17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸਨ ਫਾਰਮਾ ਕੰਪਨੀ ਟੌਂਸਾ ਨਜ਼ਦੀਕ ਦੁੱਧ ਵਾਲਾ ਟੈਂਕਰ ਪਲਟਿਆ

ਰੱਤੇਵਾਲ, 16 ਅਕਤੂਬਰ (ਅਸ਼ੋਕ ਕੁਮਾਰ ਲੀਲ)-ਰੋਪੜ ਫਗਵਾੜਾ ਨੈਸ਼ਨਲ ਹਾਈਵੇ ’ਤੇ ਪੈਂਦੇ ਪਿੰਡ ਟੌਂਸਾ ਨਜ਼ਦੀਕ ਸਨਫਰਮਾ ਕੰਪਨੀ ਕੋਲ ਇਕ ਦੁੱਧ ਵਾਲਾ ਕੈਂਟਰ ਪਲਟ ਗਿਆ। ਪ੍ਰਾਪਤ ਸੂਚਨਾ ਅਨੁਸਾਰ ਇਕ ਦੁੱਧ ਵਾਲਾ ਕੈਂਟਰ ਨੰਬਰ ਪੀ.

Ad Position 21
No active advertisement
ਅਜੀਤ ਡੈਸਕ 17-10-2026
ਰੱਤੇਵਾਲ, 16 ਅਕਤੂਬਰ (ਅਸ਼ੋਕ ਕੁਮਾਰ ਲੀਲ)-ਰੋਪੜ ਫਗਵਾੜਾ ਨੈਸ਼ਨਲ ਹਾਈਵੇ ’ਤੇ ਪੈਂਦੇ ਪਿੰਡ ਟੌਂਸਾ ਨਜ਼ਦੀਕ ਸਨਫਰਮਾ ਕੰਪਨੀ ਕੋਲ ਇਕ ਦੁੱਧ ਵਾਲਾ ਕੈਂਟਰ ਪਲਟ ਗਿਆ। ਪ੍ਰਾਪਤ ਸੂਚਨਾ ਅਨੁਸਾਰ ਇਕ ਦੁੱਧ ਵਾਲਾ ਕੈਂਟਰ ਨੰਬਰ ਪੀ. ਬੀ. 32 ਏ.ਡੀ 2925 ਨੂੰ ਧੀਰਜ ਪੁੱਤਰ ਸਤੀਸ਼ ਕੁਮਾਰ ਵਾਸੀ ਪਿੰਡ ਰੱਤੇਵਾਲ ਚਲਾ ਰਿਹਾ ਸੀ, ਜੋ ਕਿ ਬਲਾਚੌਰ ਤੋਂ ਰੋਪੜ ਸਾਈਡ ਜਾ ਰਿਹਾ ਸੀ। ਜਦੋਂ ਉਹ ਸਨਫਰਮਾ ਕੰਪਨੀ ਨਜ਼ਦੀਕ ਪਹੁੰਚਿਆ ਤਾਂ ਅਚਾਨਕ ਸੰਤੁਲਨ ਵਿਗੜਨ ਕਾਰਨ ਉਹ ਸੜਕ ਵਿਚਕਾਰ ਹੀ ਪਲਟ ਗਿਆ। ਮੌਕੇ ’ਤੇ ਐਸ. ਐਸ. ਐਫ. ਦੀ ਟੀਮ ਨੇ ਪਹੁੰਚ ਕੇ ਕੈਂਟਰ ਨੂੰ ਸਿੱਧਾ ਕਰਵਾ ਕੇ ਸਾਈਡ ’ਤੇ ਕਰਵਾਇਆ। ਹਾਦਸੇ ਵਿਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਹਾਦਸੇ ਦੀ ਸੂਚਨਾ ਆਸਰੋਂ ਚੌਕੀ ਤੇ ਕੰਟਰੋਲ ਰੂਮ ਨੂੰ ਭੇਜੀ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਨਿਊ ਆਦਰਸ਼ ਸਕੂਲ ਸੜੋਆ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ’ਚ ਮਾਰੀਆਂ ਮੱਲਾਂ ਅਗਲੀ ਖ਼ਬਰ ਸਾਡੇ ਬਜ਼ਰੁਗ ਸਾਡਾ ਮਾਣ ਤਹਿਤ ਕੈਂਪ ਲਗਾਇਆ
Ad Position 24