28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸਨਾਤਨ ਧਰਮ ਸਭਾ ਵਲੋਂ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਪਿੰਡ ਟੌਂਸਾ ’ਚ ਕਰਵਾਇਆ

ਰੱਤੇਵਾਲ, 28 ਸਤੰਬਰ (ਅਸ਼ੋਕ ਕੁਮਾਰ ਲੀਲ)-ਸਨਾਤਨ ਧਰਮ ਸਭਾ (ਰਜਿ.) ਬਲਾਚੌਰ ਵਲੋਂ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਜਿਕ ਸਮਰਸਤਾ ਤੇ ਨਸ਼ਾ ਮੁਕਤੀ ਵਿਸ਼ੇ ’ਤੇ ਸਮਾਗਮ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਟੌਂਸਾ ਵਿਖੇ ਕਰਵਾਇਆ।

Ad Position 21
No active advertisement
ਪਿੰਡ ਟੌਂਸਾ ਵਿਚ ਸਨਾਤਨ ਧਰਮ ਸਭਾ ਵਲੋਂ ਕਰਵਾਏ ਸਮਾਗਮ ਦੀ ਤਸਵੀਰ। 29-09-2026
ਰੱਤੇਵਾਲ, 28 ਸਤੰਬਰ (ਅਸ਼ੋਕ ਕੁਮਾਰ ਲੀਲ)-ਸਨਾਤਨ ਧਰਮ ਸਭਾ (ਰਜਿ.) ਬਲਾਚੌਰ ਵਲੋਂ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਜਿਕ ਸਮਰਸਤਾ ਤੇ ਨਸ਼ਾ ਮੁਕਤੀ ਵਿਸ਼ੇ ’ਤੇ ਸਮਾਗਮ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਟੌਂਸਾ ਵਿਖੇ ਕਰਵਾਇਆ। ਸਮਾਗਮ ਦੀ ਸ਼ੁਰੂਆਤ ਕੁਲਦੀਪ ਅਗਨੀਹੋਤਰੀ ਨੇ ਭਾਰਤ ਮਾਤਾ ਅੱਗੇ ਜੋਤੀ ਪ੍ਰਜਵਲਿਤ ਕਰਕੇ ਕੀਤੀ। ਸਭਾ ਦੇ ਜਰਨਲ ਸਕੱਤਰ ਪਰਮਜੀਤ ਰੱਤੇਵਾਲੀਆ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ। ਸਮਾਗਮ ਵਿਚ ਸਵਾਮੀ ਦਿਆਲ ਦਾਸ ਡੇਰਾ ਬੌਹੜੀ ਸਾਹਿਬ ਮੁੱਖ ਮਹਿਮਾਨ ਵਜੋਂ ਅਤੇ ਕੁਲਦੀਪ ਅਗਨੀਹੋਤਰੀ ਨਿਰਦੇਸ਼ਕ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਰਿਜ਼ਨਲ ਸੈਂਟਰ ਧਰਮਸ਼ਾਲਾ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ। ਸਭਾ ਦੇ ਪ੍ਰਧਾਨ ਸੁਰਿੰਦਰ ਪਨੇਸਰ, ਰਣਦੀਪ ਕੌਸ਼ਲ, ਪ੍ਰਦੀਪ ਨਾਗਪਾਲ, ਸੋਮਨਾਥ ਹੱਕਲਾ, ਅਮਰਜੀਤ ਸਿੰਘ ਅਤੇ ਸੁਰਜੀਤ ਕੋਹਲੀ ਨੇ ਆਏ ਹੋਏ ਮਹਿਮਾਨਾਂ ਦਾ ਸਿਰੋਪਾਓ ਪਾ ਕੇ ਸਵਾਗਤ ਕੀਤਾ। ਸਮਾਗਮ ਵਿਚ ਇਲਾਕੇ ਦੇ ਲਾਗਲੇ 