ਸ਼ਹੀਦ ਸੰਤੋਖ ਸਿੰਘ ਸਰਕਾਰੀ ਸਕੂਲ ਫਰਾਲਾ ਵਿਖੇ ਕਰਵਾਇਆ ਮਾਣ ਸਨਮਾਨ ਸਮਾਗਮ
ਕਟਾਰੀਆਂ, 17 ਅਕਤੂਬਰ (ਪ੍ਰੇਮੀ ਸੰਧਵਾਂ)-ਸਿੱਖਿਆ ਤੇ ਖੇਡਾਂ ਵਿਚ ਆਪਣੀ ਵੱਖਰੀ ਪਹਿਚਾਣ ਬਣਾਉਂਦੇ ਆ ਰਹੇ ਸ਼ਹੀਦ ਸੰਤੋਖ ਸਿੰਘ ਸਰਕਾਰੀ ਸਕੂਲ ਫਰਾਲਾ ਵਿਖੇ ਇੰਚਾਰਜ ਮੈਡਮ ਜਸਵਿੰਦਰ ਕੌਰ ਜਲੰਧਰ ਦੀ ਅਗਵਾਈ ਹੇਠ ਕਰਵਾਏ ਮਾਣ-ਸਨਮਾਨ ਸਮਾਗਮ ਵਿਚ ਮਾਨਸਾ ਵਿਖੇ ਸਰਕਾਰ ਵਲੋਂ ਕਰਵਾਈਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਵਿਚ ਸਕੂਲ ਦੇ ਹੋਣਹਾਰ ਵਿਦਿਆਰਥੀ ਨਰਾਇਣਜੀਤ ਸਿੰਘ ਨੇ ਕੁਸ਼ਤੀ ਵਿਚ ਕਾਂਸੇ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ, ਜਿਸ ਦੀ ਖੁਸ਼ੀ ’ਚ ਮੈਡਮ ਜਸਵਿੰਦਰ ਕੌਰ, ਲੈਕ. ਪਰਮਜੀਤ ਕੁਮਾਰ ਫਗਵਾੜਾ, ਰਣਜੋਧ ਸਿੰਘ, ਬਲਵਿੰਦਰ ਕੁਮਾਰ ਡੀ.
ਕਟਾਰੀਆਂ, 17 ਅਕਤੂਬਰ (ਪ੍ਰੇਮੀ ਸੰਧਵਾਂ)-ਸਿੱਖਿਆ ਤੇ ਖੇਡਾਂ ਵਿਚ ਆਪਣੀ ਵੱਖਰੀ ਪਹਿਚਾਣ ਬਣਾਉਂਦੇ ਆ ਰਹੇ ਸ਼ਹੀਦ ਸੰਤੋਖ ਸਿੰਘ ਸਰਕਾਰੀ ਸਕੂਲ ਫਰਾਲਾ ਵਿਖੇ ਇੰਚਾਰਜ ਮੈਡਮ ਜਸਵਿੰਦਰ ਕੌਰ ਜਲੰਧਰ ਦੀ ਅਗਵਾਈ ਹੇਠ ਕਰਵਾਏ ਮਾਣ-ਸਨਮਾਨ ਸਮਾਗਮ ਵਿਚ ਮਾਨਸਾ ਵਿਖੇ ਸਰਕਾਰ ਵਲੋਂ ਕਰਵਾਈਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਵਿਚ ਸਕੂਲ ਦੇ ਹੋਣਹਾਰ ਵਿਦਿਆਰਥੀ ਨਰਾਇਣਜੀਤ ਸਿੰਘ ਨੇ ਕੁਸ਼ਤੀ ਵਿਚ ਕਾਂਸੇ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ, ਜਿਸ ਦੀ ਖੁਸ਼ੀ ’ਚ ਮੈਡਮ ਜਸਵਿੰਦਰ ਕੌਰ, ਲੈਕ. ਪਰਮਜੀਤ ਕੁਮਾਰ ਫਗਵਾੜਾ, ਰਣਜੋਧ ਸਿੰਘ, ਬਲਵਿੰਦਰ ਕੁਮਾਰ ਡੀ. ਪੀ. ਏ., ਦਲਜੀਤ ਸਿੰਘ ਢੇਸੀ ਤੇ ਮਾਸਟਰ ਭਗਵਾਨ ਦਾਸ ਜੱਸੋਮਜਾਰਾ ਆਦਿ ਸ਼ਖਸੀਅਤਾਂ ਨੇ ਵਿਦਿਆਰਥੀ ਨਰਾਇਣਜੀਤ ਸਿੰਘ ਦੀ ਇਸ ਪ੍ਰਾਪਤੀ ’ਤੇ ਉਸ ਦਾ ਸਨਮਾਨ ਤੇ ਵਧਾਈ ਦਿੰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀ ਖੇਡਾਂ ਵਿਚ ਵੀ ਮੱਲਾਂ ਮਾਰ ਰਹੇ ਹਨ, ਜੋ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਉਨ੍ਹਾਂ ਨਰਾਇਣਜੀਤ ਸਿੰਘ ਵਾਂਗ ਦੂਜੇ ਵਿਦਿਆਰਥੀਆਂ ਨੂੰ ਵੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਲੈਕ. ਪਰਮਜੀਤ ਕੁਮਾਰ ਫਗਵਾੜਾ, ਡੀ. ਪੀ. ਏ. ਬਲਵਿੰਦਰ ਸਿੰਘ, ਰਣਜੋਧ ਸਿੰਘ, ਦਲਜੀਤ ਸਿੰਘ ਢੇਸੀ, ਮਾ. ਭਗਵਾਨ ਦਾਸ ਜੱਸੋਮਜਾਰਾ, ਰਜਿੰਦਰ ਬਸਰਾ, ਮੈਡਮ ਸੁਰਿੰਦਰ ਕੌਰ, ਹਰਵਿੰਦਰ ਮਾਨ, ਸੁਮਨਜੀਤ ਕੌਰ, ਮਨਪ੍ਰੀਤ ਕੌਰ, ਸਰੋਜ ਰਾਣੀ, ਪਰਮਿੰਦਰ ਕੌਰ, ਨੀਲਮ, ਹਰਮੇਸ਼ ਲਾਲ, ਜਸਵਿੰਦਰ ਸਿੰਘ, ਬੂਟਾ ਸਿੰਘ, ਟੇਕ ਚੰਦ ਹੀਰਾ, ਨੀਲਮ, ਚਰਨਜੀਤ ਆਦਿ ਹਾਜ਼ਰ ਸਨ।