ ਮੁੜ ‘ਆਪ’ ਦੀ ਸਰਕਾਰ ਬਣੇਗੀ-ਡਾ. ਸੁੱਧਾ ਮਾਜਰਾ
Ad Position 24