ਸਿਰਫ ਤਿੰਨ ਮਹੀਨਿਆਂ ਦੀ ਉਮਰ ’ਚ ਹੀ ਬਣਾਇਆ ਸਾਹਿਬ ਸਿੰਘ ਨੇ ਵਰਲਡ ਰਿਕਾਰਡ
ਬੰਗਾ, 25 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਦੁਆਬੇ ਦੇ ਪ੍ਰਸਿੱਧ ਜ਼ਿਲ੍ਹੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਉੱਘੇ ਪਿੰਡ ਸੂਰਾਪੁਰ ਦੇ ਜੰਮਪਲ ਜਸਪ੍ਰੀਤ ਸਿੰਘ ਤੇ ਜੈਸਮੀਨ ਕੌਰ ਜੋ ਕਿ ਅਮਰੀਕਾ ਦੇ ਸੂਬੇ ਕੈਲੇਫੋਰਨੀਆ ਦੇ ਸ਼ਹਿਰ ਸੈਕਰਾਮੈਂਟੋ ਵਿਚ ਵਸਦੇ ਹਨ। ਇਸ ਸੁਭਾਗੀ ਜੋੜੀ ਦੇ ਸਪੁੱਤਰ ਸਾਹਿਬ ਸਿੰਘ, ਜਿਸ ਦੀ ਉਮਰ ਮਹਿਜ਼ ਤਿੰਨ ਮਹੀਨੇ ਹੈ, ਨੇ ਇੱਕ ਵਿਲੱਖਣ ਵਰਲਡ ਰਿਕਾਰਡ ਆਪਣੇ ਨਾਂਅ ਕੀਤਾ ਹੈ।
ਜ
ਜਸਪ੍ਰੀਤ ਸਿੰਘ ਅਤੇ ਜੈਸਮੀਨ ਕੌਰ ਆਪਣੇ ਸਪੁੱਤਰ ਸਾਹਿਬ ਸਿੰਘ ਨਾਲ।
26-09-2026
ਬੰਗਾ, 25 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਦੁਆਬੇ ਦੇ ਪ੍ਰਸਿੱਧ ਜ਼ਿਲ੍ਹੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਉੱਘੇ ਪਿੰਡ ਸੂਰਾਪੁਰ ਦੇ ਜੰਮਪਲ ਜਸਪ੍ਰੀਤ ਸਿੰਘ ਤੇ ਜੈਸਮੀਨ ਕੌਰ ਜੋ ਕਿ ਅਮਰੀਕਾ ਦੇ ਸੂਬੇ ਕੈਲੇਫੋਰਨੀਆ ਦੇ ਸ਼ਹਿਰ ਸੈਕਰਾਮੈਂਟੋ ਵਿਚ ਵਸਦੇ ਹਨ। ਇਸ ਸੁਭਾਗੀ ਜੋੜੀ ਦੇ ਸਪੁੱਤਰ ਸਾਹਿਬ ਸਿੰਘ, ਜਿਸ ਦੀ ਉਮਰ ਮਹਿਜ਼ ਤਿੰਨ ਮਹੀਨੇ ਹੈ, ਨੇ ਇੱਕ ਵਿਲੱਖਣ ਵਰਲਡ ਰਿਕਾਰਡ ਆਪਣੇ ਨਾਂਅ ਕੀਤਾ ਹੈ। ਇਹ ਜਾਣਕਾਰੀ ਪਰਿਵਾਰਕ ਮੈਂਬਰਾਨ ਸ: ਪਰਮਜੀਤ ਸਿੰਘ ਸੂਰਾਪੁਰੀ ਤੇ ਸ: ਬਲਬੀਰ ਸਿੰਘ ਝਿੱਕਾ ਇੰਸ਼ੋਰੈਂਸ ਪੁਆਇੰਟ ਬੰਗਾ ਨੇ ਪੱਤਰਕਾਰਾਂ ਨੂੰ ਦਿੱਤੀ। ਉਹਨਾਂ ਇਸ ਵਰਲਡ ਰਿਕਾਰਡ ਸੰਬੰਧੀ ਅੱਗੇ ਦੱਸਿਆ ਕਿ ਸਾਹਿਬ ਸਿੰਘ ਨੇ ਮਹਿਜ਼ ਤਿੰਨ ਮਹੀਨਿਆਂ ਦੀ ਉਮਰ ਵਿਚ ਹੀ ਲਗਾਤਾਰ 15 ਮਿੰਟ 35 ਸੈਕਿੰਡ ਲਮਕ ਰਹੇ ਖਿਡਾਉਣੇ ਨੂੰ ਗਰਿੱਪ ਕਰੀ ਰੱਖਿਆ। ਇਸ ਕਾਰਨਾਮੇ ਦੀ ਵੀਡੀਓ ਗਰਾਫੀ ਦਾ ਸਬੂਤ ਘੋਖ ਕੇ ‘ਬੁੱਕ ਆਫ ਵਰਲਡ ਰਿਕਾਰਡਸ’ ਦੇ ਚੇਅਰਮੈਨ ਤੇ ਅਧਿਕਾਰੀਆਂ ਨੇ ਬਣਾਏ ਇਸ ਰਿਕਾਰਡ ਨੂੰ ਆਪਣੀ ਕਿਤਾਬ ਵਿਚ ਸ਼ਾਮਿਲ ਕੀਤਾ। ਮਾਤਾ-ਪਿਤਾ ਨੂੰ ਬਣਾਏ ਇਸ ਰਿਕਾਰਡ ਲਈ ਮੁਬਾਰਕਬਾਦ ਦੇ ਨਾਲ-ਨਾਲ ਸਰਟੀਫਿਕੇਟ ਵੀ ਜਾਰੀ ਕੀਤਾ। ਸ: ਸੂਰਾਪੁਰੀ ਤੇ ਸ: ਝਿੱਕਾ ਨੇ ਦੱਸਿਆ ਕਿ ਸਾਹਿਬ ਸਿੰਘ ਦੇ ਮਾਤਾ-ਪਿਤਾ ਨੇ ਬਣਾਏ ਇਸ ਵਰਲਡ ਰਿਕਾਰਡ ਸੰਬੰਧੀ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਦੇ ਅਧਿਕਾਰੀਆਂ ਨਾਲ ਵੀ ਰਾਬਤਾ ਕਾਇਮ ਕੀਤਾ ਹੈ। ਇਸ ਮੌਕੇ ਸੂਰਾਪੁਰੀ ਪਰਿਵਾਰ ਨੂੰ ਉਨ੍ਹਾਂ ਦੇ ਸਾਕ ਸੰਬੰਧੀਆਂ, ਦੋਸਤਾਂ-ਮਿੱਤਰਾਂ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਘਰ ਵਿਖੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।