ਦੁਸਹਿਰੇ ਸੰਬੰਧੀ ਸ੍ਰੀ ਰਾਮ ਲੀਲ੍ਹਾ ਕਮੇਟੀ ਵਲੋਂ ਝੰਡਾ ਚੜ੍ਹਾਉਣ ਦੀ ਰਸਮ ਅਦਾ
ਸੜੋਆ, 28 ਸਤੰਬਰ (ਹਰਮੇਲ ਸਹੂੰਗੜਾ)-ਸ੍ਰੀ ਰਾਮ ਲੀਲਾ ਕਮੇਟੀ ਸੜੋਆ ਵਲੋਂ ਦੁਸਹਿਰੇ ਦੇ ਤਿਉਹਾਰ ਸੰਬੰਧੀ ਪ੍ਰਧਾਨ ਦੀਪਕ ਕੌਸ਼ਲ ਉਰਫ ਦੀਪਾ ਦੀ ਅਗਵਾਈ ਹੇਠ ਪੁਰਾਤਨ ਰੀਤੀ ਰਿਵਾਜ ਤਹਿਤ ਤੇ ਸਨੀ ਭੱਲਾ ਵਲੋਂ ਪਾਠ ਪੂਜਾ ਕਰਨ ਉਪਰੰਤ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਉਨ੍ਹਾਂ ਦੱਸਿਆ ਕਿ 11 ਅਕਤੂਬਰ ਨੂੰ ਸ੍ਰੀ ਰਾਮ ਲੀਲ੍ਹਾ ਸ਼ੁਰੂ ਤੇ 20 ਅਕਤੂਬਰ ਨੂੰ ਦੁਸਹਿਰੇ ਦਾ ਤਿਉਹਾਰ ਮਨਾਉਂਦੇ ਹੋਏ ਰਾਵਣ, ਕੁੰਭ ਕਰਨ ਤੇ ਮੇਘਨਾਦ ਦੇ ਪੁਤਲੇ ਅਗਨ ਭੇਟ ਕੀਤੇ ਜਾਣਗੇ।
ਸੜੋਆ, 28 ਸਤੰਬਰ (ਹਰਮੇਲ ਸਹੂੰਗੜਾ)-ਸ੍ਰੀ ਰਾਮ ਲੀਲਾ ਕਮੇਟੀ ਸੜੋਆ ਵਲੋਂ ਦੁਸਹਿਰੇ ਦੇ ਤਿਉਹਾਰ ਸੰਬੰਧੀ ਪ੍ਰਧਾਨ ਦੀਪਕ ਕੌਸ਼ਲ ਉਰਫ ਦੀਪਾ ਦੀ ਅਗਵਾਈ ਹੇਠ ਪੁਰਾਤਨ ਰੀਤੀ ਰਿਵਾਜ ਤਹਿਤ ਤੇ ਸਨੀ ਭੱਲਾ ਵਲੋਂ ਪਾਠ ਪੂਜਾ ਕਰਨ ਉਪਰੰਤ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਉਨ੍ਹਾਂ ਦੱਸਿਆ ਕਿ 11 ਅਕਤੂਬਰ ਨੂੰ ਸ੍ਰੀ ਰਾਮ ਲੀਲ੍ਹਾ ਸ਼ੁਰੂ ਤੇ 20 ਅਕਤੂਬਰ ਨੂੰ ਦੁਸਹਿਰੇ ਦਾ ਤਿਉਹਾਰ ਮਨਾਉਂਦੇ ਹੋਏ ਰਾਵਣ, ਕੁੰਭ ਕਰਨ ਤੇ ਮੇਘਨਾਦ ਦੇ ਪੁਤਲੇ ਅਗਨ ਭੇਟ ਕੀਤੇ ਜਾਣਗੇ। ਇਸ ਮੌਕੇ ਉਪ ਪ੍ਰਧਾਨ ਕਮਲਜੀਤ ਸ਼ਰਮਾ, ਚੇਅਰਮੈਨ ਰਜੀਵ ਕੁਮਾਰ ਰਿੰਕੂ, ਵਾਈਸ ਚੇਅਰਮੈਨ ਸੁਖਵਿੰਦਰ ਸਿੰਘ ਸੇਮਾ, ਲੱਕੀ ਕੌਸ਼ਲ ਡਾਇਰੈਕਟਰ, ਸਨੀ ਭੱਲਾ ਕੈਸ਼ੀਅਰ, ਬਲਦੇਵ ਕੁਮਾਰ ਦੇਬਾ, ਅਸ਼ਵਨੀ ਹੰਸ, ਪਰਦੂਮਣ ਬੈਂਸ, ਦਵਿੰਦਰ ਕੁਮਾਰ ਕਾਕਾ, ਸੋਨੂ ਯਗੋਤਾ, ਵਿਪਨ ਯਗੋਤਾ, ਇੰਦਰਮੋਹਨ ਸ਼ਰਮਾ, ਕੁਲਦੀਪ ਸਿੰਘ ਠੇਕੇਦਾਰ ਅਤੇ ਸਰਪੰਚ ਰਾਜੀਵ ਕੁਮਾਰ ਪੰਨੂ ਆਦਿ ਹਾਜ਼ਰ ਸਨ।