ਸਿੱਖਿਆ ਦਾ ਫਲ ਹਮੇਸ਼ਾ ਹੀ ਮਿੱਠਾ ਹੁੰਦਾ ਹੈ-ਪਰਮਜੀਤ, ਭਗਵਾਨ
ਕਟਾਰੀਆਂ, 3 ਨਵੰਬਰ (ਪ੍ਰੇਮੀ ਸੰਧਵਾਂ)-ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਆਪਣੀਆਂ ਬੇਦਾਗ ਸੇਵਾਵਾਂ ਨਿਭਾ ਰਹੇ ਲੈਕ. ਪਰਮਜੀਤ ਸਿੰਘ ਫਗਵਾੜਾ ਤੇ ਸਿੱਖਿਆ ਸ਼ਾਸ਼ਤਰੀ ਮਾਸਟਰ ਭਗਵਾਨ ਦਾਸ ਜੱਸੋਮਜਾਰਾ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੱਖਿਆ ਦੀਆਂ ਬੇਸ਼ਕ ਜੜ੍ਹਾਂ ਕੌੜੀਆਂ ਹੁੰਦੀਆਂ ਹਨ ਪਰ ਇਸ ਦਾ ਫਲ ਹਮੇਸ਼ਾ ਹੀ ਮਿੱਠਾ ਹੁੰਦਾ ਹੈ।
ਕਟਾਰੀਆਂ, 3 ਨਵੰਬਰ (ਪ੍ਰੇਮੀ ਸੰਧਵਾਂ)-ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਆਪਣੀਆਂ ਬੇਦਾਗ ਸੇਵਾਵਾਂ ਨਿਭਾ ਰਹੇ ਲੈਕ. ਪਰਮਜੀਤ ਸਿੰਘ ਫਗਵਾੜਾ ਤੇ ਸਿੱਖਿਆ ਸ਼ਾਸ਼ਤਰੀ ਮਾਸਟਰ ਭਗਵਾਨ ਦਾਸ ਜੱਸੋਮਜਾਰਾ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੱਖਿਆ ਦੀਆਂ ਬੇਸ਼ਕ ਜੜ੍ਹਾਂ ਕੌੜੀਆਂ ਹੁੰਦੀਆਂ ਹਨ ਪਰ ਇਸ ਦਾ ਫਲ ਹਮੇਸ਼ਾ ਹੀ ਮਿੱਠਾ ਹੁੰਦਾ ਹੈ। ਕਿਉਂਕਿ ਜਿਹੜੇ ਲੋਕ ਸਿੱਖਿਆ ਤੋਂ ਵਾਂਝੇ ਰਹਿ ਕੇ ਜੇਠ ਹਾੜ੍ਹ ਦੀਆਂ ਧੁੱਪਾਂ ਅਤੇ ਸਰਦੀ ਦੀਆਂ ਬਰਫੀਲੀਆਂ ਹਵਾਵਾਂ ਵਿੱਚ ਮਿਹਨਤ ਮਜ਼ਦੂਰੀ ਕਰਦੇ ਹਨ ਉਨ੍ਹਾਂ ਲਈ ਸਿੱਖਿਆ ਦੀਆਂ ਜੜ੍ਹਾਂ ਕੌੜੀਆਂ ਹੁੰਦੀਆਂ ਹਨ। ਕਿਉਂਕਿ ਜੇਕਰ ਉਹ ਉਚੇਰੀ ਸਿੱਖਿਆ ਪ੍ਰਾਪਤ ਕਰਕੇ ਕਿਸੇ ਸਰਕਾਰੀ ਨੌਕਰੀ ਨੂੰ ਪ੍ਰਾਪਤ ਕਰਦੇ ਤਾਂ ਉਨ੍ਹਾਂ ਲਈ ਸਿੱਖਿਆ ਦਾ ਫਲ ਸ਼ਹਿਦ ਵਾਂਗ ਮਿੱਠਾ ਹੋਣਾ ਸੀ।