25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

-ਇਮਾਨਦਾਰੀ ਜ਼ਿੰਦਾ ਹੈ- ਨਵਾਂਸ਼ਹਿਰ ਦੇ ਗਹਿਣਾ ਕਾਰੋਬਾਰੀ ਪੰਕਜ ਆਹੂਜਾ ਨੇ 50 ਹਜ਼ਾਰ ਰੁਪਏ ਦਾ ਸੋਨੇ ਦਾ ਗਹਿਣਾ ਮਾਲਕਣ ਨੂੰ ਸੌਂਪਿਆ

ਨਵਾਂਸ਼ਹਿਰ, 24 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਦੇ ਨੌਜਵਾਨ ਗਹਿਣਾ ਕਾਰੋਬਾਰੀ ਪੰਕਜ ਆਹੂਜਾ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕਰਦਿਆਂ ਲਗਪਗ 50 ਹਜ਼ਾਰ ਰੁਪਏ ਦੀ ਕੀਮਤ ਦਾ ਗੁਆਚਿਆ ਸੋਨੇ ਦਾ ਗਹਿਣਾ ਉਸ ਦੀ ਅਸਲ ਮਾਲਕਣ ਆਸ਼ਾ ਰਾਣੀ ਨੂੰ ਵਾਪਸ ਸੌਂਪ ਕੇ ਸਭ ਦਾ ਦਿਲ ਜਿੱਤ ਲਿਆ। ਫਤਿਹਨਗਰ ਦੀ ਵਸਨੀਕ ਆਸ਼ਾ ਰਾਣੀ ਲਈ ਇਹ ਘਟਨਾ ਜਿਥੇ ਵੱਡੀ ਰਾਹਤ ਲੈ ਕੇ ਆਈ, ਉਥੇ ਹੀ ਪੰਕਜ ਆਹੂਜਾ ਦੇ ਨੇਕ ਉਪਰਾਲੇ ਨੇ ਸਮਾਜ ਵਿਚ ਇਮਾਨਦਾਰੀ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ।

Ad Position 21
No active advertisement
ਆਸ਼ਾ ਰਾਣੀ ਨੂੰ ਗਹਿਣਾ ਸੌਂਪਣ ਸਮੇਂ ਪੰਕਜ ਆਹੂਜਾ ਨਾਲ ਹੋਰ। 25-10-2026
ਨਵਾਂਸ਼ਹਿਰ, 24 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਦੇ ਨੌਜਵਾਨ ਗਹਿਣਾ ਕਾਰੋਬਾਰੀ ਪੰਕਜ ਆਹੂਜਾ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕਰਦਿਆਂ ਲਗਪਗ 50 ਹਜ਼ਾਰ ਰੁਪਏ ਦੀ ਕੀਮਤ ਦਾ ਗੁਆਚਿਆ ਸੋਨੇ ਦਾ ਗਹਿਣਾ ਉਸ ਦੀ ਅਸਲ ਮਾਲਕਣ ਆਸ਼ਾ ਰਾਣੀ ਨੂੰ ਵਾਪਸ ਸੌਂਪ ਕੇ ਸਭ ਦਾ ਦਿਲ ਜਿੱਤ ਲਿਆ। ਫਤਿਹਨਗਰ ਦੀ ਵਸਨੀਕ ਆਸ਼ਾ ਰਾਣੀ ਲਈ ਇਹ ਘਟਨਾ ਜਿਥੇ ਵੱਡੀ ਰਾਹਤ ਲੈ ਕੇ ਆਈ, ਉਥੇ ਹੀ ਪੰਕਜ ਆਹੂਜਾ ਦੇ ਨੇਕ ਉਪਰਾਲੇ ਨੇ ਸਮਾਜ ਵਿਚ ਇਮਾਨਦਾਰੀ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਆਸ਼ਾ ਰਾਣੀ ਟੀਚਰ ਕਾਲੋਨੀ ਸਥਿਤ ਲਾਲਾ ਸੰਗਤ ਰਾਏ ਸਰੀਨ ਪਾਰਕ ਵਿਚ ਸੈਰ ਤੇ ਕਸਰਤ ਕਰ ਰਹੀ ਸੀ, ਜਦੋਂ ਉਸ ਦਾ ਸੋਨੇ ਦਾ ਗਹਿਣਾ ਕਿਤੇ ਡਿੱਗ ਕੇ ਗਿਆ। ਖੁਸ਼ਕਿਸਮਤੀ ਨਾਲ, ਉਸੇ ਪਾਰਕ ਵਿਚ ਕਸਰਤ ਕਰ ਰਹੇ ਪੰਕਜ ਆਹੂਜਾ ਨੂੰ ਇਹ ਗਹਿਣਾ ਮਿਲ ਗਿਆ। ਕੀਮਤੀ ਗਹਿਣਾ ਮਿਲਣ ਦੇ ਬਾਵਜੂਦ ਉਨ੍ਹਾਂ ਨੇ ਇਸ ਨੂੰ ਆਪਣੇ ਕੋਲ ਰੱਖਣ ਦੀ ਬਜਾਏ ਇਸ ਦੇ ਅਸਲ ਮਾਲਕ ਤੱਕ ਪਹੁੰਚਾਉਣ ਦਾ ਫ਼ੈਸਲਾ ਕੀਤਾ। ਇਸ ਘਟਨਾ ਵਿਚ ਇਕ ਦਿਲਚਸਪ ਤੇ ਭਾਵੁਕ ਮੋੜ ਉਸ ਸਮੇਂ ਆਇਆ, ਜਦੋਂ ਗਹਿਣਾ ਗੁਆਚਣ ਕਾਰਨ ਪ੍ਰੇਸ਼ਾਨ ਆਸ਼ਾ ਰਾਣੀ ਆਪਣੀ ਗੁਆਂਢਣ ਮਨਜੀਤ ਕੌਰ ਨਾਲ ਪੰਕਜ ਆਹੂਜਾ ਦੀ ਗਹਿਣਿਆਂ ਦੀ ਦੁਕਾਨ ’ਤੇ ਉਸੇ ਤਰ੍ਹਾਂ ਦਾ ਚਾਂਦੀ ਦਾ ਗਹਿਣਾ ਖਰੀਦਣ ਲਈ ਪਹੁੰਚੀ। ਸੋਨੇ ਦਾ ਗਹਿਣਾ ਦੁਬਾਰਾ ਖਰੀਦਣਾ ਉਸ ਦੀ ਆਰਥਿਕ ਸਮਰੱਥਾ ਤੋਂ ਬਾਹਰ ਸੀ, ਇਸ ਲਈ ਉਹ ਚਾਂਦੀ ਦਾ ਗਹਿਣਾ ਲੈਣ ਬਾਰੇ ਸੋਚ ਰਹੀ ਸੀ। ਗੱਲਬਾਤ ਦੌਰਾਨ ਆਸ਼ਾ ਰਾਣੀ ਨੇ ਸੁਭਾਵਿਕ ਤੌਰ ’ਤੇ ਪੰਕਜ ਨੂੰ ਆਪਣਾ ਸੋਨੇ ਦਾ ਗਹਿਣਾ ਗੁਆਚਣ ਬਾਰੇ ਦੱਸਿਆ। ਉਸ ਦੀ ਗੱਲ ਸੁਣ ਕੇ ਪੰਕਜ ਨੇ ਗਹਿਣੇ ਦੀ ਪਛਾਣ ਸੰਬੰਧੀ ਕੁਝ ਸਵਾਲ ਪੁੱਛੇ ਅਤੇ ਆਸ਼ਾ ਰਾਣੀ ਵਲੋਂ ਦੱਸੇ ਗਏ ਪਛਾਣ-ਚਿੰਨ੍ਹ ਦਾ ਆਪਣੇ ਕੋਲ ਮਿਲੇ ਗਹਿਣੇ ਨਾਲ ਮਿਲਾਨ ਕੀਤਾ। ਤਸੱਲੀ ਹੋਣ ’ਤੇ ਪੰਕਜ ਨੇ ਦੱਸਿਆ ਕਿ ਉਸ ਦਾ ਸੋਨੇ ਦਾ ਗਹਿਣਾ ਉਸ ਨੂੰ ਪਾਰਕ ਵਿੱਚੋਂ ਮਿਲਿਆ ਸੀ ਅਤੇ ਉਹ ਇਸ ਨੂੰ ਸੈਰ ਕਰਨ ਵਾਲੇ ਹੋਰ ਲੋਕਾਂ ਦੀ ਮੌਜੂਦਗੀ ਵਿਚ ਵਾਪਸ ਸੌਂਪੇਗਾ। ਆਪਣੇ ਵਾਅਦੇ ’ਤੇ ਖਰਾ ਉਤਰਦਿਆਂ ਪੰਕਜ ਆਹੂਜਾ ਨੇ ਪਾਰਕ ਵਿੱਚ ਸਵੇਰ ਦੀ ਸੈਰ ਕਰਨ ਵਾਲਿਆਂ ਦੀ ਹਾਜ਼ਰੀ ਵਿਚ ਸੋਨੇ ਦਾ ਗਹਿਣਾ ਆਸ਼ਾ ਰਾਣੀ ਨੂੰ ਵਾਪਸ ਸੌਂਪ ਦਿੱਤਾ। ਇਸ ਮੌਕੇ ਬ੍ਰਿਜ ਲਾਲ ਓਬਰਾਏ, ਓਮ ਪ੍ਰਕਾਸ਼ ਖੁਰਾਣਾ, ਹਰਦੇਵ ਕੁਮਾਰ, ਪਰਮੋਦ ਭਾਰਤੀ, ਅਸ਼ਵਨੀ ਕੁਮਾਰ, ਸ੍ਰੀਮਤੀ ਰਾਜ ਆਹੂਜਾ ਅਤੇ ਰਜਨੀ ਸਮੇਤ ਹੋਰ ਸੈਰ ਕਰਨ ਵਾਲੇ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਸਿੰਘਾਂ ਸੂਰਾਪੁਰ ਥੇਹ ਹੇੜੀਆਂ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਅੱਜ ਅਗਲੀ ਖ਼ਬਰ ਸਰਹਾਲਾ ਰਾਣੂੰਆਂ ਵਿਖੇ ਪਹਿਲਾ ਵਾਲੀਵਾਲ ਟੂਰਨਾਮੈਂਟ ਅੱਜ
Ad Position 24