09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਭਾਜਪਾ ਪੰਜਾਬ ਦੇ ਸਹਿ ਇੰਚਾਰਜ ਤੇ ਰਾਜ ਸਭਾ ਮੈਂਬਰ ਡਾ. ਅਲਕਾ ਗੁੱਜਰ ਸਿੱਧ ਬਾਬਾ ਜੰਬੂ ਜੀਤ ਦੇ ਅਸਥਾਨ ’ਤੇ ਹੋਏ ਨਤਮਸਤਕ

ਟੱਪਰੀਆਂ ਖੁਰਦ, 8 ਅਕਤੂਬਰ (ਬੂਥਗੜ੍ਹੀਆ)-ਵਿਧਾਨ ਸਭਾ ਹਲਕਾ ਬਲਾਚੌਰ ਦੀ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵਲੋਂ ਭਾਰਤੀ ਜਨਤਾ ਪਾਰਟੀ ਨੂੰ ਹਲਕਾ ਬਲਾਚੌਰ ਵਿਚ ਵੱਧ ਤੋਂ ਵੱਧ ਮਜ਼ਬੂਤ ਕਰਨ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਉੱਚ ਕੱਦਦਾਰ ਬਾਹਰੀ ਸੂਬਿਆਂ ਤੋਂ ਵੱਡੇ-ਵੱਡੇ ਆਗੂਆਂ ਨੂੰ ਹਲਕਾ ਬਲਾਚੌਰ ਵਿਚ ਸ਼ਮੂਲੀਅਤ ਕਰਵਾ ਕੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ’ਚ ਸਥਿਤ ਬਾਬਾ ਜੰਬੂ ਜੀਤ ਮਹਾਰਾਜ ਦੇ ਧਾਰਮਿਕ ਅਸਥਾਨ ’ਤੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਸਹਿ ਇੰਚਾਰਜ ਤੇ ਮੈਂਬਰ ਰਾਜ ਸਭਾ ਡਾ.

Ad Position 21
No active advertisement
ਪਿੰਡ ਮਾਲੇਵਾਲ ਦੇ ਸਿੱਧ ਬਾਬਾ ਜੰਬੂ ਜੀਤ ਦੇ ਧਾਰਮਿਕ ਅਸਥਾਨ ’ਤੇ ਨਤਮਸਤਕ ਹੁੰਦੇ ਹੋਏ ਰਾਜ ਸਭਾ ਮੈਂਬਰ ਡਾ. ਅਲਕਾ ਗੁੱਜਰ ਨਾਲ ਭਾਰਤੀ ਜਨਤਾ ਪਾਰਟੀ ਦੇ ਆਹੁਦੇਦਾਰ। ਤਸਵੀਰ : ਬੂਥਗੜ੍ਹੀਆ 09-10-2026
ਟੱਪਰੀਆਂ ਖੁਰਦ, 8 ਅਕਤੂਬਰ (ਬੂਥਗੜ੍ਹੀਆ)-ਵਿਧਾਨ ਸਭਾ ਹਲਕਾ ਬਲਾਚੌਰ ਦੀ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵਲੋਂ ਭਾਰਤੀ ਜਨਤਾ ਪਾਰਟੀ ਨੂੰ ਹਲਕਾ ਬਲਾਚੌਰ ਵਿਚ ਵੱਧ ਤੋਂ ਵੱਧ ਮਜ਼ਬੂਤ ਕਰਨ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਉੱਚ ਕੱਦਦਾਰ ਬਾਹਰੀ ਸੂਬਿਆਂ ਤੋਂ ਵੱਡੇ-ਵੱਡੇ ਆਗੂਆਂ ਨੂੰ ਹਲਕਾ ਬਲਾਚੌਰ ਵਿਚ ਸ਼ਮੂਲੀਅਤ ਕਰਵਾ ਕੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ’ਚ ਸਥਿਤ ਬਾਬਾ ਜੰਬੂ ਜੀਤ ਮਹਾਰਾਜ ਦੇ ਧਾਰਮਿਕ ਅਸਥਾਨ ’ਤੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਸਹਿ ਇੰਚਾਰਜ ਤੇ ਮੈਂਬਰ ਰਾਜ ਸਭਾ ਡਾ. ਅਲਕਾ ਗੁੱਜਰ ਸਮੁੱਚੀ ਹਲਕਾ ਬਲਾਚੌਰ ਦੀ ਪਾਰਟੀ ਦੀ ਲੀਡਰਸ਼ਿਪ ਦੇ ਨਾਲ ਬਾਬਾ ਜੰਬੂ ਜੀਤ ਜੀ ਦਾ ਅਸ਼ੀਰਵਾਦ ਲੈਣ ਲਈ ਵਿਸ਼ੇਸ਼ ਤੌਰ ’ਤੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਹਲਕਾ ਬਲਾਚੌਰ ਦੇ ਨੌਜਵਾਨ ਆਗੂ ਸੰਜੀਵ ਚੌਧਰੀ ਪਿੰਟੂ ਮਾਲੇਵਾਲ ਵਲੋਂ ਬਾਬਾ ਜੰਬੂ ਜੀ ਦੇ ਇਤਿਹਾਸ ਬਾਰੇ ਜਾਣੂੰ ਕਰਵਾਇਆ। ਇਸ ਮੌਕੇ ਪੰਜਾਬ ਸਹਿ ਇੰਚਾਰਜ ਮੈਂਬਰ ਰਾਜ ਸਭਾ ਅਲਕਾ ਗੁੱਜਰ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੰਗੀ ਤੇ ਵਧੀਆ ਸੋਚ ਸਦਕਾ ਪੂਰੇ ਭਾਰਤ ਦੇਸ਼ ਦੇ ਅੰਦਰ ਖੁਸ਼ਹਾਲੀ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਸਥਿਤ ਬਾਬਾ ਜੰਬੂ ਜੀਤ ਦੇ ਅਸਥਾਨ ’ਤੇ ਨਤਮਸਤਕ ਹੋ ਕੇ ਵੱਡਾ ਸੁਭਾਗ ਪ੍ਰਾਪਤ ਹੋਇਆ ਹੈ, ਜਿਸ ਦੀ ਹਲਕਾ ਬਲਾਚੌਰ ਦੇ ਸਮੁੱਚੇ ਲੋਕਾਂ ਦੇ ਉੱਪਰ ਵੱਡੀ ਉਪਹਾਰ ਕ੍ਰਿਪਾ ਹੈ। ਇਸ ਮੌਕੇ ਸਮੂਹ ਨਗਰ ਮਾਲੇਵਾਲ ਤੇ ਬਾਬਾ ਜੰਬੂ ਜੀਤ ਕਮੇਟੀ ਵਲੋਂ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੇ ਆਗੂਆਂ ਦਾ ਸਿਰੋਪਾਓ ਭੇਟ ਕਰਕੇ ਵਿਸ਼ੇਸ ਸਨਮਾਨ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਲੱਕੀ, ਭਾਰਤੀ ਜਨਤਾ ਪਾਰਟੀ ਪੰਜਾਬ ਓ. ਬੀ. ਸੀ. ਮੋਰਚਾ ਦੇ ਮੀਤ ਪ੍ਰਧਾਨ ਸੰਦੀਪ ਭਾਟੀਆ ਆਦੋਆਣਾ ਸੋਨੂੰ, ਸੰਜੀਵ ਚੌਧਰੀ ਪਿੰਟੂ ਮਾਲੇਵਾਲ, ਅਸ਼ੋਕ ਕੁਮਾਰ ਨਾਨੋਵਾਲ, ਸੀਨੀਅਰ ਨੇਤਾ ਮੈਡਮ ਵਰਿੰਦਰ ਕੌਰ ਥਾਂਦੀ, ਵਿਜੇ ਭਾਟੀਆ ਸੰਡਰੇਵਾਲ, ਅਜੇ ਕਟਾਰੀਆ ਟੱਪਰੀਆਂ ਖੁਰਦ, ਕੇਵਲ ਚੂਹੜਪੁਰ, ਗੁਰਦਾਸ ਭੂੰਬਲਾ, ਟੇਕ ਚੰਦ ਮਾਲੇਵਾਲ, ਅੱਛਰਦਾਸ ਆਦਿ ਮੌਕੇ ’ਤੇ ਹਾਜ਼ਰ ਸਨ
Ad Position 22
No active advertisement
ਪਿਛਲੀ ਖ਼ਬਰ ਬਲਾਚੌਰ ’ਚ ਭਾਜਪਾ ਨੇ ਮੁੱਖ ਮੰਤਰੀ ਦਾ ਫੂਕਿਆ ਪੁਤਲਾ ਅਗਲੀ ਖ਼ਬਰ ਚੱਕ ਬਿਲਗਾਂ ਵਿਖੇ ਛਿੰਝ ਮੇਲਾ 12 ਨੂੰ
Ad Position 24