30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਉੱਘੇ ਸਮਾਜ ਸੇਵਕ ਭੁਪਿੰਦਰ ਸਿੰਘ ਕੋਹਲੀ ਵਲੰਟੀਅਰ ਕਲਗੀਧਰ ਟਰੱਸਟ ਦਾ ਸਨਮਾਨ

ਬਹਿਰਾਮ, 30 ਸਤੰਬਰ (ਨਛੱਤਰ ਸਿੰਘ ਬਹਿਰਾਮ) - ਉੱਘੇ ਸਮਾਜ ਸੇਵਕ ਭੁਪਿੰਦਰ ਸਿੰਘ ਕੋਹਲੀ ਵਲੰਟੀਅਰ ਕਲਗੀਧਰ ਟਰੱਸਟ ਦਾ ਅਕਾਲ ਅਕੈਡਮੀ ਚੱਕ ਮੰਡੇਰ ਵਿਖੇ ਆਉਣ ’ਤੇ 500 ਗਲੋਬਲ ਸਿੱਖ ਰੋਲ ਮਾਡਲਾਂ ਵਿੱਚੋਂ ਇੱਕ ਵਜੋਂ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਪ੍ਰਿੰਸੀਪਲ ਮਨਿੰਦਰਪਾਲ ਕੌਰ ਸੰਧੂ ਨੇ ਦੱਸਿਆ ਕਿ ਸ.

Ad Position 21
No active advertisement
ਅਜੀਤ ਡੈਸਕ 01-10-2026
ਬਹਿਰਾਮ, 30 ਸਤੰਬਰ (ਨਛੱਤਰ ਸਿੰਘ ਬਹਿਰਾਮ) - ਉੱਘੇ ਸਮਾਜ ਸੇਵਕ ਭੁਪਿੰਦਰ ਸਿੰਘ ਕੋਹਲੀ ਵਲੰਟੀਅਰ ਕਲਗੀਧਰ ਟਰੱਸਟ ਦਾ ਅਕਾਲ ਅਕੈਡਮੀ ਚੱਕ ਮੰਡੇਰ ਵਿਖੇ ਆਉਣ ’ਤੇ 500 ਗਲੋਬਲ ਸਿੱਖ ਰੋਲ ਮਾਡਲਾਂ ਵਿੱਚੋਂ ਇੱਕ ਵਜੋਂ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਪ੍ਰਿੰਸੀਪਲ ਮਨਿੰਦਰਪਾਲ ਕੌਰ ਸੰਧੂ ਨੇ ਦੱਸਿਆ ਕਿ ਸ. ਕੋਹਲੀ ਬਾਬਾ ਇਕਬਾਲ ਸਿੰਘ ਤੋਂ ਪ੍ਰੇਰਿਤ ਹਨ ਅਤੇ ‘ਸ਼ੇਅਰਿੰਗ ਐਂਡ ਗਿਵਿੰਗ’ ਰਾਹੀਂ ਮੁੱਲ-ਅਧਾਰਤ ਸਿੱਖਿਆ ਲਈ ਕਲਗੀਧਰ ਟਰੱਸਟ ਦੇ ਵਲੰਟੀਅਰ ਵਜੋਂ ਸੇਵਾ ਕਰਨ ਦੇ ਨਾਲ-ਨਾਲ ਬਿਰਧ ਆਸ਼ਰਮਾਂ, ਗੂੰਗੇ-ਬੋਲ਼ੇ, ਨੇਤਰਹੀਣ ਬੱਚਿਆਂ ਅਤੇ ਕੋਹੜ ਦੇ ਮਰੀਜ਼ਾਂ ਲਈ ਵੀ ਕੰਮ ਕਰਦੇ ਹਨ। ਜਿਨ੍ਹਾਂ ਸੁਨਾਮੀ, ਗੁਜਰਾਤ ਭੂਚਾਲ ਅਤੇ ਮੁੰਬਈ ਹਮਲਿਆਂ ਵਰਗੀਆਂ ਵੱਡੀਆਂ ਆਫ਼ਤਾਂ ਦੌਰਾਨ ਉਨ੍ਹਾਂ ਦੇ ਰਾਹਤ ਕਾਰਜਾਂ ’ਚ ਵਧੀਆ ਯੋਗਦਾਨ ਪਾਇਆ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਦੇ ‘ਸਰਬੱਤ ਦਾ ਭਲਾ’ ਦੇ ਸੰਦੇਸ਼ ਨੂੰ ਵੀ ਸਾਂਝਾ ਕੀਤਾ। ਇਸ ਮੌਕੇ ਪ੍ਰਿੰਸੀਪਲ ਮਨਿੰਦਰਪਾਲ ਕੌਰ ਸੰਧੂ, ਅਮਰਪ੍ਰੀਤ ਸਿੰਘ, ਦਮਨਪ੍ਰੀਤ ਕੌਰ, ਰਾਜਵੀਰ ਕੌਰ, ਕਨਵਲਜੀਤ ਕੌਰ, ਪਰਵੀਨ ਕੁਮਾਰੀ, ਮਨਦੀਪ ਸਿੰਘ, ਹਰਦਿਤ ਸਿੰਘ, ਸੌਰਵ ਕੁਮਾਰ, ਹਰਦੀਪ ਸਿੰਘ, ਅਮਨਦੀਪ ਕੌਰ, ਮਨਪ੍ਰੀਤ ਕੌਰ, ਪਵਨ ਕੁਮਾਰ, ਸਾਹਿਬਜਾਦਾ ਸਿੰਘ, ਰਾਜਵਿੰਦਰ ਕੌਰ, ਸ਼ਮਸ਼ੇਰ ਸਿੰਘ, ਪ੍ਰਿਯੰਕਾ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਸੇਵਾ ਦਲ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਅਹਿਮ ਭੂਮਿਕਾ ਨਿਭਾਏਗਾ -ਕਲਸੀ ਅਗਲੀ ਖ਼ਬਰ ਕਸਬਾ ਮਜਾਰੀ ਤੋਂ ਸਜਾਵਲਪੁਰ ਤੱਕ 18 ਫੁੱਟੀ ਸੜਕ ਦਾ ਕੰਮ ਮੁੜ ਹੋਇਆ ਸ਼ੁਰੂ
Ad Position 24