10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਗੁਰੂ ਨਾਨਕ ਮਿਸ਼ਨ ਸਕੂਲ ਢਾਹਾਂ ਕਲੇਰਾਂ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਬੰਗਾ, 10 ਅਕਤੂਬਰ (ਧਰਮਵੀਰ ਪਾਲ)-ਖੇਡਾਂ ਵਤਨ ਪੰਜਾਬ ਦੀਆਂ-2026 ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਹ ਜਾਣਕਾਰੀ ਢਾਹਾਂ ਕਲੇਰਾਂ ਵਿਖੇ ਜੇਤੂ ਖਿਡਾਰੀਆਂ ਦਾ ਸਨਮਾਨ ਕਰਨ ਤੇ ਵਧਾਈ ਦੇਣ ਮੌਕੇ ਸਕੂਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ, ਢਾਹਾਂ ਕਲੇਰਾਂ ਦੇ ਪ੍ਰਧਾਨ ਸ.

Ad Position 21
No active advertisement
ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਖਿਡਾਰੀਆਂ ਨੂੰ ਵਧਾਈਆਂ ਦੇਣ ਮੌਕੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਅਤੇ ਮੈਂਬਰ ਦਵਿੰਦਰ ਸਿੰਘ ਢਿੱਲੋਂ। 11-10-2026
ਬੰਗਾ, 10 ਅਕਤੂਬਰ (ਧਰਮਵੀਰ ਪਾਲ)-ਖੇਡਾਂ ਵਤਨ ਪੰਜਾਬ ਦੀਆਂ-2026 ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਹ ਜਾਣਕਾਰੀ ਢਾਹਾਂ ਕਲੇਰਾਂ ਵਿਖੇ ਜੇਤੂ ਖਿਡਾਰੀਆਂ ਦਾ ਸਨਮਾਨ ਕਰਨ ਤੇ ਵਧਾਈ ਦੇਣ ਮੌਕੇ ਸਕੂਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ, ਢਾਹਾਂ ਕਲੇਰਾਂ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਨੇ ਮੀਡੀਆ ਨੂੰ ਪ੍ਰਦਾਨ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਸਕੂਲ ਦੇ ਹੋਣਹਾਰ ਖਿਡਾਰੀਆਂ ਨੇ ਕੁਸ਼ਤੀ ਅਤੇ ਅਥਲੈਟਿਕਸ ਵਿਚ ਕੁੱਲ 9 ਤਗਮੇ (5 ਸੋਨਾ, 2 ਚਾਂਦੀ , 2 ਕਾਂਸੀ) ਜਿੱਤ ਕੇ ਆਪਣਾ, ਆਪਣੇ ਮਾਪਿਆਂ, ਸਕੂਲ ਤੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੀਆਂ ਪਹਿਲਵਾਨ ਲੜਕੀਆਂ ਨੇ ਕੁਸ਼ਤੀ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਨ੍ਹਾਂ ਵਿਚ ਸਰਗੁਣ ਕੌਰ ਢਾਹਾਂ ਨੇ ਅੰਡਰ 17 ਸਾਲ 54 ਕਿੱਲੋ ਵਜ਼ਨ ਵਰਗ ਵਿਚ ਸੋਨ ਤਗਮਾ ਆਪਣੇ ਨਾਂਅ ਕੀਤਾ। ਜਦ ਕਿ ਨਿਧੀ ਲੀਨ ਮਜਾਰੀ ਨੇ ਅੰਡਰ 17 ਸਾਲ 49 ਕਿੱਲੋਗ੍ਰਾਮ ਵਜ਼ਨ ਵਰਗ ਵਿਚ ਫਾਈਨਲ ਵਿਚ ਇਕ ਤਰਫਾ ਜਿੱਤ ਦਰਜ ਕਰਕੇ ਸੋਨ ਤਗਮਾ ਜਿੱਤਿਆ। ਹਰਮਨਪ੍ਰੀਤ ਕੌਰ ਜੱਸੋ ਮਜਾਰਾ ਨੇ ਅੰਡਰ 14 ਸਾਲ 39 ਕਿੱਲੋਗ੍ਰਾਮ ਵਜ਼ਨ ਵਰਗ ਵਿਚ ਸੋਨ ਤਗਮੇ ’ਤੇ ਕਬਜ਼ਾ ਕੀਤਾ। ਪ੍ਰੀਤਪਾਲ ਕੌਰ ਹੱਪੋਵਾਲ ਨੇ ਅੰਡਰ 14 ਸਾਲ, 54 ਕਿੱਲੋਗ੍ਰਾਮ ਵਜ਼ਨ ਵਰਗ ਵਿਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸੋਨ ਤਗਮੇ ਦੀ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾਇਆ। ਜਦਕਿ ਅੰਡਰ 14 ਸਾਲ ਵਿਚ ਸਰੂਪ ਸੈਣੀ ਕਲੇਰਾਂ 39 ਕਿੱਲੋਗ੍ਰਾਮ ਵਜ਼ਨ ਵਰਗ ਵਿਚ ਅਤੇ ਸੁਖਮਨਪ੍ਰੀਤ ਕੌਰ ਹੱਪੋਵਾਲ ਨੇ 30 ਕਿੱਲੋਗ੍ਰਾਮ ਵਜ਼ਨ ਵਰਗ ਵਿਚ ਸਖ਼ਤ ਮੁਕਾਬਲੇ ਤੋਂ ਬਾਅਦ ਚਾਂਦੀ ਦਾ ਤਗਮਾ ਜਿੱਤਿਆ। ਸਕਸ਼ ਲੀਨ ਮਜਾਰੀ ਨੇ ਅੰਡਰ 14 ਸਾਲ 48 ਕਿੱਲੋਗ੍ਰਾਮ ਵਜ਼ਨ ਵਰਗ ਵਿਚ ਕਾਂਸੀ ਦਾ ਤਗਮਾ ਜਿੱਤਿਆ। ਸ. ਢਾਹਾਂ ਨੇ ਦੱਸਿਆ ਕਿ ਅਥਲੈਟਿਕਸ ਵਿਚ ਵੀ ਸਕੂਲ ਦੇ ਖਿਡਾਰੀਆਂ ਨੇ ਅੰਡਰ-17 ਵਰਗ ਵਿਚ ਇਸ਼ਮੀਤ ਸਿੰਘ ਕੰਗਰੋੜ ਨੇ ਹਾਈ ਜੰਪ ਵਿਚ ਸਾਰਿਆਂ ਨੂੰ ਪਛਾੜਦਿਆਂ ਸੋਨ ਤਗਮਾ ਜਿੱਤਿਆ। ਇਸੇ ਤਰ੍ਹਾਂ ਸਹਿਜਮਨ ਸਿੰਘ ਮੱਟੂ ਝੰਡੇਰ ਕਲਾਂ ਨੇ 100 ਮੀਟਰ ਦੌੜ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤਾ। ਸ. ਢਾਹਾਂ ਨੇ ਕਿਹਾ ਕਿ ਇਹ ਸਾਡੇ ਸਕੂਲ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਖਿਡਾਰੀਆਂ ਨੇ ਮਿਹਨਤ, ਅਨੁਸ਼ਾਸ਼ਨ ਤੇ ਖੇਡ ਭਾਵਨਾ ਨਾਲ ਇਹਨਾਂ ਖੇਡਾਂ ਵਿਚ ਭਾਗ ਲੈ ਕੇ ਸਕੂਲ ਦਾ ਨਾਂਅ ਬੁਲੰਦ ਕੀਤਾ ਹੈ । ਪ੍ਰਿੰਸੀਪਲ ਵਿਨੀਤਾ ਚੋਟ ਨੇ ਸਾਰੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਦਵਿੰਦਰ ਸਿੰਘ ਢਿੱਲੋਂ ਮੈਂਬਰ ਟਰੱਸਟ, ਰਮਨ ਕੁਮਾਰ ਵਾਈਸ ਪ੍ਰਿੰਸੀਪਲ, ਜਸਵੀਰ ਕੌਰ, ਕੋਮਲ, ਕੁਲਜੀਤ ਸਿੰਘ (ਸਾਰੇ ਖੇਡ ਅਧਿਆਪਕ) ਤੇ ਕਮਲਜੀਤ ਸਿੰਘ ਮੱਟੂ ਵੀ ਹਾਜ਼ਰ ਸਨ। ਵਰਨਣਯੋਗ ਹੈ ਕਿ ਜ਼ਿਲ੍ਹਾ ਪੱਧਰ ’ਤੇ ਸੋਨ ਤਗਮਾ ਜਿੱਤਣ ਵਾਲੇ ਸਾਰੇ ਖਿਡਾਰੀ ਸਰਗੁਣ ਕੌਰ, ਨਿਧੀ ਲੀਨ, ਹਰਮਨਪ੍ਰੀਤ ਕੌਰ, ਪ੍ਰੀਤਪਾਲ ਕੌਰ ਅਤੇ ਇਸ਼ਮੀਤ ਸਿੰਘ ਹੁਣ ਸੂਬਾ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੀ ਨੁਮਾਇੰਦਗੀ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਪਰਗਟ ਸਿੰਘ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਪਾਰਟੀ ਹੋਰ ਹੋਵੇਗੀ ਮਜ਼ਬੂਤ-ਦਰਸ਼ਨ ਲਾਲ ਨਕੋਦਰ ਮਾਲੇਵਾਲ ਅਗਲੀ ਖ਼ਬਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਾਬਕਾ ਸਰਪੰਚ ਨੇ ਲਗਾਏ ਬੂਟੇ
Ad Position 24