18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਦੁਸਹਿਰਾ, ਦੀਵਾਲੀ ਤੇ ਮਹਾਂਪੁਰਸ਼ਾਂ ਦੇ ਦਿਹਾੜਿਆਂ ਮੌਕੇ ਬਲੱਡ ਯੂਨਿਟ ਟੈਸਟ ਫੀਸਾਂ ਵਿਚ ਵਿਸ਼ੇਸ਼ ਛੋਟ

ਨਵਾਂਸਹਿਰ, 17 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਸਥਾਨਕ ਸਮਾਜ ਸੇਵੀ ਸੰਸਥਾ ਬੀ. ਡੀ.

Ad Position 21
No active advertisement
ਅਜੀਤ ਡੈਸਕ 18-10-2026
ਨਵਾਂਸਹਿਰ, 17 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਸਥਾਨਕ ਸਮਾਜ ਸੇਵੀ ਸੰਸਥਾ ਬੀ. ਡੀ. ਸੀ. ਬਲੱਡ ਸੈਂਟਰ ਵਲੋਂ ਬਲੱਡ ਯੂਨਿਟ ਟੈਸਟ ਫੀਸਾਂ ਵਿਚ ਦੁਸਹਿਰਾ, ਦੀਵਾਲੀ ਤੇ ਮਹਾਂਪੁਰਸ਼ਾਂ ਦੇ ਦਿਹਾੜਿਆਂ ਨੂੰ ਸਮਰਪਿਤ ਇੱਕ ਮਹੀਨੇ ਲਈ ਵਿਸ਼ੇਸ਼ ਰਿਆਇਤ ਦੇਣ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਵੇਲੇ ਪ੍ਰਤੀ ਬਲੱਡ ਯੂਨਿਟ ਟੈਸਟ ਫੀਸ 1150 ਰੁਪਏ ਚਾਰਜ ਕੀਤੇ ਜਾਂਦੀ ਹੈ ਜੋ ਛੋਟ ਅਧੀਨ 950 ਰੁਪਏ ਰਹਿ ਜਾਵੇਗੀ। ਇਹ ਛੋਟ ਸੇਵਾ ਇਕ ਸਮਾਜ ਸੇਵੀ ਸ਼ਖ਼ਸੀਅਤ ਵਲੋਂ ਕੀਤੀ ਜਾ ਰਹੀ ਹੈ ਜੋ ਤਰੁੰਤ ਲਾਗੂ ਕੀਤੀ ਗਈ ਹੈ ਜੋ 18 ਨਵੰਬਰ ਤੱਕ ਜਾਰੀ ਰਹੇਗੀ। ਬੀ. ਡੀ. ਸੀ. ਦੇ ਪ੍ਰਧਾਨ ਐਸ. ਕੇ. ਸਰੀਨ, ਮੀਤ ਪ੍ਰਧਾਨ ਜੀ. ਐਸ. ਤੂਰ, ਸਕੱਤਰ ਜੇ. ਐਸ. ਗਿੱਦਾ, ਵਿੱਤ ਸਕੱਤਰ ਪ੍ਰਵੇਸ਼ ਕੁਮਾਰ ਅਤੇ ਬੀ. ਟੀ. ਓ. ਡਾ. ਅਜੇ ਬੱਗਾ ਵਲੋਂ ਸਮਾਜ ਸੇਵੀ ਸੱਜਣ ਦੀ ਸ਼ਰਧਾ ਦੀ ਪ੍ਰਸੰਸਾ ਕਰਦਿਆਂ ਇਹ ਖਬਰ ਆਮ ਜਨਤਾ ਤੇ ਲੋੜਵੰਦਾਂ ਨਾਲ ਸਾਂਝੀ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਵਲੋਂ ਕਰਵਾਏ ਯੁਵਾ ਕੌਸ਼ਲ ਉਤਸਵ ’ਚ ਐਮ. ਪੀ. ਕੰਗ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕ... ਅਗਲੀ ਖ਼ਬਰ ਦੁਸਹਿਰਾ ਕਮੇਟੀ ਵਲੋਂ ਟਾਂਡਾ ’ਚ ਪ੍ਰਭੂ ਸ੍ਰੀ ਰਾਮ ਵਿਆਹ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ
Ad Position 24