05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਕਮਾਲਪੁਰ ’ਚ ਐਡਵੋਕੇਟ ਚੇਚੀ ਤੇ ਚੇਅਰਮੈਨ ਉਧਨਵਾਲ ਵਲੋਂ ਲੋਕ ਮਿਲਣੀ

ਕਾਠਗੜ੍ਹ, 4 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਦੇ ਨੇੜੇ ਪਿੰਡ ਕਮਾਲਪੁਰ ਵਿਖੇ ਐਡਵੋਕੇਟ ਸੰਜੀਵ ਚੌਧਰੀ ਚੇਚੀ ਤੇ ਮਾਰਕੀਟ ਕਮੇਟੀ ਬਲਾਚੌਰ ਦੇ ਚੇਅਰਮੈਨ ਸੇਠੀ ਉਧਨਵਾਲ ਵਲੋਂ ਇਕ ਲੋਕ ਮਿਲਣੀ ਕੀਤੀ। ਇਸ ਮੌਕੇ ਐਡਵੋਕੇਟ ਚੇਚੀ ਨੇ ਪੰਜਾਬ ਦੀ ਮਾਨ ਸਰਕਾਰ ਵਲੋਂ ਲੋਕ ਹਿੱਤਾਂ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।

Ad Position 21
No active advertisement
ਅਜੀਤ ਡੈਸਕ 05-10-2026
ਕਾਠਗੜ੍ਹ, 4 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਦੇ ਨੇੜੇ ਪਿੰਡ ਕਮਾਲਪੁਰ ਵਿਖੇ ਐਡਵੋਕੇਟ ਸੰਜੀਵ ਚੌਧਰੀ ਚੇਚੀ ਤੇ ਮਾਰਕੀਟ ਕਮੇਟੀ ਬਲਾਚੌਰ ਦੇ ਚੇਅਰਮੈਨ ਸੇਠੀ ਉਧਨਵਾਲ ਵਲੋਂ ਇਕ ਲੋਕ ਮਿਲਣੀ ਕੀਤੀ। ਇਸ ਮੌਕੇ ਐਡਵੋਕੇਟ ਚੇਚੀ ਨੇ ਪੰਜਾਬ ਦੀ ਮਾਨ ਸਰਕਾਰ ਵਲੋਂ ਲੋਕ ਹਿੱਤਾਂ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਚੇਚੀ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਲਈ ਦਿਨ-ਰਾਤ ਕੰਮ ਕਰ ਰਹੀ ਹੈ ਅਤੇ ਸਰਕਾਰ ਦੀਆਂ ਸਕੀਮਾਂ ਦਾ ਲਾਭ ਹਰ ਘਰ ਤੱਕ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਨੇ ਪਿੰਡ ਵਾਸੀਆਂ ਤੇ ਪੰਚਾਇਤ ਦਾ ਇਸ ਲੋਕ ਮਿਲਣੀ ਵਿਚ ਪਹੁੰਚਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਲੋਕ ਮਿਲਣੀਆਂ ਨਾਲ ਸਰਕਾਰ ਤੇ ਲੋਕਾਂ ਵਿਚਕਾਰ ਸਿੱਧਾ ਸੰਪਰਕ ਬਣਦਾ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੌਕੇ ‘ਤੇ ਹੀ ਸਮਝਿਆ ਜਾਂਦਾ ਹੈ। ਇਸ ਲੋਕ ਮਿਲਣੀ ਦਾ ਪ੍ਰਬੰਧ ਨਵ-ਨਿਯੁਕਤ ਯੂਥ ਵਿੰਗ ਬਲਾਚੌਰ ਦੇ ਪ੍ਰਧਾਨ ਸੁਖਪ੍ਰੀਤ ਮੱਲ੍ਹੀ ਦੇ ਪਰਿਵਾਰ ਵਲੋਂ ਕੀਤਾ ਗਿਆ ਸੀ। ਸੁਖਪ੍ਰੀਤ ਮੱਲ੍ਹੀ ਵਲੋਂ ਪਹੁੰਚੇ ਹੋਏ ਸਾਰੇ ਆਗੂਆਂ ਦਾ ਸਿਰੋਪਾਓ ਪਾ ਕੇ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਇਸ ਮੌਕੇ ਐਡਵੋਕੇਟ ਚੇਚੀ ਵਲੋਂ ਕੀਤੇ ਪ੍ਰਬੰਧ ਲਈ ਨੌਜਵਾਨ ਆਗੂ ਸੁਖਪ੍ਰੀਤ ਮੱਲ੍ਹੀ, ਉਨ੍ਹਾਂ ਦੇ ਪਰਿਵਾਰ ਤੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੁਖਪ੍ਰੀਤ ਮੱਲ੍ਹੀ ਵਰਗੇ ਨੌਜਵਾਨ ਆਗੂਆਂ ਦੇ ਸਹਿਯੋਗ ਨਾਲ ਹੀ ਪਾਰਟੀ ਜ਼ਮੀਨੀ ਪੱਧਰ ‘ਤੇ ਮਜ਼ਬੂਤ ਹੋ ਰਹੀ ਹੈ। ਇਸ ਮੌਕੇ ਕੁਲਵੰਤ ਸਿੰਘ ਮੱਲ੍ਹੀ, ਕੁਲਵਿੰਦਰ ਸਿੰਘ ਮੱਲ੍ਹੀ, ਰਜਿੰਦਰ ਸਿੰਘ ਬੱਬੂ, ਨਰੰਜਣ ਸਿੰਘ ਮੱਲ੍ਹੀ, ਲਾਡੀ ਮੱਲ੍ਹੀ, ਅਕਾਸ਼ ਮੰਡੇਰਾ, ਰੋਹਿਤ ਕਾਠਗੜ੍ਹ, ਤਰਸੇਮ ਸਿੰਘ ਮੱਲ੍ਹੀ, ਜੱਗਾ ਸੋਭੂਵਾਲ, ਮਨਜੀਤ ਸਿੰਘ ਚਾਹਲਾਂ, ਗੁਰਮੁੱਖ ਪਾਬਲਾ, ਦਲਵੀਰ ਭੱਲੇ, ਰਿਮਰਤ ਮੱਲ੍ਹੀ, ਸੁਖਬੀਰ ਨਾਗਰਾ, ਸੰਨੀ ਗਰਲੂਆ ਬੇਟ, ਗੁਰਮੁੱਖ ਹਸਨਪੁਰ, ਮਨਪ੍ਰੀਤ ਹਸਨਪੁਰ, ਪ੍ਰਵੀਨ ਕਾਠਗੜ੍ਹ, ਬੱਬੂ ਮੱਲ੍ਹੀ, ਮਾਨ ਸਿੰਘ ਜਰਮਨ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੁਖਪ੍ਰੀਤ ਮੱਲ੍ਹੀ ਦੇ ਯੂਥ ਵਿੰਗ ਬਲਾਚੌਰ ਦਾ ਪ੍ਰਧਾਨ ਬਣਨ ’ਤੇ ਭਾਰੀ ਇਕੱਠ ਵਿਚ ਸਨਮਾਨ ਅਗਲੀ ਖ਼ਬਰ ਕਾਂਗਰਸ ਵਲੋਂ ਬੰਗਾ ’ਚ ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸਤਰੀ ਦੇ ਜਨਮ ਦਿਨ ’ਤੇ ਭੇਟ ਕੀਤੀ ਸ਼ਰਧਾਂਜਲੀ
Ad Position 24