ਮੌਸਮ ਬਦਲਣ ਨਾਲ ਸਵਾਈਨ ਫਲੂ ਦੇ ਮਾਮਲੇ ਵੱਧ ਸਕਦੇ ਹਨ -ਡਾ. ਦੀਪਕ ਬਸੀ
ਪੋਜੇਵਾਲ ਸਰਾਂ, 8 ਅਕਤੂਬਰ (ਨਵਾਂਗਰਾਈਂ)-ਆਯੂਰਵੈਦਿਕ ਕਲੀਨਿਕ ਗੜ੍ਹਸ਼ੰਕਰ ਦੇ ਸੰਚਾਲਕ ਡਾ. ਦੀਪਕ ਬਸੀ ਨੇ ਪੋਜੇਵਾਲ ਵਿਖੇ ਗੱਲਬਾਤ ਦੌਰਾਨ ਕਿਹਾ ਕਿ ਅੱਜ ਕੱਲ੍ਹ ਸਵਾਈਨ ਫਲੂ ਦੀ ਬਿਮਾਰੀ ਬੜੀ ਤੇਜ਼ੀ ਨਾਲ ਵੱਧ ਰਹੀ ਹੈ ਤੇ ਇਸ ਦੇ ਬਚਾਅ ਲਈ ਸਾਵਧਾਨ ਰਹੋ ਮੌਸਮ ਬਦਲਣ ਦੇ ਨਾਲ ਫਲੂ ਦੇ ਮਾਮਲੇ ਵੱਧ ਸਕਦੇ ਹਨ।
ਪੋਜੇਵਾਲ ਸਰਾਂ, 8 ਅਕਤੂਬਰ (ਨਵਾਂਗਰਾਈਂ)-ਆਯੂਰਵੈਦਿਕ ਕਲੀਨਿਕ ਗੜ੍ਹਸ਼ੰਕਰ ਦੇ ਸੰਚਾਲਕ ਡਾ. ਦੀਪਕ ਬਸੀ ਨੇ ਪੋਜੇਵਾਲ ਵਿਖੇ ਗੱਲਬਾਤ ਦੌਰਾਨ ਕਿਹਾ ਕਿ ਅੱਜ ਕੱਲ੍ਹ ਸਵਾਈਨ ਫਲੂ ਦੀ ਬਿਮਾਰੀ ਬੜੀ ਤੇਜ਼ੀ ਨਾਲ ਵੱਧ ਰਹੀ ਹੈ ਤੇ ਇਸ ਦੇ ਬਚਾਅ ਲਈ ਸਾਵਧਾਨ ਰਹੋ ਮੌਸਮ ਬਦਲਣ ਦੇ ਨਾਲ ਫਲੂ ਦੇ ਮਾਮਲੇ ਵੱਧ ਸਕਦੇ ਹਨ। ਡਾ. ਦੀਪਕ ਬੱਸੀ ਨੇ ਕਿਹਾ ਕਿ ਸਵਾਈਨ ਫਲੂ ਇਕ ਕਿਸਮ ਦਾ ਇਨਫਲੂਐਂਜ਼ਾ ਵਾਇਰਸ ਹੈ, ਜੋ ਮੁੱਖ ਤੌਰ ’ਤੇ ਸਾਹ ਦੀਆਂ ਬੂੰਦਾਂ ਰਾਹੀਂ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲ ਸਕਦਾ ਹੈ। ਇਸ ਦੀ ਸਮੇਂ ਸਿਰ ਪਛਾਣ ਅਤੇ ਸਹੀ ਇਲਾਜ ਨਾਲ ਜ਼ਿਆਦਾਤਰ ਮਰੀਜ਼ ਠੀਕ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਜੇਕਰ ਲੱਛਣ ਦਿਸਣ ਤਾਂ ਤੁਰੰਤ ਡਾਕਟਰੀ ਸਲਾਹ ਲਓ। ਉਨ੍ਹਾਂ ਅਨੁਸਾਰ ਬਚਾਅ ਦੇ ਆਸਾਨ ਤਰੀਕੇ ਖੰਘ ਜਾਂ ਛਿੱਕ ਆਉਣ ਸਮੇਂ ਮੂੰਹ-ਨੱਕ ਨੂੰ ਢੱਕੋ, ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਵੋ, ਬਿਮਾਰ ਵਿਅਕਤੀ ਤੋਂ ਬੇਲੋੜਾ ਨਜ਼ਦੀਕੀ ਸੰਪਰਕ ਘਟਾਓ, ਬਿਮਾਰੀ ਦੇ ਦੌਰਾਨ ਭੀੜ ਵਾਲੀਆਂ ਥਾਵਾਂ ਤੋਂ ਬਚੋ ਅਤੇ ਘਰ ਰਹਿ ਕੇ ਆਰਾਮ ਕਰੋ, ਪਾਣੀ ਅਤੇ ਪੌਸ਼ਟਿਕ ਖੁਰਾਕ ਦਾ ਧਿਆਨ ਰੱਖੋ। ਉਨ੍ਹਾਂ ਕਿਹਾ ਕਿ ਫਲੂ ਵੈਕਸੀਨ ਬਾਰੇ ਆਪਣੇ ਡਾਕਟਰ ਨਾਲ ਸਲਾਹ ਕਰੋ, ਖਾਸ ਕਰਕੇ ਜੇ ਤੁਸੀਂ ਉੱਚ-ਖਤਰੇ ਵਾਲੇ ਸਮੂਹ ਵਿਚ ਹੋ। ਆਪਣੇ ਆਪ ਐਂਟੀਬਾਇਓਟਿਕ ਨਾ ਲਓ, ਸਵਾਈਨ ਫਲੂ ਇੱਕ ਵਾਇਰਲ ਇਨਫੈਕਸ਼ਨ ਹੈ। ਐਂਟੀਬਾਇਓਟਿਕ ਹਰ ਮਰੀਜ਼ ਲਈ ਲਾਭਦਾਇਕ ਨਹੀਂ ਹੁੰਦੀ। ਦਵਾਈਆਂ ਡਾਕਟਰ ਦੀ ਸਲਾਹ ਨਾਲ ਹੀ ਲਓ।