25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਸੰਤ ਬਾਬਾ ਜਗਵਾਣਾ ਸਾਹਿਬ ਦੀ ਯਾਦ ਨੂੰ ਸਮਰਪਿਤ ਹਲਟ ਦੌੜਾਂ ਕਰਵਾਈਆਂ

ਔੜ/ਝਿੰਗੜਾਂ, 24 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਮੱਲ੍ਹਾ ਬੇਦੀਆਂ ਵਿਖੇ ਸੰਤ ਬਾਬਾ ਜਗਵਾਣਾ ਸਾਹਿਬ ਧਾਰਮਿਕ ਅਸਥਾਨ ਦੇ ਪ੍ਰਬੰਧਕਾਂ ਵਲੋਂ ਸੰਤ ਬਾਬਾ ਜਗਵਾਣਾ ਸਾਹਿਬ ਦੀ ਯਾਦ ਨੂੰ ਸਮਰਪਿਤ ਹਲਟ ਦੌੜਾਂ ਕਰਵਾਈਆਂ ਗਈਆਂ, ਜਿਸ ਦਾ ਉਦਘਾਟਨ ਪ੍ਰਬੰਧਕਾਂ ਤੇ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਸਾਂਝੇ ਤੌਰ ’ ਤੇ ਕੀਤਾ। ਹਲਟ ਦੌੜਾਂ ਵਿਚ 60 ਦੇ ਕਰੀਬ ਜੋਗ ਮਾਲਕਾਂ ਨੇ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 25-10-2026
ਔੜ/ਝਿੰਗੜਾਂ, 24 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਮੱਲ੍ਹਾ ਬੇਦੀਆਂ ਵਿਖੇ ਸੰਤ ਬਾਬਾ ਜਗਵਾਣਾ ਸਾਹਿਬ ਧਾਰਮਿਕ ਅਸਥਾਨ ਦੇ ਪ੍ਰਬੰਧਕਾਂ ਵਲੋਂ ਸੰਤ ਬਾਬਾ ਜਗਵਾਣਾ ਸਾਹਿਬ ਦੀ ਯਾਦ ਨੂੰ ਸਮਰਪਿਤ ਹਲਟ ਦੌੜਾਂ ਕਰਵਾਈਆਂ ਗਈਆਂ, ਜਿਸ ਦਾ ਉਦਘਾਟਨ ਪ੍ਰਬੰਧਕਾਂ ਤੇ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਸਾਂਝੇ ਤੌਰ ’ ਤੇ ਕੀਤਾ। ਹਲਟ ਦੌੜਾਂ ਵਿਚ 60 ਦੇ ਕਰੀਬ ਜੋਗ ਮਾਲਕਾਂ ਨੇ ਭਾਗ ਲਿਆ। ਜਿਸ ਵਿਚ 10 ਜੇਤੂ ਜੋਗ ਮਾਲਕਾਂ ਦੇ ਪਹਿਲੇ ਚਾਰ ਨੰਬਰ ’ਤੇ ਆਉਣ ਵਾਲੇ ਜੇਤੂ ਜੋਗ ਮਾਲਕਾਂ ਨੂੰ ਮੋਟਰਸਾਈਕਲ ਤੇ ਪੰਜਵੇਂ ਨੰਬਰ ’ਤੇ ਆਉਣ ਵਾਲੇ ਜੋਗ ਮਾਲਕ ਨੂੰ ਸਕੂਟਰੀ ਨਾਲ ਅਤੇ ਬਾਕੀ ਛੇ ਨੰਬਰ ਤੋਂ 10 ਨੰਬਰ ਦੇ ਜੇਤੂ ਜੋਗ ਮਾਲਕਾਂ ਨੂੰ ਭਾਰੀ ਨਕਦ ਇਨਾਮਾਂ ਤੇ ਸ਼ਾਨਦਾਰ ਟਰਾਫੀਆਂ ਨਾਲ ਮੁੱਖ ਪ੍ਰਬੰਧਕ ਸੋਹਣ ਸਿੰਘ ਗਰਚਾ ਕੈਨੇਡਾ, ਬਲਵੀਰ ਸਿੰਘ ਯੂ. ਕੇ., ਹਰਨੇਕ ਸਿੰਘ ਨੇਕਾ ਸਾਬਕਾ ਸਰਪੰਚ ਮੱਲਾ ਬੇਦੀਆਂ, ਸਰਪੰਚ ਰਾਜਪ੍ਰੀਤ ਕੌਰ ਮੱਲਾ ਬੇਦੀਆਂ, ਸੁਰਜੀਤ ਸਿੰਘ ਗਰਚਾ, ਮੇਜਰ ਸਿੰਘ, ਸੁਖਦੇਵ ਸਿੰਘ ਗਰਚਾ, ਭਜਨ ਸਿੰਘ ਯੂ. ਐਸ. ਏ., ਬੂਟਾ ਸਿੰਘ, ਕੁਲਵੀਰ ਸਿੰਘ ਸੋਢੀ, ਹਰਪ੍ਰੀਤ ਸਿੰਘ ਹੈਪੀ, ਕੁਲਵਰਨ ਸਿੰਘ ਗਰਚਾ, ਸੁਖਵਿੰਦਰ ਸਿੰਘ ਗਰਚਾ, ਰਣਜੀਤ ਸਿੰਘ ਬੈਂਸ, ਰਵਿੰਦਰ ਸਿੰਘ, ਕੁਲਵਿੰਦਰ ਕੌਰ, ਪ੍ਰਗਣ ਸਿੰਘ ਸੋਢੀ, ਚਮਨ ਲਾਲ, ਗੁਰਦਿਆਲ ਚੰਦ, ਪਾਲ ਪੰਚ ਆਦਿ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਸਾਂਝੇ ਤੌਰ ’ਤੇ ਇਨਾਮਾਂ ਦੀ ਵੰਡ ਕੀਤੀ ਗਈ। ਸਟੇਜ ਸਕੱਤਰ ਦੀ ਅਹਿਮ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਹਰਨੇਕ ਸਿੰਘ ਨੇਕਾ ਸਾਬਕਾ ਸਰਪੰਚ ਮੱਲਾ ਬੇਦੀਆਂ ਨੇ ਪ੍ਰਬੰਧਕਾਂ ਦੀ ਤਰਫੋਂ ਸਹਿਯੋਗ ਦੇਣ ਵਾਲੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਸੱਭਿਆਚਾਰ ਵਿਰਸੇ ਨੂੰ ਪ੍ਰਫੁੱਲਿਤ ਕਰਨ ਲਈ ਪ੍ਰਬੰਧਕਾਂ ਵਲੋਂ ਆਰੰਭਿਆ ਕਾਰਜ ਸ਼ਲਾਘਾਯੋਗ ਹੈ। ਇਸ ਮੌਕੇ ਪ੍ਰਬੰਧਕਾਂ ਤੋਂ ਇਲਾਵਾ ਗ੍ਰਾਮ ਪੰਚਾਇਤ, ਪਿੰਡ ਵਾਸੀ ਅਤੇ ਐਨ. ਆਰ. ਆਈ. ਵੀਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੀ. ਪੀ. ਆਈ. (ਐੱਮ) ਦਾ ਸਥਾਪਨਾ ਦਿਵਸ 7 ਨੂੰ-ਕਾਮਰੇਡ ਦੌਲਤਪੁਰ, ਨੂਰਪੁਰੀ ਅਗਲੀ ਖ਼ਬਰ ਨਹਿਰਾਂ ਵਿਚ ਕੂੜਾ-ਕਰਕਟ ਤੇ ਪੂਜਾ ਸਮੱਗਰੀ ਸੁੱਟਣ ਤੋਂ ਗੁਰੇਜ਼ ਕਰਨ ਇਲਾਕਾ ਵਾਸੀ-ਭੁਪਿੰਦਰ ਰਾਣਾ
Ad Position 24