ਖੇਡਾਂ ਤੇ ਕਸਰਤ ਦਾ ਜੀਵਨ ਅੰਦਰ ਵਿਸ਼ੇਸ਼ ਮਹੱਤਵ-ਕੁਲਦੀਪ ਕੌਰ ਬੰਗੜ
ਸੜੋਆ, 9 ਅਕਤੂਬਰ (ਬਲਵਿੰਦਰ ਨਾਨੋਵਾਲੀਆ)-ਖੇਡਾਂ ਤੇ ਕਸਰਤ ਦਾ ਇਨਸਾਨ ਦੇ ਜੀਵਨ ਅੰਦਰ ਵਿਸ਼ੇਸ਼ ਮਹੱਤਵ ਹੁੰਦਾ ਹੈ, ਇਸ ਲਈ ਸਰੀਰ ਨੂੰ ਰੋਗ-ਰਹਿਤ ਰੱਖਣ ਲਈ ਸਾਨੂੰ ਰੋਜ਼ਾਨਾਂ ਸੈਰ ਅਤੇ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ। ਇਹ ਵਿਚਾਰ ਬੀਬੀ ਕੁਲਦੀਪ ਕੌਰ ਬੰਗੜ ਸਰਪੰਚ ਪਿੰਡ ਖਰੌੜ ਨੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਖਰੌੜ ਵਲੋਂ ਪਿੰਡ ਵਿਖੇ ਖੋਲ੍ਹੇ ਜਿੰਮ ਸੈਂਟਰ ਦਾ ਰਸਮੀ ਉਦਘਾਟਨ ਕਰਨ ਸਮੇਂ ਪ੍ਰਗਟ ਕੀਤੇ।
ਸੜੋਆ, 9 ਅਕਤੂਬਰ (ਬਲਵਿੰਦਰ ਨਾਨੋਵਾਲੀਆ)-ਖੇਡਾਂ ਤੇ ਕਸਰਤ ਦਾ ਇਨਸਾਨ ਦੇ ਜੀਵਨ ਅੰਦਰ ਵਿਸ਼ੇਸ਼ ਮਹੱਤਵ ਹੁੰਦਾ ਹੈ, ਇਸ ਲਈ ਸਰੀਰ ਨੂੰ ਰੋਗ-ਰਹਿਤ ਰੱਖਣ ਲਈ ਸਾਨੂੰ ਰੋਜ਼ਾਨਾਂ ਸੈਰ ਅਤੇ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ। ਇਹ ਵਿਚਾਰ ਬੀਬੀ ਕੁਲਦੀਪ ਕੌਰ ਬੰਗੜ ਸਰਪੰਚ ਪਿੰਡ ਖਰੌੜ ਨੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਖਰੌੜ ਵਲੋਂ ਪਿੰਡ ਵਿਖੇ ਖੋਲ੍ਹੇ ਜਿੰਮ ਸੈਂਟਰ ਦਾ ਰਸਮੀ ਉਦਘਾਟਨ ਕਰਨ ਸਮੇਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਅੱਜ ਨੌਜਵਾਨ ਪੀੜ੍ਹੀ ਦਿਨ ਪ੍ਰਤੀ ਦਿਨ ਕੁਰਾਹੇ ਪੈ ਰਹੀ ਹੈ, ਜੋ ਸਮਾਜ ਅਤੇ ਸਰਕਾਰਾਂ ਨੂੰ ਵੱਡੀ ਚਣੌਤੀ ਹੈ। ਉਨ੍ਹਾਂ ਦੱਸਿਆ ਕਿ ਪੰਚਾਇਤ ਦੀ ਆਮਦਨ ’ਚ ਵਾਧਾ ਕਰਨ ਲਈ ਪੰਚਾਇਤੀ ਜ਼ਮੀਨ ਨੂੰ ਸਹੀ ਹੱਥਾਂ ’ਚ ਦੇਣ ਲਈ ਸਮੁੱਚੇ ਪੰਚਾਇਤ ਤੇ ਨਗਰ ਨਿਵਾਸੀ ਹਮੇਸ਼ਾ ਕਾਰਜਸ਼ੀਲ ਹਨ। ਉਨ੍ਹਾਂ ਦੱਸਿਆ ਕਿ ਜਿੰਮ ਦਾ ਸਾਮਾਨ ਖਰੀਦਣ ਲਈ ਚੌਧਰੀ ਸਤਨਾਮ ਜਲਾਲਪੁਰ ਸੀਨੀਅਰ ‘ਆਪ’ ਆਗੂ ਤੇ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਵਲੋਂ ਭੇਜੇ ਇਕ ਲੱਖ ਰੁਪਏ ਤੇ ਐਨ. ਆਰ. ਆਈ. ਵੀਰਾਂ ਤੇ ਪਿੰਡ ਵਾਸੀਆਂ ਸਹਿਯੋਗ ਨਾਲ ਜਿੰਮ ਦਾ ਸਾਮਾਨ ਖਰੀਦਿਆ ਗਿਆ ਹੈ। ਸਪੋਰਟਸ ਕਲੱਬ ਨੂੰ ਸਹਿਯੋਗ ਦੇਣ ਵਾਲਿਆਂ ਵਿਚ ਐਨ. ਆਰ. ਆਈ. ਜਸਵੰਤ ਸਿੰਘ ਚੱਠਾ, ਬਲਜੀਤ ਸਿੰਘ ਇਟਲੀ, ਹਰਨੇਕ ਸੰਘ ਮਾਰਵਾ, ਬਿੰਦੂ ਗਿੱਲ, ਸ਼ਿੰਦਾ ਗਿੱਲ, ਰਾਮ ਲੁਭਾਇਆ ਬੰਗੜ, ਕਾਲਾ, ਅਵਤਾਰ ਜਰਮਨੀ, ਬਿੰਦਾ ਪੁਰਤਗਾਲ, ਹੈਪੀ ਇਟਲੀ ਤੇ ਸਤਨਾਮ ਸਿੰਘ ਮਾਰਵਾ ਆਦਿ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਮੌਕੇ ਅਲਕਾ ਰਾਣੀ, ਸੁਨੀਤਾ ਦੇਵੀ, ਮਲਕੀਤ ਰਾਜ, ਕਮਲਾ ਦੇਵੀ, ਸਮਾਜ ਸੇਵੀ ਮੋਹਣ ਲਾਲ ਬੰਗੜ, ਜਥੇਦਾਰ ਸੁੱਚਾ ਸਿੰਘ ਗਿੱਲ, ਸੁੱਚਾ ਸਿੰਘ ਠੇਕੇਦਾਰ, ਰਣਜੀਤ ਪੱਪੂ, ਬਲਵੀਰ ਸਿੰਘ ਗਿੱਲ, ਸੰਦੀਪ ਬੰਗੜ, ਗੁਰਪ੍ਰੀਤ ਬੰਗੜ, ਲਖਵਿੰਦਰ ਸਿੰਘ ਮਾਰਵਾ, ਬਲਜੀਤ ਸਿੰਘ ਗਿੱਲ, ਜਗਤਾਰ ਬੈਂਸ, ਲਖਵਿੰਦਰ ਸਿੰਘ ਬੰਗੜ, ਰਾਮ ਲਾਲ, ਚੰਨੀ ਮਾਗਟ ਆਦਿ ਵੀ ਹਾਜ਼ਰ ਸਨ।