ਮਾਇੰਡ ਕਲੈਰਿਟੀ ਸੈਂਟਰ ਬੰਗਾ ਨੇ ਵਿਸ਼ੇਸ਼ ਸਮਾਗਮ ਕਰਵਾਇਆ
ਬੰਗਾ, 24 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਖਾਲਸਾ ਹਾਈ ਸਕੂਲ ਬੰਗਾ ਵਿਖੇ ਬੱਚਿਆਂ ਨੂੰ ਮਾਨਿਸਕ ਰੋਗਾਂ ਪ੍ਰਤੀ ਜਾਗ੍ਰਿਤ ਕਰਨ ਦੇ ਮਕਸਦ ਨਾਲ ਮਾਇੰਡ ਕਲੈਰਿਟੀ ਸੈਂਟਰ ਬੰਗਾ ਵਲੋਂ ਵਿਸ਼ੇਸ਼ ਸਮਾਗਮ ਕਰਵਾਇਆ। ਸਕੂਲ ਪ੍ਰਿੰਸੀਪਲ ਰਜਿੰਦਰ ਸਿੰਘ ਆਹਲੂਵਾਲੀਆ ਦੀ ਪ੍ਰਧਾਨਗੀ ਹੇਠ ਹੋਏ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮਾਨਸਿਕ ਸਿਹਤ ਸਲਾਹਕਾਰ ਰਾਜ ਹੀਉਂ ਨੇ ਕਿਹਾ ਕਿ ਸਰੀਰਕ ਪੱਖੋਂ ਬਿਮਾਰ ਪੈਣ ’ਤੇ ਤਾਂ ਬੰਦਾ ਹਰ ਕਿਸੇ ਕੋਲ਼ ਆਪਣੀ ਸਾਰੀ ਰਾਮ ਕਹਾਣੀ ਖੋਲ੍ਹ ਕੇ ਬਹਿ ਜਾਂਦਾ ਹੈ ਪਰ ਮਾਨਸਿਕ ਪ੍ਰੇਸ਼ਾਨੀ ਹੋਣ ’ਤੇ ਉਹ ਕਿਸੇ ਆਪਣੇ ਪਿਆਰੇ ਨਾਲ਼ ਸਾਂਝ ਪਾ ਲੈਣਾ ਯੋਗ ਨਹੀਂ ਸਮਝਦਾ।
ਬੰਗਾ, 24 ਅਕਤੂਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਖਾਲਸਾ ਹਾਈ ਸਕੂਲ ਬੰਗਾ ਵਿਖੇ ਬੱਚਿਆਂ ਨੂੰ ਮਾਨਿਸਕ ਰੋਗਾਂ ਪ੍ਰਤੀ ਜਾਗ੍ਰਿਤ ਕਰਨ ਦੇ ਮਕਸਦ ਨਾਲ ਮਾਇੰਡ ਕਲੈਰਿਟੀ ਸੈਂਟਰ ਬੰਗਾ ਵਲੋਂ ਵਿਸ਼ੇਸ਼ ਸਮਾਗਮ ਕਰਵਾਇਆ। ਸਕੂਲ ਪ੍ਰਿੰਸੀਪਲ ਰਜਿੰਦਰ ਸਿੰਘ ਆਹਲੂਵਾਲੀਆ ਦੀ ਪ੍ਰਧਾਨਗੀ ਹੇਠ ਹੋਏ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮਾਨਸਿਕ ਸਿਹਤ ਸਲਾਹਕਾਰ ਰਾਜ ਹੀਉਂ ਨੇ ਕਿਹਾ ਕਿ ਸਰੀਰਕ ਪੱਖੋਂ ਬਿਮਾਰ ਪੈਣ ’ਤੇ ਤਾਂ ਬੰਦਾ ਹਰ ਕਿਸੇ ਕੋਲ਼ ਆਪਣੀ ਸਾਰੀ ਰਾਮ ਕਹਾਣੀ ਖੋਲ੍ਹ ਕੇ ਬਹਿ ਜਾਂਦਾ ਹੈ ਪਰ ਮਾਨਸਿਕ ਪ੍ਰੇਸ਼ਾਨੀ ਹੋਣ ’ਤੇ ਉਹ ਕਿਸੇ ਆਪਣੇ ਪਿਆਰੇ ਨਾਲ਼ ਸਾਂਝ ਪਾ ਲੈਣਾ ਯੋਗ ਨਹੀਂ ਸਮਝਦਾ। ਇਸ ਦਾ ਇਕੋ ਇਕ ਕਾਰਨ ਉਸ ਦੇ ਅੰਦਰਲਾ ਡਰ ਹੈ। ਇਹ ਸਭ ਜਾਣਨ ਤੋਂ ਬਾਅਦ ਲੋਕ ਉਸ ਬਾਰੇ ਕੀ ਕਹਿਣਗੇ। ਇਹ ਡਰ ਹੀ ਹੈ। ਇਕ ਦਿਨ ਉਸ ਬੰਦੇ ਨੂੰ ਆਤਮ ਹੱਤਿਆ ਕਰ ਲੈਣ ਬਾਰੇ ਸੋਚਣ ਲਈ ਮਜ਼ਬੂਰ ਕਰ ਦਿੰਦਾ ਹੈ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਮਾ. ਅਸ਼ੋਕ ਕੁਮਾਰ ਹੀਉਂ ਦੀ ਹਾਜ਼ਰੀ ਵਿਚ ਰਾਜ ਨੇ ਦੱਸਿਆ ਕਿ ਸਿਆਣੇ ਕਿਹਾ ਕਰਦੇ ਹਨ ਕਿ ਮਨ ’ਤੇ ਪਿਆ ਬੋਝ ਤਨ ’ਤੇ ਪਏ ਬੋਝ ਨਾਲੋਂ ਕਿਤੇ ਵੱਧ ਖ਼ਤਰਨਾਕ ਹੁੰਦਾ ਹੈ। ਇਸ ਨੂੰ ਮਨ ’ਤੇ ਲੱਦ ਕੇ ਰੱਖਣ ਦੀ ਬਜਾਏ ਆਪਣੇ ਕਿਸੇ ਵਿਸ਼ਵਾਸ ਪਾਤਰ ਨਾਲ਼ ਸਾਂਝਾ ਕਰਦੇ ਹੋਏ ਮਨ ਹਲਕਾ ਕਰਦੇ ਰਹਿਣਾ ਚਾਹੀਦਾ ਹੈ। ਕੌਂਸਲਰ ਰਾਜ ਹੀਉਂ ਨੇ ਦੱਸਿਆ ਕਿ ਉਨ੍ਹਾਂ ਮਾਇੰਡ ਕਲੈਰਿਟੀ ਸੈਂਟਰ, ਬੰਗਾ ਵਲੋਂ ਅਰੰਭੇ ‘ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ’ ਮਿਸ਼ਨ ਤਹਿਤ ਸਕੂਲਾਂ ਕਾਲਜਾਂ ਰਾਹੀਂ ਜ਼ਿਲ੍ਹੇ ਦੇ ਹਰ ਬੱਚੇ ਤੱਕ ਪਹੁੰਚ ਕਰਨੀਂ ਹੈ ਤਾਂ ਜੋ ਉਹ ਆਪਣੇ ਮਨ ਪ੍ਰਤੀ ਜਾਗਰੂਕ ਰਹਿਣ ਤੇ ਜ਼ਿੰਦਗੀ ਬਗੈਰ ਕਿਸੇ ਮਾਨਸਿਕ ਪ੍ਰੇਸ਼ਾਨੀਂ ਤੋਂ ਗੁਜ਼ਾਰਨ। ਇਸ ਮੌਕੇ ਮੁੱਖ ਮਹਿਮਾਨ ਮਾ. ਅਸ਼ੋਕ ਕੁਮਾਰ ਨੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਦੌਰਾਨ ਆਪਣੇ ਸਰੀਰ ਦੇ ਨਾਲ-ਨਾਲ ਆਪਣੀ ਮਾਨਸਿਕ ਸਿਹਤ ਪ੍ਰਤੀ ਵੀ ਚੌਕਸ ਰਹਿਣਾ ਦਾ ਸੱਦਾ ਦਿੱਤਾ। ਸਕੂਲ ਪ੍ਰਿੰਸੀਪਲ ਰਜਿੰਦਰ ਸਿੰਘ ਨੇ ਆਏ ਮੁੱਖ ਮਹਿਮਾਨ ਅਤੇ ਮੁੱਖ ਬੁਲਾਰੇ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ, ਨਰਿੰਦਰ ਸਿੰਘ, ਬਬਿਤਾ ਕੁਮਾਰੀ, ਰਜਨੀ ਬਾਲਾ, ਜੌਲੀ ਚੰਦੇਲ, ਸੁਖਵਿੰਦਰ ਕੌਰ, ਅਮਨਦੀਪ ਕੌਰ, ਸੰਦੀਪ ਕੌਰ, ਅੰਜਲੀ ਤੇ ਨੀਰਜ ਮੈਡਮ ਹਾਜ਼ਰ ਸਨ।