31 ਪਿੰਡਾਂ ਤੋਂ ਵੱਡੀ ਗਿਣਤੀ ਵਿਚ ਪੰਚਾਂ-ਸਰਪੰਚਾਂ, ਧਾਰਮਿਕ ਨੁਮਾਇੰਦਿਆਂ ਤੇ ਸ਼ਰਧਾਲੂਆਂ ਨੇ ਭਾਗ ਲਿਆ। ਇਸ ਮੌਕੇ ਕੁਲਦੀਪ ਅਗਨੀਹੋਤਰੀ ਨੇ ਗੁਰਬਾਣੀ ਅਤੇ ਵੱਖ-ਵੱਖ ਮਹਾਂਪੁਰਖਾਂ ਵਲੋਂ ਦਿੱਤੀਆਂ ਸਿੱਖਿਆਵਾਂ ਅਤੇ ਇਤਿਹਾਸਕ ਤੱਥਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤੀ ਸਮਾਜ ਵਿਚ ਵਿਦੇਸ਼ੀ ਹਾਕਮਾਂ ਵਲੋਂ ਜਾਣ ਬੁੱਝ ਕੇ ਜਾਤ-ਪਾਤ ਦੀ ਕੁਰੀਤੀ ਪੈਦਾ ਕੀਤੀ ਗਈ। ਉਨ੍ਹਾਂ ਮੌਜੂਦਾ ਸਮੇਂ ਵਿਚ ਭਾਰਤ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਲਈ ਜਾਤ-ਪਾਤ ਦੇ ਖਾਤਮੇ ਤੇ ਸਮਾਜਿਕ ਸਮਰਸਤਾ ਲਿਆਉਣ ਲਈ ਲਗਾਤਾਰ ਕੰਮ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸੁਆਮੀ ਦਿਆਲ ਦਾਸ ਨੇ ਆਏ ਹੋਏ ਸ਼ਰਧਾਲੂਆਂ ਨੂੰ ਆਪਣੇ ਪ੍ਰਵਚਨਾਂ ਨਾਲ ਨਿਹਾਲ ਕੀਤਾ। ਇਸ ਮੌਕੇ ਸਵਾਮੀ ਦਿਆਲ ਦਾਸ, ਕੁਲਦੀਪ ਅਗਨੀਹੋਤਰੀ ਤੇ ਸੁਰਿੰਦਰ ਪਨੇਸਰ ਵਲੋਂ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਪੰਚਾਂ ਸਰਪੰਚਾਂ ਤੇ ਧਾਰਮਿਕ ਨੁਮਾਇੰਦਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਸੰਦੀਪ ਹਨੀ ਟੌਂਸਾ, ਕ੍ਰਿਸ਼ਨ ਰਾਮ ਸਾਬਕਾ ਇੰਸਪੈਕਟਰ, ਮਾਸਟਰ ਬਲਦੇਵ ਸਿੰਘ, ਰਾਜ ਕੁਮਾਰ, ਪ੍ਰਦੀਪ ਰਾਣਾ, ਲਲਿਤ ਕੁਮਾਰ, ਵਿਸ਼ੂ ਰਾਣਾ, ਸੰਜੀਵ ਕੁਮਾਰ, ਹਰਿੰਦਰ ਸਿੰਘ, ਨਵੀਨ ਸੰਦੇਸ਼, ਮਾਸਟਰ ਹਰਵਿੰਦਰ ਪਾਲ, ਜਸਵਿੰਦਰ ਸਿੰਘ ਸੋਢੀ, ਮਹਿੰਦਰ ਪਾਲ ਚੇਅਰਮੈਨ, ਗਗਨਦੀਪ ਕੌਸ਼ਲ, ਮਾਸਟਰ ਅਨੂਪ ਕੁਮਾਰ,ਵਰਿੰਦਰ ਭੂੰਬਲਾ ਆਦਿ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ਪਨਿਆਲੀ ਕਲਾਂ ਵਿਖੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਐਡਵੋਕੇਟ ਸੰਜੀਵ ਚੌਧਰੀ ਚੇਚੀ ਦਾ ਸਵਾਗਤ ਅਗਲੀ ਖ਼ਬਰ ਦੁਸਹਿਰੇ ਸੰਬੰਧੀ ਸ੍ਰੀ ਰਾਮ ਲੀਲ੍ਹਾ ਕਮੇਟੀ ਵਲੋਂ ਝੰਡਾ ਚੜ੍ਹਾਉਣ ਦੀ ਰਸਮ ਅਦਾ
Ad Position 24