ਪ੍ਰਦੂਸ਼ਣ ਤੋਂ ਬਚਣ ਲਈ ਆਓ ਸਾਰੇ ਗਰੀਨ ਦੀਵਾਲੀ ਮਨਾਈਏ-ਭਾਰਟਾ, ਵਰਿੰਦਰ ਕੁਮਾਰ
ਪੱਲੀ ਝਿੱਕੀ, 17 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਦੀਵਾਲੀ ਦਾ ਪਵਿੱਤਰ ਤਿਉਹਾਰ ਸਮਾਜ ਦੇ ਸਾਰੇ ਹੀ ਵਰਗਾਂ ਦੇ ਲੋਕ ਮਿਲ ਜੁਲ ਕੇ ਮਨਾਉਂਦੇ ਹਨ। ਨੌਜਵਾਨ ਪੀੜ੍ਹੀ ਪਟਾਕੇ ਤੇ ਆਤਿਸ਼ਬਾਜ਼ੀਆਂ ਚਲਾਉਣਾ ਹੀ ਖੁਸ਼ੀ ਹਾਸਿਲ ਕਰਨ ਦਾ ਤਰੀਕਾ ਸਮਝ ਰਹੀ ਹੈ।
ਪੱਲੀ ਝਿੱਕੀ, 17 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਦੀਵਾਲੀ ਦਾ ਪਵਿੱਤਰ ਤਿਉਹਾਰ ਸਮਾਜ ਦੇ ਸਾਰੇ ਹੀ ਵਰਗਾਂ ਦੇ ਲੋਕ ਮਿਲ ਜੁਲ ਕੇ ਮਨਾਉਂਦੇ ਹਨ। ਨੌਜਵਾਨ ਪੀੜ੍ਹੀ ਪਟਾਕੇ ਤੇ ਆਤਿਸ਼ਬਾਜ਼ੀਆਂ ਚਲਾਉਣਾ ਹੀ ਖੁਸ਼ੀ ਹਾਸਿਲ ਕਰਨ ਦਾ ਤਰੀਕਾ ਸਮਝ ਰਹੀ ਹੈ। ਇਸ ਸੰਬੰਧੀ ਸਮਾਜ ਸੇਵੀ ਕੁਲਵਿੰਦਰ ਸਿੰਘ ਭਾਰਟਾ, ਵਰਿੰਦਰ ਕੁਮਾਰ ਐਸ. ਐਚ. ਓ. ਨੇ ਕਿਹਾ ਕਿ ਇਸ ਨਾਲ ਭਾਰੀ ਮਾਤਰਾ ’ਚ ਪ੍ਰਦੂਸ਼ਣ ਪੈਦਾ ਹੁੰਦਾ ਹੈ ਅਤੇ ਅੱਗ ਲੱਗਣ ਦੀਆਂ ਕਈ ਘਟਨਾਵਾਂ ਵਾਪਰ ਜਾਦੀਆਂ ਹਨ। ਇਨ੍ਹਾਂ ਨੇ ਕਿਹਾ ਕਿ ਲੋਕਾਂ ਵਲੋਂ ਦਰੱਖਤਾਂ ਦੀ ਕਟਾਈ ਕਰਨ ਨਾਲ ਜੰਗਲਾਂ ਦੇ ਜੰਗਲ ਖਤਮ ਹੋ ਰਹੇ ਹਨ। ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾ ਕੇ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ। ਉਨ੍ਹਾਂ ਕਿਹਾ ਆਓ ਸਾਰੇ ਰਲ ਮਿਲ ਕੇ ਇਸ ਖੁਸ਼ੀਆਂ ਭਰੀ ਦਿਵਾਲੀ ਦੇ ਪਵਿੱਤਰ ਤਿਉਹਾਰ ਨੂੰ ਪਟਾਕਿਆਂ ਰਹਿਤ ਗਰੀਨ ਦੀਵਾਲੀ ਮਨਾ ਕੇ ਲੋਕਾਂ ਨੂੰ ਨਵੀਂ ਸੇਧ ਦੇਣ ਦਾ ਉਪਰਾਲਾ ਕਰੀਏ। ਇਸ ਸੰਬੰਧੀ ਉਕਤ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਾਂ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਪਹਿਲ ਕਦਮੀ ਕਰੀਏ ਤਾਂ ਕਿ ਕੋਈ ਅਨਹੋਣੀ ਘਟਨਾ ਨਾ ਵਾਪਰ ਜਾਵੇ।