ਅੱਜ ਬਿਜਲੀ ਬੰਦ ਰਹੇਗੀ
ਨਵਾਂਸ਼ਹਿਰ, 9 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)-ਆਮ ਜਨਤਾ ਨੂੰ ਸੂਚਿਤ ਕੀਤਾ ਗਿਆ ਹੈ ਕਿ 10 ਤਰੀਕ ਨੂੰ 66 ਕੇ. ਵੀ.
ਨਵਾਂਸ਼ਹਿਰ, 9 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)-ਆਮ ਜਨਤਾ ਨੂੰ ਸੂਚਿਤ ਕੀਤਾ ਗਿਆ ਹੈ ਕਿ 10 ਤਰੀਕ ਨੂੰ 66 ਕੇ. ਵੀ. ਸਬ ਸਟੇਸ਼ਨ ਤੋਂ 11 ਕੇ. ਵੀ. ਸ਼ਹਿਰੀ-1 ਫੀਡਰ ਤੇ 11 ਕੇ. ਵੀ. ਸਲੋਹ ਰੋਡ ਫੀਡਰ ਦੀ ਸਵੇਰੇ 11 ਵਜੇ ਤੋਂ 1 ਵਜੇ ਤੱਕ ਬਹੁਤ ਜ਼ਰੂਰੀ ਕੰਮ ਲਈ ਬਿਜਲੀ ਬੰਦ ਰਹੇਗੀ। ਜਿਸ ਨਾਲ ਹੇਠਲੇ ਇਲਾਕਿਆਂ ਬੰਗਾ ਰੋਡ, ਆਰੀਆ ਸਮਾਜ ਰੋਡ, ਕਾਈਆਂ ਮੁਹੱਲਾ, ਵਿਕਾਸ ਨਗਰ, ਰਾਹੋਂ ਰੋਡ, ਸਲੋਹ ਰੋਡ, ਫਰੈਂਡਜ਼ ਕਲੋਨੀ, ਕਮੇਟੀ ਦਫ਼ਤਰ, ਆਰੀਆ ਸਮਾਜ ਰੋਡ, ਮੋਤਾ ਸਿੰਘ ਨਗਰ, ਉੱਮਟਾ ਮੁਹੱਲਾ, ਵੈਦਾਂ ਮੁਹੱਲਾ, ਲੜੋਈਆ ਮੁਹੱਲਾ, ਕੋਠੀ ਰੋਡ, ਗੀਤਾ ਭਵਨ ਰੋਡ, ਸਤਿਗੁਰੂ ਨਗਰ, ਮਾਡਲ ਟਾਊਨ, ਬਾਬਾ ਦੀਪ ਸਿੰਘ ਨਗਰ, ਰਾਜਾ ਮੁਹੱਲਾ, ਤਾਰਾ ਆਈਸ ਫੈਕਟਰੀ ਰੋਡ, ਪੁਰਾਣੀ ਕਚਹਿਰੀ ਰੋਡ, ਇੰਦਰਾਪੁਰੀ ਮੁਹੱਲਾ, ਪੰਡੋਰਾ ਮੁਹੱਲਾ, ਵੇਦ ਹੇਮਰਾਜ ਮੁਹੱਲਾ, ਸ਼ਾਰਧਾ ਮੁਹੱਲਾ, ਨਿਊ ਆਦਰਸ਼ ਨਗਰ, ਸ਼ਾਰਦਾ ਮੁਹੱਲਾ, ਨਿਊ ਆਦਰਸ਼ ਨਗਰ, ਪਾਠਕਾ ਮੁਹੱਲਾ, ਰਿਸ਼ੀ ਮਹੁੱਲਾ, ਸ਼ੋਰੀਆ ਮੁੱਹਲਾ, ਬੰਸਤ ਨਗਰ ਅਤੇ ਇਸ ਦੇ ਚੱਲਦੇ ਹੋਰ ਇਲਾਕੇ ਬੰਦ ਰਹਿਣਗੇ। ਇਹ ਜਾਣਕਾਰੀ ਸਹਾਇਕ ਇੰਜੀਨੀਅਰ ਸ਼ਹਿਰੀ ਉਪ ਮੰਡਲ ਨਵਾਂਸ਼ਹਿਰ ਨੇ ਦਿੱਤੀ।