09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਖਾਦਾਂ ਦੀ ਸਪਲਾਈ ਸੰਬੰਧੀ ਮੀਟਿੰਗ

ਨਵਾਂਸ਼ਹਿਰ, 8 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵਲੋਂ ਜਾਰੀ ਨਿਰਦੇਸ਼ਾ ਤਹਿਤ ਡਾ. ਲੇਖ ਰਾਜ ਮਾਹੀ ਮੁੱਖ ਖੇਤੀਬਾੜੀ ਅਫਸਰ ਨੇ ਜ਼ਿਲ੍ਹੇ ਅੰਦਰ ਹਾੜੀ ਸੀਜਨ ਦੌਰਾਨ ਕਿਸਾਨਾਂ ਨੂੰ ਖਾਦਾਂ ਦੀ ਨਿਰਵਿਘਣ ਸਪਲਾਈ ਕਰਨ, ਖਾਦਾਂ ਦੀ ਵੱਧ ਕੀਮਤ ਵਸੂਲੀ ਕਰਨ, ਕਾਲਾ ਬਾਜ਼ਾਰੀ ਤੇ ਖਾਦਾਂ ਨਾਲ ਬੇਲੋੜੀਆਂ ਟੈਗਿੰਗ ਨੂੰ ਰੋਕਣ ਦੇ ਮੰਤਵ ਨਾਲ ਮਾਰਕਫੈਡ, ਖਾਦ ਸਪਲਾਈ ਕੰਪਨੀ ਦੇ ਨੁਮਾਇੰਦੀਆਂ ਅਤੇ ਖਾਦ ਦੇ ਹੋਲਸੇਲਰ ਡੀਲਰਾਂ ਨਾਲ ਮੀਟਿੰਗ ਕੀਤੀ ਗਈ।

Ad Position 21
No active advertisement
ਡਾ. ਲੇਖ ਰਾਜ ਮਾਹੀ ਮੁੱਖ ਖੇਤੀਬਾੜੀ ਅਫਸਰ ਜ਼ਿਲ੍ਹੇ ਅੰਦਰ ਹਾੜੀ ਸੀਜਨ ਦੌਰਾਨ ਖਾਦਾਂ ਦੀ ਨਿਰਵਿਘਣ ਸਪਲਾਈ ਸੰਬੰਧੀ ਨੁਮਾਇੰਦਿਆਂ ਨਾਲ ਮੀਟਿੰਗ ਕਰਦੇ ਹੋਏ। 09-10-2026
ਨਵਾਂਸ਼ਹਿਰ, 8 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵਲੋਂ ਜਾਰੀ ਨਿਰਦੇਸ਼ਾ ਤਹਿਤ ਡਾ. ਲੇਖ ਰਾਜ ਮਾਹੀ ਮੁੱਖ ਖੇਤੀਬਾੜੀ ਅਫਸਰ ਨੇ ਜ਼ਿਲ੍ਹੇ ਅੰਦਰ ਹਾੜੀ ਸੀਜਨ ਦੌਰਾਨ ਕਿਸਾਨਾਂ ਨੂੰ ਖਾਦਾਂ ਦੀ ਨਿਰਵਿਘਣ ਸਪਲਾਈ ਕਰਨ, ਖਾਦਾਂ ਦੀ ਵੱਧ ਕੀਮਤ ਵਸੂਲੀ ਕਰਨ, ਕਾਲਾ ਬਾਜ਼ਾਰੀ ਤੇ ਖਾਦਾਂ ਨਾਲ ਬੇਲੋੜੀਆਂ ਟੈਗਿੰਗ ਨੂੰ ਰੋਕਣ ਦੇ ਮੰਤਵ ਨਾਲ ਮਾਰਕਫੈਡ, ਖਾਦ ਸਪਲਾਈ ਕੰਪਨੀ ਦੇ ਨੁਮਾਇੰਦੀਆਂ ਅਤੇ ਖਾਦ ਦੇ ਹੋਲਸੇਲਰ ਡੀਲਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਡਾ. ਮਾਹੀ ਵਲੋਂ ਜ਼ਿਲ੍ਹੇ ਅੰਦਰ ਹੁਣ ਤੱਕ ਸਪਲਾਈ ਹੋਈ ਖਾਦ ਦਾ ਜਾਇਜ਼ਾ ਲਿਆ ਗਿਆ, ਕਿਉਂਕਿ ਪੰਜਾਬ ਸਰਕਾਰ ਵਲੋਂ ਖਾਦਾਂ ਦਾ 60 ਫ਼ੀਸਦੀ ਹਿੱਸਾ ਸਹਿਕਾਰੀ ਸਭਾਵਾਂ ਤੇ 40 ਫ਼ੀਸਦੀ ਪ੍ਰਾਇਵੇਟ ਖਾਦ ਵਿਕਰੇਤਾ ਨੂੰ ਸਪਲਾਈ ਹੁੰਦਾ ਹੈ। ਮੀਟਿੰਗ ਵਿਚ ਹਾਜ਼ਰੀਨ ਨੁਮਾਇੰਦਿਆਂ ਵਲੋਂ ਆਪਣੇ-ਆਪਣੇ ਅਦਾਰਿਆਂ ਨਾਲ ਸੰਬੰਧਤ ਯੂਰੀਆ ਤੇ ਡੀ. ਏ. ਪੀ. ਖਾਦ ਦੀ ਸਪਲਾਈ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਡਾ. ਲੇਖ ਰਾਜ ਮਾਹੀ ਮੁੱਖ ਖੇਤੀਬਾੜੀ ਅਫਸਰ ਵਲੋਂ ਕਿਹਾ ਗਿਆ ਕਿ ਵਿਭਾਗ ਵਲੋਂ ਖਾਦਾਂ ਦੀ ਵੰਡ ’ਤੇ ਵਿਸੇਸ਼ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਸੰਬੰਧੀ ਉਨ੍ਹਾਂ ਵਲੋਂ ਸਖਤ ਹਦਾਇਤ ਜਾਰੀ ਕੀਤੀ ਗਈ ਕਿ ਖਾਦ ਦਾ ਡਿਸਪਲੇ ਸਟਾਕ ਬੋਰਡ ਰੋਜਾਨਾ ਮੈਨਟੇਨ ਕਰਨ, ਕਿਸਾਨਾਂ ਨੂੰ ਖਾਦ ਦੇ ਕੱਟੇ ਜਾਂਦੇ ਬਿੱਲ ਉਪਰ ਕਿਸਾਨਾਂ ਦਾ ਨਾਂਅ, ਪਿੰਡ ਦਾ ਨਾਂਅ, ਮੋਬਾਈਲ ਨੰਬਰ ਤੇ ਖਾਦ ਦੀ ਦਿੱਤੀ ਮਾਤਰਾ ਲਿਖਿਆ ਹੋਣਾ ਲਾਜਮੀ ਹੋਵੇ, ਕਿਸਾਨਾਂ ਨੂੰ ਖਾਦਾਂ ਨਾਲ ਬੇਲੌੜੇ ਖੇਤੀਬਾੜੀ ਇਨਪੁਟਸ ਦੀ ਟੈਗਿੰਗ ਨਾ ਕਰਨ ਤੇ ਕਿਸਾਨਾਂ ਨੂੰ ਖਾਦ ਦੀ ਵਿਕਰੀ ਪੀ. ਓ. ਐਸ. ਮਸ਼ੀਨ ਰਾਹੀਂ ਹੀ ਕੀਤੀ ਜਾਵੇ ਅਤੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਖਾਦ ਦਾ ਭੌਤਿਕ ਸਟਾਕ ਤੇ ਪੀ. ਓ. ਐਸ. ਸਟਾਕ ਮੇਲ ਖਾਂਦਾ ਹੋਵੇ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਉਕਤ ਹਦਾਇਤਾਂ ਦੀ ਉਲਘੰਣਾ ਕਰਨ ਦਾ ਮਾਮਲਾ ਆਉਣ ‘ਤੇ ਖਾਦ ਵਿਕਰੇਤਾ ਦੇ ਵਿਰੁੱਧ ਖਾਦ ਕੰਟਰੋਲ ਆਰਡਰ 1985 ਤੇ ਜਰੂਰੀ ਵਸਤਾਂ ਐਕਟ 1955 ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਡਾ. ਵਿਜੈ ਮਹੇਸ਼ੀ ਖੇਤੀਬਾੜੀ ਵਿਕਾਸ ਅਫਸਰ, ਗੁਰਜੀਤ ਸਿੰਘ ਏਰੀਆ ਮੈਨੇਜਰ ਇਫਕੋ, ਉਮੇਸ਼ ਕੁਮਾਰ ਏਰੀਆ ਮੈਨੇਜਰ ਚੰਬਲ ਫਰਟੀਲਾਈਜਰ, ਅੰਕੂਰ ਚੌਧਰੀ ਕਰਿਭਕੋ, ਨੁੰਕੁਲ ਦੇਵ ਦੁੱਗਲ, ਹੈਰੀ ਗੁਲਾਟੀ, ਰੋਹਿਤ ਕੁਮਾਰ, ਅਨਿਕੇਤ ਛਾਬਡਾ, ਗੁਰਪ੍ਰੀਤ ਸਿੰਘ, ਸੰਦੀਪ ਜੋਸ਼ੀ, ਮੁਖਤਿਆਰ ਸਿੰਘ, ਦੀਪੂ ਪਪਰਾਲਾ ਤੇ ਹਿਤੇਸ਼ ਸ਼ਰਮਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਦੀ ਵੱਡੀ ਕਾਰਵਾਈ, ਗੜੁੱਪੜ ਦੇ ਨਸ਼ਾ ਤਸਕਰ ਦੀ 2 ਕਰੋੜ 32 ਲੱਖ ਰੁਪਏ ਦੀ ਪ੍ਰਾਪਰਟੀ ਫਰੀਜ਼ ਅਗਲੀ ਖ਼ਬਰ ਸੰਤ ਸੀਚੇਵਾਲ ਅਤੇ ਵਿਧਾਇਕ ਘੁੰਮਣ ਵਲੋਂ ਪਿੰਡ ਚੱਕ ਬਾਮੂ ਵਿਖੇ ਖੇਡ ਪਾਰਕ ਦਾ ਉਦਘਾਟਨ
Ad Position 24